ਪੜਚੋਲ ਕਰੋ

Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 

Smartphone And Laptop Could Become Cheaper:  ਮਹਿੰਗੇ ਸਮਾਰਟਫੋਨ, ਸਮਾਰਟ ਟੀਵੀ ਅਤੇ ਲੈਪਟਾਪ ਦੀਆਂ ਕੀਮਤਾਂ ਤੋਂ ਪਰੇਸ਼ਾਨ ਗਾਹਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ

Smartphone And Laptop Could Become Cheaper:  ਮਹਿੰਗੇ ਸਮਾਰਟਫੋਨ, ਸਮਾਰਟ ਟੀਵੀ ਅਤੇ ਲੈਪਟਾਪ ਦੀਆਂ ਕੀਮਤਾਂ ਤੋਂ ਪਰੇਸ਼ਾਨ ਗਾਹਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ। ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਮਾਰਟਫੋਨ, ਲੈਪਟਾਪ, ਸਮਾਰਟਵਾਚ, ਫਿਟਨੈੱਸ ਬੈਂਡ ਅਤੇ ਸਮਾਰਟ ਟੀਵੀ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ 'ਤੇ ਲੱਗਣ ਵਾਲੀ ਬੇਸਿਕ ਕਸਟਮ ਡਿਊਟੀ (BCD) ਖਤਮ ਕਰ ਦਿੱਤੀ ਹੈ। ਇਸ ਨਾਲ ਕੰਪਨੀਆਂ ਲਈ ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਡਿਵਾਈਸ ਬਣਾਉਣਾ ਸਸਤਾ ਹੋ ਜਾਵੇਗਾ, ਜਿਸ ਦਾ ਲਾਭ ਗਾਹਕਾਂ ਨੂੰ ਵੀ ਮਿਲ ਸਕਦਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਰਟਫੋਨ, ਲੈਪਟਾਪ ਅਤੇ ਹੋਰ ਡਿਵਾਈਸਾਂ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ।

ਮਾਰਚ 2029 ਤੱਕ ਜਾਰੀ ਰਹੇਗੀ ਛੂਟ

ਸਰਕਾਰ ਨੇ ਦੇਸ਼ ਵਿੱਚ ਘਰੇਲੂ ਉਤਪਾਦਨ ਨੂੰ ਵਧਾਵਾ ਦੇਣ ਲਈ ਇਹ ਕਸਟਮ ਡਿਊਟੀ ਹਟਾਉਣ ਦਾ ਫੈਸਲਾ ਕੀਤਾ ਹੈ। ਹੁਣ ਡਿਸਪਲੇਅ ਅਸੈਂਬਲੀ, ਲਿਥੀਅਮ-ਆਇਅਨ ਸੈੱਲ ਅਤੇ ਇੰਡਕਟਰ ਕੌਇਲ ਮੋਡੀਊਲ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਸਸਤੀ ਹੋ ਜਾਵੇਗੀ। ਇਹ ਛੂਟ 31 ਮਾਰਚ 2029 ਤੱਕ ਲਾਗੂ ਰਹੇਗੀ। ਸਰਕਾਰ ਦਾ ਮਕਸਦ ਦੇਸ਼ ਵਿੱਚ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਮਾਣ ਵਧਾਉਣਾ ਅਤੇ ਕੰਪਨੀਆਂ ਦੀ ਉਤਪਾਦਨ ਲਾਗਤ ਘਟਾਉਣਾ ਹੈ। ਇਸ ਵੇਲੇ ਭਾਰਤ ਡਿਸਪਲੇਅ ਅਸੈਂਬਲੀ ਅਤੇ ਲਿਥੀਅਮ-ਆਇਅਨ ਸੈੱਲਾਂ ਲਈ ਵੱਡੇ ਪੱਧਰ 'ਤੇ ਚੀਨ ਅਤੇ ਵੀਅਤਨਾਮ 'ਤੇ ਨਿਰਭਰ ਹੈ। ਇਸ ਫੈਸਲੇ ਨਾਲ ਵਿਦੇਸ਼ੀ ਨਿਰਭਰਤਾ ਘਟੇਗੀ ਅਤੇ ਦੇਸ਼ ਵਿੱਚ ਹੀ ਉਤਪਾਦਨ ਨੂੰ ਉਤਸ਼ਾਹ ਮਿਲੇਗਾ।

ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ ਹੋ ਸਕਦੇ ਹਨ ਸਸਤੇ

ਕਿਸੇ ਵੀ ਸਮਾਰਟਫੋਨ, ਲੈਪਟਾਪ ਜਾਂ ਸਮਾਰਟ ਟੀਵੀ ਦੀ ਕੁੱਲ ਲਾਗਤ ਵਿੱਚ ਡਿਸਪਲੇਅ ਅਸੈਂਬਲੀ ਅਤੇ ਲਿਥੀਅਮ-ਆਇਅਨ ਬੈਟਰੀ ਦਾ ਵੱਡਾ ਹਿੱਸਾ ਹੁੰਦਾ ਹੈ। ਪਹਿਲਾਂ ਇਨ੍ਹਾਂ 'ਤੇ 5 ਤੋਂ 7.5 ਫੀਸਦੀ ਤੱਕ ਬੇਸਿਕ ਕਸਟਮ ਡਿਊਟੀ ਲੱਗਦੀ ਸੀ। ਹੁਣ ਇਹ ਡਿਊਟੀ ਹਟਣ ਨਾਲ ਕੰਪਨੀਆਂ ਲਈ ਇਹ ਪੁਰਜ਼ੇ ਖਰੀਦਣਾ ਸਸਤਾ ਹੋ ਜਾਵੇਗਾ, ਜਿਸ ਨਾਲ ਉਤਪਾਦਨ ਦੀ ਲਾਗਤ ਘਟੇਗੀ। ਕੰਪਨੀਆਂ ਇਸ ਦਾ ਲਾਭ ਗਾਹਕਾਂ ਨੂੰ ਦੇਣ ਲਈ ਭਾਰਤ ਵਿੱਚ ਬਣੇ ਸਮਾਰਟਫੋਨ, ਲੈਪਟਾਪ, ਸਮਾਰਟ ਟੀਵੀ ਅਤੇ ਹੋਰ ਡਿਵਾਈਸਾਂ ਦੀਆਂ ਕੀਮਤਾਂ ਘਟਾ ਸਕਦੀਆਂ ਹਨ।

ਲਗਾਤਾਰ ਮਹਿੰਗੇ ਹੋ ਰਹੇ ਹਨ ਫੋਨ ਅਤੇ ਲੈਪਟਾਪ

ਆਰਟੀਫ਼ੀਸ਼ਲ ਇੰਟੈਲੀਜੈਂਸ (AI) ਦੇ ਤੇਜ਼ੀ ਨਾਲ ਵਧਦੇ ਇਸਤੇਮਾਲ ਕਾਰਨ ਸਟੋਰੇਜ ਅਤੇ ਮੈਮੋਰੀ ਚਿਪਾਂ ਦੀ ਕਮੀ ਪੈਦਾ ਹੋ ਗਈ ਹੈ। ਇੱਕ ਪਾਸੇ ਸਪਲਾਈ ਘੱਟ ਹੈ ਅਤੇ ਦੂਜੇ ਪਾਸੇ ਮੰਗ ਵੱਧਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਸਮਾਰਟਫੋਨ, ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਦੀ ਲਾਗਤ ਵਧ ਗਈ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਕੀਮਤਾਂ 'ਤੇ ਪਿਆ ਹੈ। ਇਸੇ ਕਰਕੇ ਐਪਲ, ਸੈਮਸੰਗ, ਲੇਨੋਵੋ ਅਤੇ ਡੈੱਲ ਵਰਗੀਆਂ ਕੰਪਨੀਆਂ ਆਪਣੇ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀਆਂ ਹਨ। ਹਾਲਾਂਕਿ ਹੁਣ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਘੱਟੋ-ਘੱਟ ਭਾਰਤ ਵਿੱਚ ਬਣਨ ਵਾਲੇ ਇਲੈਕਟ੍ਰਾਨਿਕ ਡਿਵਾਈਸਾਂ ਦੇ ਸਸਤੇ ਹੋਣ ਦੀ ਉਮੀਦ ਜਾਗੀ ਹੈ।

ਟਾਪ ਹੈਡਲਾਈਨ

Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
Airtel ਵੱਲੋਂ ਗਾਹਕਾਂ ਨੂੰ ਤੋਹਫ਼ਾ, 349 ਰੁਪਏ 'ਚ 2 ਮਹੀਨਿਆਂ ਤੱਕ ਅਨਲਿਮਟਿਡ ਕਾਲਿੰਗ ਤੇ ਡਾਟਾ!
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Price Drop: 31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
31,000 ਰੁਪਏ ਸਸਤਾ ਮਿਲ ਰਿਹਾ Apple ਦਾ ਸਭ ਤੋਂ ਸਲਿਮ iPhone, ਛੋਟ ਦਾ ਅੱਜ ਹੀ ਚੁੱਕੋ ਫਾਇਦਾ...
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ
AC Technology: ਨਾਰਮਲ ਏਸੀ ਤੋਂ ਕਿੰਨਾ ਵੱਖਰਾ ਹੁੰਦਾ Inverter AC? ਜਾਣੋ ਖਪਤ ਅਤੇ ਕੰਪ੍ਰੈਸਰ ਦਾ ਖੇਡ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Embed widget