ਨਵੀਂ ਦਿੱਲੀ: ਦੂਰਸੰਚਾਰ ਵਿਭਾਗ ( Department of Telecommunications) ਨੇ ਹਾਲ ਹੀ 'ਚ ਟੈਫਕੌਪ (TAFCOP) ਨਾਂਅ ਦਾ ਇਕ ਪੋਰਟਲ ਲੌਂਚ ਕੀਤਾ ਹੈ ਜੋ ਧੋਖਾਧੜੀ ਪ੍ਰਬੰਧਨ ਤੇ ਉਪਭੋਗਤਾ ਸੁਰੱਖਿਆ ਲਈ ਹੈ। ਜੋ ਇਹ ਪਤਾ ਲਾਉਣ 'ਚ ਮਦਦ ਕਰੇਗਾ ਕਿ ਕਿਤੇ ਕੋਈ ਵਿਅਕਤੀ ਉਸ ਨੂੰ ਬਿਨਾਂ ਪਤਾ ਹੋਣ ਦੇ ਉਸ ਦੇ ਆਧਾਰ ਕਾਰਡ 'ਤੇ ਜਾਰੀ ਕੀਤਾ ਸਿੰਮ ਤਾਂ ਨਹੀਂ ਵਰਤ ਰਿਹਾ।
ਇਹ ਪੋਰਟਲ ਉਪਭੋਗਤਾਵਾਂ ਨੂੰ ਇਹ ਦੱਸੇਗਾ ਕਿ ਉਨ੍ਹਾਂ ਦੇ ਕੋਲ ਕਿੰਨੇ ਕੁਨੈਕਸ਼ਨ ਹਨ। SMS ਰਾਹੀਂ ਇਹ ਵੀ ਦੱਸੇਗਾ ਜੇਕਰ ਉਨ੍ਹਾਂ ਦੇ ਨਾਂਅ 'ਤੇ 9 ਤੋਂ ਵੱਧ ਕੁਨੈਕਸ਼ਨ ਹਨ। ਗਾਹਕ ਪੋਰਟਲ 'ਤੇ ਵਿਜਿਟ ਕਰ ਸਕਦੇ ਹਨ ਤੇ ਇਹ ਦੱਸ ਸਕਦੇ ਹਨ ਕਿ ਕਿਹੜੇ ਨੰਬਰ ਲੰਬੇ ਸਮੇਂ ਤੋਂ ਉਹ ਨਹੀਂ ਵਰਤ ਰਹੇ ਜਾਂ ਹੁਣ ਲੋੜੀਂਦੇ ਨਹੀਂ ਹਨ। ਟੈਲੀਕੌਮ ਸੇਵਾਵਾਂ ਵੱਲੋਂ ਉਹ ਨੰਬਰ ਬਲੌਕ ਕਰਕੇ ਡੀਐਕਟੀਵੇਟ ਕਰ ਦਿੱਤਾ ਜਾਵੇਗਾ।
ਗਾਹਕ ਇਸ ਵੈਬਸਾਈਟ 'ਚ ਲੋੜੀਂਦੀ ਕਾਰਵਾਈ ਕਰ ਸਕਦੇ ਹਨ। ਜੇ ਉਨ੍ਹਾਂ ਕੋਲ 9 ਤੋਂ ਵੱਧ ਮਲਟੀਪਲ ਕੁਨੈਕਸ਼ਨ ਹਨ ਜਾਂ ਉਹ ਕੁਨੈਕਸ਼ਨ ਹਨ ਜੋ ਉਨ੍ਹਾਂ ਦੇ ਨਾਂਅ 'ਤੇ ਰਜਿਸਟਰਡ ਨਹੀਂ। ਇਕ ਬੇਨਤੀ ਕਰਨ ਤੋਂ ਬਾਅਦ ਉਪਭੋਗਤਾ ਆਪਣੇ ਨੰਬਰ ਨਾਲ ਲੌਗ ਇਨ ਕਰਕੇ ਤੇ 'Request status' 'ਚ ਟਿਕਟ ਆਈਡੀ ਰੈਫਰੈਂਸ ਨੰਬਰ ਦਰਜ ਕਰਕੇ ਸਥਿਤੀ ਦੀ ਜਾਂਚ ਕਰ ਸਕਦੇ ਹਨ।
ਇਕ ਵਾਰ ਜਦੋਂ ਉਪਭੋਗਤਾ ਟੈਫਕੌਪ ਦੀ ਵੈਬਸਾਈਟ ਖੋਲ੍ਹ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਮੋਬਾਇਲ ਨੰਬਰ ਦਰਜ ਕਰਨ ਤੇ ਇਕ ਵਾਰ ਦੇ ਪਾਸਵਰਡ (OTP) ਨਾਲ ਇਸ ਦੀ ਤਸਦੀਕ ਕਰਨ ਦੀ ਲੋੜ ਹੁੰਦੀ ਹੈ। ਪੋਰਟਲ ਫਿਰ ਉਨ੍ਹਾਂ ਦੇ ਆਈਡੀ 'ਤੇ ਰਜਿਸਟਰਡ ਮੋਬਾਇਲ ਨੰਬਰਾਂ ਦੀ ਸੂਚੀ ਦਿਖਾਉਂਦਾ ਹੈ।
ਜੇਕਰ ਗਾਹਕਾਂ ਨੂੰ ਪੋਰਟਲ 'ਤੇ ਰਜਿਸਟਰਡ ਨੰਬਰ ਮਿਲਦੇ ਹਨ ਜੋ ਉਨ੍ਹਾਂ ਦੇ ਨਾਂਅ 'ਤੇ ਨਹੀਂ ਹਨ ਤਾਂ ਉਹ ਵੈਬਸਾਈਟ 'ਤੇ ਆਪਣੀ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ। ਜੇ ਉਹ ਉਨ੍ਹਾਂ ਨੰਬਰਾਂ ਨੂੰ ਚੱਲਦਾ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ।
ਇਕ ਵਾਰ ਜਦੋਂ ਗਾਹਕਾਂ ਨੇ ਇਕ ਰਿਪੋਰਟ ਸੌਂਪ ਦਿੱਤੀ ਹੈ ਤਾਂ ਵਿਭਾਗ ਉਨ੍ਹਾਂ ਨੂੰ ਇਕ SMS ਭੇਜੇਗਾ ਜਿਸ ਵੱਲੋਂ ਉਹ ਉਨ੍ਹਾਂ ਦੇ ਨਾਂਅ 'ਤੇ ਚੱਲ ਰਹੇ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ ਬਾਰੇ ਜਾਣ ਸਕਣਗੇ।