ਪੜਚੋਲ ਕਰੋ
Advertisement
ਫੋਨ ਚੋਰੀ ਜਾਂ ਗੁਆਚਿਆ, ਕੋਈ ਫਿਕਰ ਨਹੀਂ, ਇੰਝ ਸੇਵ ਕਰੋ ਆਪਣਾ WhatsApp ਅਕਾਊਂਟ
-ਫੋਨ ਦੇ ਗੁਆਚਣ ਤੇ ਚੋਰੀ ਹੋਣ 'ਤੇ ਵੱਡੀ ਪ੍ਰੇਸ਼ਾਨੀ ਸਾਹਮਣੇ ਆ ਸਕਦੀ ਹੈ।-ਸੁਰੱਖਿਆ ਦੇ ਪੱਖ ਤੋਂ ਇਹ WhatsApp ਦੀ ਇੱਕ ਵਧੀਆ ਵਿਸ਼ੇਸ਼ਤਾ ਹੈ।
ਚੰਡੀਗੜ੍ਹ: WhatsApp 'ਤੇ ਸਾਡਾ ਨਿੱਜੀ ਡਾਟਾ ਸੇਵ ਰਹਿੰਦਾ ਹੈ। ਇਸ ਕਾਰਨ ਫੋਨ ਦੇ ਗੁਆਚਣ ਤੇ ਚੋਰੀ ਹੋਣ 'ਤੇ ਵੱਡੀ ਪ੍ਰੇਸ਼ਾਨੀ ਸਾਹਮਣੇ ਆ ਸਕਦੀ ਹੈ। ਇਸ ਦੌਰਾਨ ਤੁਸੀਂ ਆਪਣਾ WhatsApp ਡਾਟਾ ਬੈਕਅਪ ਦੀ ਮਦਦ ਨਾਲ ਸੁਰੱਖਿਅਤ ਰੱਖ ਸਕਦੇ ਹੋ।
ਅਜਿਹੀ ਸਥਿਤੀ 'ਚ ਤੁਹਾਡਾ ਫੋਨ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਸਿਮ ਕਾਰਡ ਨੂੰ ਬਲਾਕ ਕਰੋ।
ਇਸ ਲਈ, ਤੁਸੀਂ ਆਪਣੇ ਨੈੱਟਵਰਕ ਅਪਰੇਟਰ ਅਨੁਸਾਰ ਗਾਹਕ ਸਹਾਇਤਾ ਕੇਂਦਰ ਤੇ ਕਾਲ ਕਰ ਸਕਦੇ ਹੋ। WhatsApp ਨੂੰ ਫਿਰ ਨਵੀਂ ਸਿਮ ਨਾਲ Login ਕਰੋ। ਦੱਸ ਦਈਏ ਕਿ ਜੇ ਤੁਸੀਂ ਸੇਮ ਨੰਬਰ ਨਾਲ ਕਿਸੇ ਹੋਰ ਮੋਬਾਈਲ ਵਿੱਚ WhatsApp ਨੂੰ Login ਕਰੋਗੇ ਤਾਂ ਪੁਰਾਣੇ ਫੋਨ ਤੋਂ WhatsApp ਆਪਣੇ ਆਪ Logout ਹੋ ਜਾਵੇਗਾ।
ਤੁਸੀਂ ਆਪਣੇ email ਦੀ ਮਦਦ ਨਾਲ ਵੀ WhatsApp ਅਕਾਊਂਟ ਨੂੰ Logout ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਦੇਸ਼ ਦਾ ਕੋਡ (+91) ਨਾਲ ਆਪਣਾ ਮੋਬਾਈਲ ਨੰਬਰ ਲਿਖੋ। ਇਸ ਤੋਂ ਬਾਅਦ lost/stolen: ਕਿਰਪਾ ਕਰਕੇ ਮੇਰੇ ਖਾਤੇ ਨੂੰ deactivate ਲਿਖੋ। ਇਸ ਤੋਂ ਬਾਅਦ ਇਹ ਮੈਸੇਜ WhatsApp ਦੇ ਅਧਿਕਾਰਤ ਮੇਲ ਆਈਡੀ 'ਤੇ ਭੇਜੋ। ਥੋੜ੍ਹੇ ਸਮੇਂ ਵਿੱਚ ਹੀ WhatsApp ਅਕਾਊਂਟ ਨੂੰ ਅਯੋਗ ਕਰ ਦਿੱਤਾ ਜਾਵੇਗਾ ਤੇ WhatsApp ਅਕਾਊਂਟ ਤੋਂ ਸਾਰੀ ਨਿੱਜੀ ਜਾਣਕਾਰੀ ਮਿਟਾ ਦਿੱਤੀ ਜਾਏਗੀ।
ਸੁਰੱਖਿਆ ਦੇ ਪੱਖ ਤੋਂ ਇਹ WhatsApp ਦੀ ਇੱਕ ਵਧੀਆ ਵਿਸ਼ੇਸ਼ਤਾ ਹੈ। ਇਸ ਵਿਸ਼ੇਸ਼ਤਾ ਨੂੰ ਐਕਟੀਵੇਟ ਕਰਨ ਲਈ, ਆਪਣੀ WhatsApp ਸੈਟਿੰਗਜ਼ 'ਤੇ ਜਾਓ। ਇੱਥੇ ਅਕਾਊਂਟ ਵਿਕਲਪ ਤੇ ਜਾਓ। ਇਸ ਤੋਂ ਬਾਅਦ, ਤੁਹਾਨੂੰ 6 ਨੰਬਰਾਂ ਦਾ ਪਾਸਕੋਡ ਬਣਾਉਣਾ ਪਏਗਾ। ਇਸ ਤੋਂ ਬਾਅਦ, ਜਦੋਂ ਵੀ ਤੁਸੀਂ ਆਪਣੇ ਫੋਨ ਨੂੰ ਰੀਸੈਟ ਕਰਦੇ ਹੋ, ਤੁਹਾਨੂੰ ਦੁਬਾਰਾ Login ਕਰਨ ਲਈ 6 ਨੰਬਰਾਂ ਦਾ ਪਾਸਕੋਡ ਦੇਣਾ ਪਵੇਗਾ। ਇਹ ਫੀਚਰ ਮਦਦਗਾਰ ਹੋ ਸਕਦਾ ਹੈ ਜੇ ਫੋਨ ਚੋਰੀ ਜਾਂ ਗੁੰਮ ਹੋ ਜਾਵੇ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement