ਪੜਚੋਲ ਕਰੋ
Advertisement
'Samsung Galaxy S20' ਦੀ ਕੀਮਤ ਤੇ ਸਪੈਸੀਫਿਕੇਸ਼ਨ ਲੀਕ, ਜਾਣੋ ਕਿਹੜੇ ਖਾਸ ਫੀਚਰ ਨੂੰ ਕਰੇਗਾ ਸਪੋਰਟ
ਸੈਮਸੰਗ ਦੇ ਲੈਟੇਸਟ ਸਮਾਰਟਫੋਨ ਗਲੈਕਸੀ ਐਸ 20 ਦੀ ਕੀਮਤ ਤੇ ਫੀਚਰਸ ਲੀਕ ਹੋ ਗਈਆਂ ਹਨ ਜਿਸ ਅਨੁਸਾਰ, ਇਸ ਦੀ ਕੀਮਤ ਭਾਰਤੀ ਰੁਪਏ 'ਚ 70000-74000 ਦੇ ਵਿਚਕਾਰ ਹੋਵੇਗੀ।
ਨਵੀਂ ਦਿੱਲੀ: ਸੈਮਸੰਗ ਜਲਦ ਹੀ ਆਪਣੇ ਮੱਚ ਅਵੇਟਿਡ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐਸ 20 ਨੂੰ ਲਾਂਚ ਕਰਨ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਸੈਮਸੰਗ ਐਸ 20 ਸਮਾਰਟਫੋਨ ਦੇ ਤਿੰਨ ਮਾਡਲ ਗਲੈਕਸੀ ਐਸ 20, ਐਸ 20 ਪਲੱਸ ਤੇ ਐਸ 20 ਅਲਟਰਾ ਨੂੰ ਲਾਂਚ ਕਰਨ ਵਾਲੇ ਹਨ। ਇਸ ਦੇ ਨਾਲ ਇਹ ਪਤਾ ਲੱਗਿਆ ਹੈ ਕਿ ਸੈਮਸੰਗ ਦੇ ਤਿੰਨੋਂ ਸਮਾਰਟਫੋਨ ਆਪਣੇ ਪਿਛਲੇ ਫੋਨ ਐਸ 10 ਨਾਲੋਂ ਕਾਫੀ ਵਧੀਆ ਹੋਣਗੇ।
ਲਾਂਚ ਤੋਂ ਪਹਿਲਾਂ ਗਲੈਕਸੀ ਐਸ 20 ਦੀ ਕੀਮਤ ਤੇ ਸਪੈਸੀਫਿਕੇਸ਼ਨ ਲੀਕ ਹੋ ਗਏ ਹਨ। ਤਕਨੀਕੀ ਵੈੱਬਸਾਈਟ ਬੀਜੀਆਰ 'ਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਸੈਮਸੰਗ ਦੇ ਇਨ੍ਹਾਂ ਤਿੰਨ ਮਾਡਲਾਂ ਦੀ ਕੀਮਤ ਬਹੁਤ ਜ਼ਿਆਦਾ ਹੋਣ ਵਾਲੀ ਹੈ। ਅਮਰੀਕਾ 'ਚ ਇਨ੍ਹਾਂ ਤਿੰਨਾਂ ਸਮਾਰਟਫੋਨਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਗਲੈਕਸੀ ਐਸ 20 ਦੀ ਕੀਮਤ ਯੂਐਸ $999, ਐਸ 20 ਪਲੱਸ ਦੀ ਕੀਮਤ 1199 ਡਾਲਰ ਤੇ ਐਸ 20 ਅਲਟਰਾ ਦੀ ਕੀਮਤ 1399 ਅਮਰੀਕੀ ਡਾਲਰ ਹੋਵੇਗੀ। ਸੈਮਸੰਗ ਦਾ ਆਉਣ ਵਾਲਾ ਤਾਜ਼ਾ ਫੋਨ 5 ਜੀ ਨੂੰ ਸਪੋਰਟ ਕਰੇਗਾ। ਪਿਛਲੇ ਸਾਲ ਸਿਰਫ ਸੈਮਸੰਗ ਗਲੈਕਸੀ ਐਸ 10 ਸਿਰਫ 5 ਜੀ ਨੂੰ ਸਪੋਰਟ ਕਰਦਾ ਹੈ ਪਰ ਹੁਣ ਐਸ 20, ਜੋ ਲਾਂਚ ਹੋਣ ਵਾਲਾ ਹੈ, 4 ਜੀ ਦੇ ਨਾਲ-ਨਾਲ 5ਜੀ ਨੂੰ ਵੀ ਸਪੋਰਟ ਕਰੇਗਾ।According to my source within T-Mobile: T-Mobile US pricing for Galaxy S20 devices: S20 - $999 S20+ - $1,199 S20 Ultra - $1,399 Thoughts?
— Jon Prosser (@jon_prosser) February 3, 2020
ਲੀਕ ਹੋਈ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐਸ 20 'ਚ 6.2 ਇੰਚ ਦਾ ਸ਼ਾਨਦਾਰ ਡਿਸੁਲੇ ਹੋਵੇਗਾ। ਇਸ ਦੇ ਨਾਲ ਹੀ, ਚੰਗੇ ਪ੍ਰਫਾਰਮੈਂਸ ਲਈ ਆਧੁਨਿਕ ਪ੍ਰੋਸੈਸਰਾਂ ਦੀ ਵਰਤੋਂ ਕੀਤੀ ਗਈ ਹੈ। ਇਹ ਫੋਨ 9 ਪਾਈ ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਇਹ ਫੋਨ ਤਿੰਨ ਕੈਮਰਿਆਂ ਨਾਲ ਲੈਸ ਹੈ। ਇਹ 64 ਮੈਗਾਪਿਕਸਲ ਦੇ ਲੈਂਸ ਨਾਲ ਵਧੀਆ ਫੋਟੋਆਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ, ਜਦਕਿ ਸੈਲਫੀ ਦਾ ਕੈਮਰਾ 10 ਮੈਗਾਪਿਕਸਲ ਦਾ ਹੋਵੇਗਾ।According to my source within T-Mobile: T-Mobile US pricing for Galaxy S20 devices: S20 - $999 S20+ - $1,199 S20 Ultra - $1,399 Thoughts?
— Jon Prosser (@jon_prosser) February 3, 2020
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement