ਪੜਚੋਲ ਕਰੋ

AC: ਏਸੀ ਨਹੀਂ ਘੁੰਮਾਏਗਾ ਬਿਜਲੀ ਵਾਲਾ ਮੀਟਰ, ਬੱਸ ਵਰਤ ਲਵੋ ਇਹ ਟ੍ਰਿਕ

How to reduce AC electricity consumption: ਪੂਰੇ ਦੇਸ਼ ਨੂੰ ਗਰਮੀ ਨੇ ਅਪਰੈਲ ਮਹੀਨੇ ਹੀ ਜਕੜ ਲਿਆ ਹੈ। ਹੁਣ ਮਈ ਵਿੱਚ ਗਰਮੀ ਹੋਰ ਵੀ ਵੱਟ ਕੱਢੇਗੀ। ਬੇਸ਼ੱਕ ਲੋਕ ਏਸੀ ਚਲਾ ਕੇ ਗਰਮੀ ਨੂੰ ਮਾਤ ਦੇ ਰਹੇ ਹਨ ਪਰ ਬਿਜਲੀ ਦੇ...

How to reduce AC electricity consumption: ਪੂਰੇ ਦੇਸ਼ ਨੂੰ ਗਰਮੀ ਨੇ ਅਪਰੈਲ ਮਹੀਨੇ ਹੀ ਜਕੜ ਲਿਆ ਹੈ। ਹੁਣ ਮਈ ਵਿੱਚ ਗਰਮੀ ਹੋਰ ਵੀ ਵੱਟ ਕੱਢੇਗੀ। ਬੇਸ਼ੱਕ ਲੋਕ ਏਸੀ ਚਲਾ ਕੇ ਗਰਮੀ ਨੂੰ ਮਾਤ ਦੇ ਰਹੇ ਹਨ ਪਰ ਬਿਜਲੀ ਦੇ ਬਿੱਲਾਂ ਬਾਰੇ ਸੋਚ ਕੇ ਸਭ ਨੂੰ ਪਸੀਨੇ ਆ ਰਹੇ ਹਨ। ਬੇਸ਼ੱਕ ਏਸੀ ਪੱਖਿਆਂ ਤੇ ਕੂਲਰ ਨਾਲੋਂ ਜ਼ਿਆਦਾ ਬਿਜਲੀ ਖਾਂਦੇ ਹਨ ਪਰ ਕੁਝ ਟ੍ਰਿਕ ਵਰਤ ਕੇ ਅਸੀਂ ਬਿਜਲੀ ਬਿੱਲ ਘਟਾ ਸਕਦੇ ਹਾਂ। 

ਏਸੀ ਚਲਾਉਣ ਦਾ ਸਹੀ ਤਰੀਕਾ
ਆਮ ਤੌਰ ਉਪਰ ਜਦੋਂ ਗਰਮੀ ਵਧਦੀ ਹੈ ਤਾਂ ਜ਼ਿਆਦਾਤਰ ਲੋਕ AC ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਘਟਾ ਦਿੰਦੇ ਹਨ। ਜੇਕਰ ਬਾਹਰ ਤਾਪਮਾਨ 40-42 ਡਿਗਰੀ ਸੈਲਸੀਅਸ ਹੈ ਤਾਂ ਕਮਰੇ ਦਾ ਤਾਪਮਾਨ 18 ਡਿਗਰੀ ਸੈਲਸੀਅਸ ਕਰਨ ਲਈ ਏਸੀ ਨੂੰ ਲੰਬਾ ਸਮਾਂ ਚੱਲਣਾ ਪਵੇਗਾ। ਇਸ ਲਈ 18 ਡਿਗਰੀ ਸੈਲਸੀਅਸ 'ਤੇ AC ਚਲਾਉਣ ਨਾਲ ਬਿਜਲੀ ਦੀ ਜ਼ਿਆਦਾ ਖਪਤ ਹੋਏਗੀ ਤੇ ਜ਼ਿਆਦਾ ਬਿੱਲ ਆਏਗਾ। ਮਾਹਿਰਾਂ ਮੁਤਾਬਕ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ AC ਨੂੰ 24 ਡਿਗਰੀ ਸੈਲਸੀਅਸ 'ਤੇ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਬਿਜਲੀ ਦੀ ਖਪਤ 18 ਫੀਸਦੀ ਤੱਕ ਘਟਾਈ ਜਾ ਸਕਦੀ
ਭਾਰਤ ਸਰਕਾਰ ਦਾ ਬਿਜਲੀ ਵਿਭਾਗ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਸਰਕਾਰ ਵੀ ਬਿਜਲੀ ਦੀ ਕੀਮਤ ਘੱਟ ਕਰਨ ਲਈ ਏਸੀ ਟੈਂਪਰੇਚਰ 24 ਡਿਗਰੀ 'ਤੇ ਸੈੱਟ ਕਰਨ ਦਾ ਸੁਝਾਅ ਦਿੰਦੀ ਹੈ। ਜੇਕਰ ਤੁਸੀਂ ਆਪਣੇ ਏਸੀ ਦਾ ਤਾਪਮਾਨ 24 ਡਿਗਰੀ 'ਤੇ ਰੱਖਦੇ ਹੋ ਤਾਂ ਤੁਸੀਂ ਆਪਣਾ 4000-5000 ਰੁਪਏ ਤੱਕ ਦਾ ਬਿਜਲੀ ਦਾ ਬਿੱਲ ਬਚਾ ਸਕਦੇ ਹੋ। ਏਸੀ ਦਾ ਤਾਪਮਾਨ ਇੱਕ ਡਿਗਰੀ ਵਧਣ ਨਾਲ ਬਿਜਲੀ ਦੀ ਖਪਤ ਛੇ ਫ਼ੀਸਦੀ ਘੱਟ ਜਾਂਦੀ ਹੈ। ਇਸ ਹਿਸਾਬ ਨਾਲ AC ਦਾ ਤਾਪਮਾਨ 24 ਡਿਗਰੀ ਸੈਲਸੀਅਸ ਰੱਖਣ ਨਾਲ ਬਿਜਲੀ ਦੀ ਖਪਤ ਨੂੰ 18 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।

ਏਸੀ ਦੀ ਸਰਵਿਸ ਜ਼ਰੂਰੀ
ਬਹੁਤ ਸਾਰੇ ਲੋਕ ਕਈ-ਕਈ ਸਾਲ ਏਸੀ ਦੀ ਸਰਵਿਸ ਨਹੀਂ ਕਰਵਾਉਂਦੇ। ਇਸ ਨਾਲ ਏਸੀ ਦੇ ਅੰਦਰ ਧੂੜ ਜੰਮ ਜਾਂਦੀ ਹੈ ਤੇ ਉਸ ਦੀ ਕੂਲਿੰਗ ਕੈਪਸਟੀ ਘਟ ਜਾਂਦੀ ਹੈ। ਸਰਵਿਸ ਨਾ ਕਰਵਾਉਣ ਕਰਕੇ ਏਸੀ ਨੂੰ ਕੂਲਿੰਗ ਕਰਨ ਲਈ ਲੰਬਾ ਸਮਾਂ ਕਮ ਕਰਨਾ ਪੈਂਦਾ ਹੈ। ਇਸ ਨਾਲ ਬਿਜਲੀ ਦੀ ਖਪਤ ਵਧ ਜਾਂਦੀ ਹੈ ਤੇ ਮੋਟਾ ਬਿਜਲੀ ਬਿੱਲ ਆਉਂਦਾ ਹੈ। ਮਾਹਿਰਾਂ ਮੁਤਾਬਕ ਏਸੀ ਦੀ ਸਰਵਿਸ ਉਪਰ ਸਿਰਫ 500 ਰੁਪਏ ਖਰਚ ਹੁੰਦੇ ਹਨ ਪਰ ਇਸ ਤਰ੍ਹਾਂ ਅਸੀਂ ਇੱਕ ਸੀਜ਼ਨ ਦੌਰਾਨ ਬਿਜਲੀ ਦੇ ਬਿੱਲ ਵਿੱਚ 5000 ਰੁਪਏ ਤੱਕ ਕਟੌਤੀ ਕਰ ਸਕਦੇ ਹਾਂ।

ਸਿਹਤ ਨੂੰ ਹੁੰਦੇ ਨੁਕਸਾਨ 
ਮਾਹਿਰਾਂ ਅਨੁਸਾਰ ਜੇਕਰ ਤੁਸੀਂ ਆਪਣੇ ਕਮਰੇ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਦੇ ਹੋ ਤਾਂ ਇਹ ਸਿਹਤ ਲਈ ਵੀ ਹਾਨੀਕਾਰਕ ਹੈ। ਜਾਣਕਾਰੀ ਮੁਤਾਬਕ ਘੱਟ ਤਾਪਮਾਨ 'ਚ ਸੌਣ ਕਾਰਨ ਸਾਹ ਲੈਣ 'ਚ ਤਕਲੀਫ ਹੋਣਾ ਆਮ ਗੱਲ ਹੈ। ਦਰਅਸਲ, ਤਾਪਮਾਨ ਨੂੰ ਘੱਟ ਰੱਖਣ ਨਾਲ ਏਸੀ ਕਮਰੇ ਦੀ ਸਾਰੀ ਨਮੀ ਨੂੰ ਸੋਖ ਲੈਂਦਾ ਹੈ। ਇਸ ਕਾਰਨ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। 

ਬਾਰਸ਼ ਸ਼ੁਰੂ ਹੋਣ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਫਾਈ ਦੇ ਨਾਲ-ਨਾਲ ਏਸੀ ਦੇ ਤਾਪਮਾਨ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਮਾਹਿਰ ਹਮੇਸ਼ਾ ਲਗਾਤਾਰ AC ਵਿੱਚ ਨਾ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਲਗਾਤਾਰ AC ਵਿੱਚ ਰਹਿਣ ਨਾਲ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਕਾਰਨ ਕਈ ਵਾਰ ਇਨਫੈਕਸ਼ਨ ਤੇ ਜ਼ੁਕਾਮ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਟਾਪ ਹੈਡਲਾਈਨ

 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
 Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Geyser Safety Tips :  ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
Big News: ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਮਾਂ ਅਤੇ ਸੱਸ ਦੇ ਕਿਰਦਾਰ ਨਿਭਾ ਜਿੱਤਿਆ ਸੀ ਪ੍ਰਸ਼ੰਸਕਾਂ ਦਾ ਦਿਲ...
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Jantar Mantar Protest Ban : ਜੰਤਰ-ਮੰਤਰ ’ਤੇ ਹੁਣ ਨਹੀਂ ਹੋਣਗੇ ਧਰਨੇ-ਪ੍ਰਦਰਸ਼ਨ!  ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਦਿੱਲੀ ’ਚ 3 ਨਵੀਆਂ ਥਾਵਾਂ ਤੈਅ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab ਦੇ ਅਧਿਆਪਕ 21 ਤੇ 22 ਅਕਤੂਬਰ ਨੂੰ ਲੈਣਗੇ ਸਮੂਹਿਕ ਛੁੱਟੀ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Punjab News : ਮਰਹੂਮ ਬੇਅੰਤ ਸਿੰਘ ਦੇ ਬੁੱਤ ’ਤੇ ਹਾਰ ਨਾ ਚੜ੍ਹਾਉਣ ਨੂੰ ਲੈ ਕੇ ਗਰਮਾਈ ਸਿਆਸਤ ,  ਬਿੱਟੂ ਬੋਲੇ -ਪਰਗਟ ਸਿੰਘ ਨੂੰ ਇਤਰਾਜ਼ ਹੈ ਤਾਂ ਦੱਸ ਦੇਣ
Embed widget