ਪੜਚੋਲ ਕਰੋ
Advertisement
(Source: ECI/ABP News/ABP Majha)
ਖੁਸ਼ਖ਼ਬਰੀ! Tata Sky, Airtel, Dish TV ਵੱਲੋਂ ਫਰੀ ਸੇਵਾ ਦਾ ਐਲਾਨ
ਕੋਰੋਨਾਵਾਇਰਸ ਲੌਕਡਾਉਨ ਕਾਰਨ ਲੋਕ ਟੀਵੀ ਤੇ ਇੰਟਰਨੈੱਟ ਜ਼ਰੀਏ ਆਪਣੇ ਘਰ ਵਿੱਚ ਸਮਾਂ ਬਿਤਾ ਰਹੇ ਹਨ। ਟੀਵੀ ਮਨੋਰੰਜਨ ਘਰ ‘ਚ ਹਰੇਕ ਦੇ ਨਾਲ ਰਹਿਣ ਦਾ ਸਭ ਤੋਂ ਵਧੀਆ ਵਿਕਲਪ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਲੌਕਡਾਉਨ ਕਾਰਨ ਲੋਕ ਟੀਵੀ ਤੇ ਇੰਟਰਨੈੱਟ ਜ਼ਰੀਏ ਆਪਣੇ ਘਰ ਵਿੱਚ ਸਮਾਂ ਬਿਤਾ ਰਹੇ ਹਨ। ਟੀਵੀ ਮਨੋਰੰਜਨ ਘਰ ‘ਚ ਹਰੇਕ ਦੇ ਨਾਲ ਰਹਿਣ ਦਾ ਸਭ ਤੋਂ ਵਧੀਆ ਵਿਕਲਪ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਟਾਟਾ ਸਕਾਈ, ਏਅਰਟੈੱਲ, ਡਿਸ਼ ਟੀਵੀ ਆਪਣੇ ਉਪਭੋਗਤਾਵਾਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਡਿਸ਼ ਟੀਵੀ ਤੇ ਟਾਟਾ ਸਕਾਈ ਨੇ ਮੁਫਤ ਸੇਵਾ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਏਅਰਟੈੱਲ ਡਿਜੀਟਲ ਟੀਵੀ ਆਪਣੇ ਉਪਭੋਗਤਾਵਾਂ ਨੂੰ 4 ਮੁਫਤ ਚੈਨਲਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਆਓ ਜਾਣਦੇ ਹਾਂ ਟਾਟਾ ਸਕਾਈ, ਏਅਰਟੈੱਲ, ਡਿਸ਼ ਟੀਵੀ ਦੁਆਰਾ ਪੇਸ਼ ਕੀਤੀਆਂ ਮੁਫਤ ਸੇਵਾਵਾਂ ਬਾਰੇ।
ਏਅਰਟੈੱਲ ਡਿਜੀਟਲ ਟੀਵੀ ਨੇ ਹਾਲ ਹੀ ਵਿੱਚ ਆਪਣੇ ਉਪਭੋਗਤਾਵਾਂ ਲਈ 4 ਸਰਵਿਸ ਚੈਨਲਸ ਮੁਫਤ 'ਚ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ Airtel CuriosityStream, Airtel Seniors TV, Aapki Rasoi ਤੇ Let's Dance ਸ਼ਾਮਲ ਹਨ। ਇਨ੍ਹਾਂ ਚੈਨਲਾਂ ਲਈ ਵੱਖਰੇ ਤੌਰ ‘ਤੇ ਚਾਰਜ ਕਰਨ ਦੀ ਜ਼ਰੂਰਤ ਨਹੀਂ। ਉਨ੍ਹਾਂ ਦੀ ਮਦਦ ਨਾਲ ਉਪਭੋਗਤਾ ਘਰ ਬੈਠ ਅਨੰਦ ਲੈ ਸਕਦੇ ਹਨ।
ਡਿਸ਼ ਟੀਵੀ ਦੀ ਗੱਲ ਕਰੀਏ ਤਾਂ ਇਹ ਆਪਣੇ ਗਾਹਕਾਂ ਨੂੰ Fitness Active, Kids Active Toons, Ayushmaan Active ਤੇ Kids Active Rhymes ਵਰਗੇ ਮੁਫਤ ਚੈਨਲ ਵੀ ਪ੍ਰਦਾਨ ਕਰ ਰਿਹਾ ਹੈ। ਯਾਨੀ ਹੁਣ ਤੁਸੀਂ ਟੀਵੀ ਦੇ ਜ਼ਰੀਏ ਆਪਣੀ ਤੰਦਰੁਸਤੀ ਦਾ ਖਿਆਲ ਰੱਖ ਸਕੋਗੇ। ਨਾਲ ਹੀ ਬੱਚੇ ਦਿਨ ਭਰ ਬੋਰ ਨਹੀਂ ਹੋਣਗੇ।
ਟਾਟਾ ਸਕਾਈ ਨੇ ਲੌਕਡਾਉਨ ਦੌਰਾਨ ਆਪਣੇ ਉਪਭੋਗਤਾਵਾਂ ਲਈ 10 ਸਰਵਿਸ ਚੈਨਲਾਂ ਦਾ ਮੁਫ਼ਤ ਐਲਾਨ ਕੀਤਾ ਹੈ। ਇਨ੍ਹਾਂ 10 ਚੈਨਲਾਂ ‘ਚ ਖਾਣਾ ਪਕਾਉਣ, ਤੰਦਰੁਸਤੀ, ਸੁੰਦਰਤਾ, ਅੰਗਰੇਜ਼ੀ ਕਲਾਸਾਂ, ਗਣਿਤ ਤੇ ਹੋਰ ਬਹੁਤ ਸਾਰੇ ਚੈਨਲ ਸ਼ਾਮਲ ਹਨ।
ਇਹ ਵੀ ਪੜ੍ਹੋ :
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement