Samsung Galaxy S20+ 'ਤੇ ਮਿਲ ਰਿਹਾ 33000 ਰੁਪਏ ਦਾ ਡਿਸਕਾਊਂਟ, ਆਫਰ ਅੱਜ ਤਕ ਸੀਮਿਤ
Flipkart Mobile Bonanza Sale में Samsung Galaxy S20+ ਤੇ 33,001 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਫੋਨ ਦੇ 8 GB ਰੈਮ 'ਤੇ 128 GB ਸਟੋਰੇਜ ਵਾਲੇ ਵੇਰੀਏਂਟ ਦੀ ਪ੍ਰਾਇਮ 83,000 ਰੁਪਏ ਹੈ।
Flipkart 'ਤੇ ਚੱਲ ਰਹੀ Mobile Bonanza Sale ਦਾ ਅੱਜ ਆਖਰੀ ਦਿਨ ਹੈ। ਤੁਹਾਡੇ ਕੋਲ ਘੱਟ ਕੀਮਤ 'ਤੇ ਸਮਾਰਟਫੋਨ ਖਰੀਦਣ ਦਾ ਅੱਜ ਆਖਰੀ ਮੌਕਾ ਹੈ। ਜੇਕਰ ਤੁਸੀਂ ਨਵਾਂ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ Samsung Galaxy S20+ ਖਰੀਦ ਸਕਦੇ ਹੋ। ਇਸ ਫੋਨ 'ਤੇ ਫਲਿਪਕਾਰਟ ਦੀ ਇਸ ਸੇਲ 'ਚ 33000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਆਉ ਜਾਣਦੇ ਹਾਂ ਫੋਨ ਤੇ ਕਿਹੜੇ-ਕਿਹੜੇ ਆਫਰਸ ਮਿਲ ਰਹੇ ਹਨ।
ਇਹ ਹਨ ਆਫਰਸ
Flipkart Mobile Bonanza Sale में Samsung Galaxy S20+ ਤੇ 33,001 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ। ਫੋਨ ਦੇ 8 GB ਰੈਮ 'ਤੇ 128 GB ਸਟੋਰੇਜ ਵਾਲੇ ਵੇਰੀਏਂਟ ਦੀ ਪ੍ਰਾਇਮ 83,000 ਰੁਪਏ ਹੈ। ਪਰ ਇਸ ਸੇਲ 'ਚ ਡਿਸਕਾਊਂਟ ਦੇ ਬਾਅਦ ਤੁਸੀਂ ਇਹ ਫੋਨ ਮਹਿਜ਼ 49,999 ਰੁਪਏ 'ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਇਸ ਫੋਨ 'ਤੇ 16,500 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਯੂਜ਼ਰਸ ਨੂੰ ਮਿਲ ਰਿਹਾ ਹੈ।
ਐਕਸਚੇਂਜ ਆਫਰ ਦਾ ਵੀ ਲੈ ਸਕਦੇ ਲਾਹਾ
ਸੈਮਸੰਗ ਦਾ ਇਹ ਫੋਨ ਐਕਸਚੇਂਜ ਆਫਰ ਤੋਂ ਬਾਅਦ 33,499 ਰੁਪਏ 'ਚ ਮਿਲ ਸਕਦਾ ਹੈ। ਇਸ ਦੇ ਨਾਲ ਹੀ ICICI ਬੈਂਕ ਦੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ ਨਾਲ ਤਹਾਨੂੰ 10 ਫੀਸਦ ਦਾ ਫਾਇਦਾ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਹ ਫੋਨ No cost EMI 'ਤੇ ਵੀ ਆਰਡਰ ਕਰ ਸਕਦੇ ਹੋ। ਉੱਥੇ ਹੀ Axis ਬੈਂਕ ਦੇ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ ਤੇ ਪੰਜ ਪ੍ਰਤੀਸ਼ਤ ਦਾ ਅਨਲਿਮਿਟਡ ਕੈਸ਼ਬੈਕ ਮਿਲ ਰਿਹਾ ਹੈ।
ਇਹ ਹਨ ਫੋਨ ਦੇ ਫੀਚਰ
Samsung Galaxy S20+ 'ਚ 6.7 ਇੰਚ ਦੀ ਐਚਡੀ ਪਲੱਸ ਸੁਪਰ ਐਮੋਲੇਡ ਡਿਸਪਲੇਅ ਦਿੱਤੀ ਗਈ ਹੈਐ। ਜਿਸ ਦਾ ਰੈਜ਼ੋਲੁਸ਼ਨ 3200x1440 ਪਿਕਸਲ ਹੈ। ਫੋਨ 'ਚ ਐਕਸੀਨੋਸ 990 ਪ੍ਰੋਸੈਸਰ ਦਾ ਵਰਤਿਆ ਗਿਆ ਹੈ। ਇਸ 'ਚ 8 GB ਰੈਮ 'ਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਮਾਇਕ੍ਰੋਐਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਇਹ ਫੋਨ ਐਂਡਰਾਇਡ ਸਿਸਟਮ 'ਤੇ ਕੰਮ ਕਰਦਾ ਹੈ।
ਜ਼ਬਰਦਸਤ ਕੈਮਰਾ
Samsung Galaxy S20+ ਕੁਆਡ ਰਿਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀ ਸੈਂਸਰ 64 ਮੈਗਾਪਿਕਸਲ, ਸਕੈਂਡਰੀ 12 ਮੈਗਾਪਿਕਸਲ, ਤੀਜਾ 12 ਮੈਗਾਪਿਕਸਲ ਤੇ ਚੌਥਾ VGA ਡੈਪਥ ਕੈਮਰਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫੋਨ 'ਚ 10 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸੈਮਸੰਗ ਦੇ ਇਸ ਫੋਨ 'ਚ 4500 mAh ਦੀ ਬੈਟਰੀ ਦਿੱਤੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ