ਪੜਚੋਲ ਕਰੋ
Advertisement
Tata Motors ਲਾਂਚ ਕਰੇਗੀ Tata Harrier ਦਾ ਨਵਾਂ ਵਰਜਨ, ਜਾਣੋ SUV ਬਾਰੇ ਵੱਡੀਆਂ ਗੱਲਾਂ
ਟਾਟਾ ਮੋਟਰਸ ਦੀ ਹਾਲ ਹੀ 'ਚ ਲਾਂਚ ਹੋਈ ਐਸਯੂਵੀ ਕਾਰ ਟਾਟਾ ਹਾਰੀਅਰ ਦੇ ਆਟੋਮੈਟਿਕ ਵੇਰੀਅੰਟ ਦੇ ਆਉਣ ਦੀ ਚਰਚਾ ਸੀ। ਇਸ ਤੋਂ ਬਾਅਦ ਹੀ ਇਸ ਕਾਰ ਦਾ ਆਟੋ ਬਜ਼ਾਰ 'ਚ ਇੰਤਜ਼ਾਰ ਹੋਣ ਲੱਗਾ ਹੈ।
ਟਾਟਾ ਮੋਟਰਸ ਦੀ ਹਾਲ ਹੀ 'ਚ ਲਾਂਚ ਹੋਈ ਐਸਯੂਵੀ ਕਾਰ ਟਾਟਾ ਹਾਰੀਅਰ ਦੇ ਆਟੋਮੈਟਿਕ ਵੇਰੀਅੰਟ ਦੇ ਆਉਣ ਦੀ ਚਰਚਾ ਸੀ। ਇਸ ਤੋਂ ਬਾਅਦ ਹੀ ਇਸ ਕਾਰ ਦਾ ਆਟੋ ਬਜ਼ਾਰ 'ਚ ਇੰਤਜ਼ਾਰ ਹੋਣ ਲੱਗਾ ਹੈ। ਹਾਲਾਂਕਿ ਕਾਰ ਪ੍ਰੇਮੀਆਂ ਦਾ ਇਹ ਇੰਤਜ਼ਾਰ ਜਲਦ ਖਤਮ ਹੋਣ ਵਾਲਾ ਹੈ। ਟਾਟਾ ਮੋਟਰਸ ਜਲਦ ਹੈਰੀਅਰ ਦਾ ਅਪਡੇਟ ਮਾਡਲ ਪੇਸ਼ ਕਰਨ ਦੀ ਯੋਜਨਾ 'ਚ ਹੈ। ਟਾਟਾ ਮੋਟਰਸ ਦਾ ਇੱਕ ਟੀਜ਼ਰ ਵੀਡੀਓ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਅਪਡੇਟਿਡ ਹਰੀਅਰ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਟਾਟਾ ਹਾਰੀਅਰ ਦੀਆਂ ਵੱਡੀਆਂ ਗੱਲਾਂ।
ਇੰਜਨ: ਟਾਟਾ ਹਰੀਅਰ ਐਸਯੂਵੀ 'ਚ ਬੀਐਸ6 ਬਾਲਣ ਨਿਕਾਸ ਦਾ ਮਿਆਰ 2.0 ਲੀਟਰ ਡੀਜ਼ਲ ਇੰਜਨ ਮਿਲੇਗਾ। ਫਿਲਹਲ ਇਸ 'ਚ ਬੀਐਸ4 ਇੰਜਨ ਮਿਲਦਾ ਹੈ।
ਗਿਅਰਬਾਕਸ: ਹੁਣ ਹਾਰੀਅਰ 6 ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਉਂਦਾ ਹੈ। ਅਪਡੈਟ ਮਾਡਲ 'ਚ ਬੀਐਸ6 ਇੰਜਨ ਦੇ ਨਾਲ ਆਟੋਮੈਟਿਕ ਟ੍ਰਾਂਸਮਿਸ਼ਨ ਦੀ ਚੋਣ ਵੀ ਉਪਲਬਧ ਹੈ।
ਸਨਰੂਫ: ਨਵੀਂ ਟਾਟਾ ਹਰੀਅਰ ਦੇ ਟਾਪ ਵੇਰੀਅੰਟ 'ਚ ਫੈਕਟਰੀ ਫਿਟੇਡ ਪੈਨਾਰਮਿਕ ਸਨਰੂਫ ਹੋਵੇਗਾ। ਹੁਣ ਗਾਹਕਾਂ ਨੂਮ ਕੰਪਨੀ ਐਸਯੂਵੀ ਨੂੰ ਖਰੀਦਣ ਤੋਂ ਬਾਅਦ ਸਨਰੂਫ ਨੂੰ ਆਫਟਰਮਾਰਕਿਟ ਫਿਟਮੈਂਟ ਦੇ ਰੂਪ 'ਚ ਆਫਰ ਕਰਦੀ ਹੈ। ਇਹ ਸਨਰੂਫ ਐਸਯੂਵੀ ਹਰੀਅਰ ਦੇ ਨਵੇਂ ਟਾਪ ਵੇਰਿਅੰਟ 'ਚ ਸਟੈਂਡਰਡ ਹੋਵੇਗਾ। ਇਹ ਨਵਾਂ ਵੇਰਿਅੰਤ ਮੌਜੂਦਾ ਟਾਪ ਵੇਰਿਅੰਟ ਤੋਂ ਉਪਰ ਦੀ ਰੇਂਜ 'ਚ ਆਵੇਗਾ।
ਵੱਡੇ ਪਹੀਏ: ਟਾਟਾ ਹਰੀਅਰ 'ਚ ਹੁਣ 17 ਇੰਚ ਦੇ ਅਲਾਏ ਵ੍ਹੀਲਸ ਮਿਲਦੇ ਹਨ। ਨਵੇਂ ਹੈਰੀਅਰ ਦੇ ਟਾਪ ਵੈਰਿਅੰਟ 'ਚ 18 ਇੰਚ ਦੇ ਨਵੇਂ ਡਬਲਿਊ ਟੋਨ ਅਲਾਏ ਵ੍ਹੀਲਸ ਮਿਲਣਗੇ।
ਇੰਟੀਰਿਅਰ: ਟੀਜ਼ਰ ਵੀਡੀਓ ਤੋਂ ਪਤਾ ਚਲਦਾ ਹੈ ਕਿ ਬੀਐਸ 6 ਇੰਜਨ ਵਾਲੇ ਨਵੇਂ ਡਿਊਲ ਟੋਨ ਕਲਰ ਦਾ ਵਿਕਲਪ ਮਿਲੇਗਾ। ਇਹ ਬਲੈਕ ਪਿਆਨੋ ਰੂਫ ਦੇ ਨਾਲ ਡਿਊਲ-ਟੋਨ ਰੇਡ 'ਚ ਆਵੇਗਾ।
ਕੀਮਤ: ਟਾਟਾ ਹੈਰੀਅਰ ਦੀ ਮੌਜੂਦਾ ਕੀਮਤ 13.44 ਲੱਖ ਤੋਂ 17.31 ਲੱਖ ਰੁਪਏ ਦੇ ਵਿੱਚ ਹੈ। ਅਪਡੇਟਿਡ ਟਾਟਾ ਹੈਰੀਅਰ ਦੀ ਕੀਮਤ ਵੱਧ ਜਾਵੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਕ੍ਰਿਕਟ
Advertisement