Trending: ਮਨੁੱਖੀ ਦਿਮਾਗ ਨੂੰ ਸੰਸਾਰ ਵਿੱਚ ਸਭ ਤੋਂ ਗੁੰਝਲਦਾਰ ਬਣਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਜਾਣਨਾ ਬਹੁਤ ਔਖਾ ਹੈ ਕਿ ਕਦੋਂ, ਕਿੱਥੇ, ਕੌਣ ਕੀ ਸੋਚ ਰਿਹਾ ਹੈ। ਤੰਤੂ ਵਿਗਿਆਨੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਮਨੁੱਖੀ ਦਿਮਾਗ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਕਈ ਤਰ੍ਹਾਂ ਦੇ ਪ੍ਰਯੋਗ (experiment) ਕਰਦੇ ਰਹਿੰਦੇ ਹਨ। ਇਸ ਕੜੀ ਵਿੱਚ, ਇੱਕ ਤਕਨੀਕ ਦੀ ਖੋਜ ਕੀਤੀ ਗਈ ਹੈ। ਹਾਲਾਂਕਿ, ਇਸ ਤਕਨੀਕ ਨੂੰ ਹੁਣ ਤੱਕ ਸਿਰਫ ਚੂਹਿਆਂ 'ਤੇ ਹੀ ਟੈਸਟ ਕੀਤਾ ਗਿਆ ਹੈ।
ਵਿਗਿਆਨੀਆਂ ਨੇ ਜੋ ਤਕਨੀਕ ਖੋਜੀ ਹੈ, ਉਹ ਕਿਸੇ ਨੂੰ ਹਿਪਨੋਟਾਈਜ਼ ਕਰਨ ਵਾਲੀ ਕਹੀ ਜਾ ਸਕਦੀ ਹੈ। ਜਿਸ ਤਰ੍ਹਾਂ ਕਿਸੇ ਨੂੰ ਹਿਪਨੋਟਾਈਜ਼ ਕਰਕੇ ਉਸ ਤੋਂ ਕੋਈ ਕੰਮ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਇਹ ਟੈਕਨਾਲੋਜੀ ਕਿਸੇ ਦੇ ਦਿਮਾਗ 'ਚ ਲੱਗੀ ਚਿੱਪ ਨੂੰ ਦੂਰੋਂ ਹੀ ਕੰਟਰੋਲ ਕਰ ਸਕੇਗੀ। ਇਸ ਤਕਨੀਕ ਨੂੰ Wu Tsai Neurosciences Institute ਦੇ ਵਿਗਿਆਨੀ ਨੇ ਵਿਕਸਿਤ ਕੀਤਾ ਹੈ। ਜਦੋਂ ਟੈਸਟ ਕੀਤਾ ਗਿਆ ਤਾਂ ਦੱਸਿਆ ਗਿਆ ਕਿ ਇਹ ਤਕਨੀਕ ਜਾਨਵਰਾਂ ਦੇ ਦਿਮਾਗ਼ ਵਿੱਚ ਲੱਗੇ ਸਰਕਟ ਨੂੰ ਦੂਰੋਂ ਹੀ ਕੰਟਰੋਲ ਕਰ ਸਕਦੀ ਹੈ।
ਇਸ ਤਕਨੀਕ 'ਤੇ ਖੋਜ ਗੁਓਸੋਂਗ ਹੋਂਗ (Guosong Hong) ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕੀਤੀ ਹੈ। ਗੁਓਸੋਂਗ ਹੋਂਗ ਨੇ ਕਿਹਾ ਕਿ ਦਿਮਾਗ ਵਿਜ਼ੂਅਲ ਰੋਸ਼ਨੀ ਨੂੰ ਠੀਕ ਤਰ੍ਹਾਂ ਨਹੀਂ ਸਮਝਦਾ। ਇਸੇ ਲਈ ਖੋਜਕਰਤਾਵਾਂ ਨੇ ਇਨਫਰਾਰੈੱਡ ਰੋਸ਼ਨੀ ਦੀ ਵਰਤੋਂ ਕੀਤੀ। ਇਸਦੇ ਲਈ ਉਨ੍ਹਾਂ TRPV1 ਦੀ ਵਰਤੋਂ ਕੀਤੀ। TRPV1 ਇੱਕ ਮਾਲਕਿਊਲਰ (ਅਣੂ) ਹੀਟ ਸੈਂਸਰ ਹੈ ਜੋ ਗਰਮੀ ਨਾਲ ਸੰਬੰਧਿਤ ਦਰਦ ਨੂੰ ਮਹਿਸੂਸ ਕਰਦਾ ਹੈ। ਇਸ ਤਕਨੀਕ ਦਾ ਹੁਣ ਤੱਕ ਸਿਰਫ ਚੂਹਿਆਂ 'ਤੇ ਹੀ ਪ੍ਰੀਖਣ ਕੀਤਾ ਗਿਆ ਹੈ। ਮਨੁੱਖੀ ਦਿਮਾਗ 'ਤੇ ਇਸ ਦੀ ਵਰਤੋਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।