ਪੜਚੋਲ ਕਰੋ
Advertisement
6000 mAh ਦੀ ਬੈਟਰੀ ਨਾਲ ਲਾਂਚ ਹੋਇਆ Samsung Galaxy M31, ਜਾਣੋ ਖੂਬੀਆਂ
ਸੈਮਸੰਗ ਦਾ ਨਵਾਂ ਸਮਾਰਟਫੋਨ 6000 mAh ਦੀ ਦਮਦਾਰ ਬੈਟਰੀ ਨਾਲ ਭਾਰਤ ਵਿੱਚ ਲਾਂਚ ਹੋ ਗਿਆ ਹੈ।
ਨਵੀਂ ਦਿੱਲੀ: ਅੱਜ ਸੈਮਸੰਗ ਨੇ ਆਪਣੇ ਨਵਾਂ ਸਮਾਰਟਫੋਨ Galaxy M31 ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਕੰਪਨੀ ਮੁਤਾਬਕ ਇਹ ਫੋਨ ਸੈਮਸੰਗ ਦੀ ਅਧਿਕਾਰਤ ਵੈਬਸਾਈਟ, ਈ-ਕਾਮਰਸ ਐਮਾਜ਼ਾਨ ਇੰਡੀਆ ਅਤੇ ਆਫ ਲਾਈਨ ਸਟੋਰਾਂ 'ਤੇ ਉਪਲੱਬਧ ਹੋਵੇਗਾ। ਇਸ ਫੋਨ ਦੇ ਕਈ ਫੀਚਰਸ ਵੀ ਸਾਹਮਣੇ ਆਏ ਹਨ। ਖਾਸ ਗੱਲ ਇਹ ਹੈ ਕਿ ਇਸ ਦੇ ਪਿਛਲੇ ਹਿੱਸੇ 'ਚ ਇੱਕ ਨਵਾਂ ਰੈਕਟੈਂਗਉਲਰ ਕੈਮਰਾ ਸੈੱਟਅਪ ਮਿਲੇਗਾ।
Galaxy M31 ਦੇ ਪਿਛਲੇ ਹਿੱਸੇ 'ਚ ਚਾਰ ਕੈਮਰੇ ਹਨ, ਜਿਨ੍ਹਾਂ ਵਿਚ ਇਸ ਦਾ ਮੈਨ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਫਿੰਗਰਪ੍ਰਿੰਟ ਸੈਂਸਰ ਰਿਅਰ ਪੈਨਲ 'ਤੇ ਮਿਲੇਗਾ। ਨਵੀਂ ਸੈਮਸੰਗ ਗਲੈਕਸੀ ਐਮ 31 ਨੂੰ Infinity U ਕਟਆਉਟ ਦੇ ਨਾਲ ਇੱਕ full HD+ sAMOLED ਡਿਸਪਲੇਅ ਮਿਲੇਗੀ, ਜਿਸ 'ਚ ਵੀਡੀਓ, ਫ਼ਿਲਮਾਂ, ਫੋਟੋਆਂ ਅਤੇ ਗੇਮਜ਼ ਖੇਡਣਾ ਕਾਫ਼ੀ ਮਜ਼ੇਦਾਰ ਸਾਬਤ ਹੋ ਸਕਦਾ ਹੈ। ਪਾਵਰ ਲਈ, ਇਸ 'ਚ 6,000 mAh ਦੀ ਬੈਟਰੀ ਮਿਲੇਗੀ ਅਤੇ ਇਹ ਇਸ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਵੀ ਹੋਵੇਗਾ।
ਨਵੇਂ ਗਲੈਕਸੀ ਐਮ 31 ਸਮਾਰਟਫੋਨ 'ਚ ਐਕਸਿਨੋਸ 9611,10nm ਚਿਪਸੈੱਟ ਮਿਲ ਸਕਦਾ ਹੈ, ਇਹ ਫੋਨ 6 ਜੀਬੀ ਤੱਕ ਦੀ ਰੈਮ ਅਤੇ 128 ਜੀਬੀ ਤੱਕ ਦੀ ਇੰਟਰਨਲ ਸਟੋਰੇਜ ਦੇ ਨਾਲ ਆ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement