ਨਵੀਂ ਦਿੱਲੀ: ਟਿੱਕਟੌਕ ਨੇ ਜਦੋਂ ਤੋਂ ਭਾਰਤ 'ਚ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਉਸ 'ਤੇ ਲਗਾਤਾਰ ਇਲਜ਼ਾਮ ਲੱਗ ਰਹੇ ਹਨ। ਤਾਜ਼ਾ ਮਾਮਲਾ ਟੇਕਡਾਊਨ ਰਿਕਵੈਸਟ ਦਾ ਹੈ। ਸਾਲ 2016 ਦੇ ਸ਼ੁਰੂਆਤੀ ਛੇ ਮਹੀਨਿਆਂ 'ਚ ਭਾਰਤ ਨੇ 109 ਵਾਰ ਟੇਕਡਾਊਨ ਰਿਕਵੈਸਟ ਕੀਤੀ ਸੀ। 11 ਵਾਰ ਤਾਂ ਸਰਕਾਰ ਨੇ ਵੀਡੀਓ ਹਟਾਉਣ ਨੂੰ ਕਿਹਾ ਸੀ।


ਟਿੱਕ ਟੌਕ ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਜਿੱਥੇ ਯੂਜ਼ਰ 15 ਸੈਕਿੰਡ ਤੋਂ ਲੈ ਕੇ 60 ਸੈਕਿੰਡ ਤਕ ਦੇ ਵੀਡੀਓ ਅਪਲੋਡ ਕਰ ਸਕਦੇ ਹਨ। ਉਂਝ ਤਾਂ ਜ਼ਿਆਦਾਤਰ ਵੀਡੀਓ ਮਨੋਰੰਜਨ ਵਾਲੇ ਹੁੰਦੇ ਹਨ ਪਰ ਕੁਝ ਵੀਡੀਓ ਅਜਿਹੇ ਵੀ ਹੁੰਦੇ ਹਨ ਜੋ ਐਜ਼ੂਕੇਸ਼ਨ ਜਾਂ ਮੋਟੀਵੇਸ਼ਨ ਵਾਲੇ ਹੁੰਦੇ ਹਨ।

ਇਸ ਐਪ ਦੇ ਜਲਵੇ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸ ਐਪ ਨੇ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਮਾਰਕ ਨੇ ਆਪਣੇ ਡੈਵਲਪਰਸ ਨੂੰ ਅਜਿਹਾ ਐਪ ਬਣਾਉਣ ਨੂੰ ਕਿਹਾ ਹੈ ਜੋ ਇਨੋਵੇਸ਼ਨ 'ਚ ਟਿੱਕਟੌਕ ਦਾ ਮੁਕਾਬਲਾ ਕਰ ਸਕੇ। ਟਿੱਕਟੌਕ ਐਪ 'ਤੇ ਡੇਟਾ ਚੋਰੀ ਤੋਂ ਲੈ ਹਿੱਸਾ ਭੜਕਾਉਣ ਤੇ ਅਸ਼ਲੀਲਤਾ ਫੈਲਾਉਣ ਤਕ ਦੇ ਇਲਜ਼ਾਮ ਲੱਗ ਚੁੱਕੇ ਹਨ।

ਪਿਛਲੇ ਦਿਨੀਂ ਪੁਲਿਸ ਵਾਲ਼ਿਆਂ ਦੇ ਵੀਡੀਓ ਵੀ ਵਾਇਰਲ ਹੋਏ ਸੀ ਤੇ ਕੁਝ ਅਜਿਹੇ ਵੀਡੀਓ ਵੀ ਵਾਇਰਲ ਹੋਏ ਸੀ ਜਿਨ੍ਹਾਂ 'ਚ ਭਾਰਤ ਵਿਰੋਧੀ ਗੱਲਾਂ ਸੀ। ਇਹੀ ਨਹੀਂ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੇ ਟਿੱਕਟੌਕ ਵੀਡੀਓ ਵੀ ਕਾਫੀ ਫੇਮਸ ਹੋਏ ਜਿਸ ਨੂੰ ਲੈ ਕੰਪਨੀ ਨੇ ਆਪਣੇ ਭਾਰਤੀ ਯੂਜ਼ਰਸ ਨੂੰ ਫਿਕਰ ਨਾ ਕਰਨ ਦੀ ਗੱਲ ਕੀਤੀ ਸੀ। ਭਾਰਤ 'ਚ ਇਸ ਦਾ ਸਭ ਤੋਂ ਵੱਡਾ ਬਾਜ਼ਾਰ ਹੈ ਤੇ ਕੰਪਨੀ ਨੇ ਕਿਹਾ ਕਿ ਡੇਟਾ ਆਦਿ ਨੂੰ ਲੈ ਕੇ ਚਿੰਤਾ ਦੀ ਕੋਈ ਲੋੜ ਨਹੀਂ।