Cooler Cooling Tips: ਮਈ ਮਹੀਨੇ ਗਰਮੀ ਰਿਕਾਰਡ ਤੋੜਨ ਲੱਗ ਪਈ ਹੈ। ਦੁਪਹਿਰ ਵੇਲੇ ਤਾਂ ਗਰਮੀ ਇੰਨੀ ਹੋ ਜਾਂਦੀ ਹੈ ਕਿ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਰਾਤ ਨੂੰ ਵੀ ਬਗੈਰ ਏਸੀ ਤੋਂ ਸੌਣਾ ਔਖਾ ਹੋ ਜਾਂਦਾ ਹੈ ਪਰ ਬਿਜਲੀ ਦੇ ਬਿੱਲ ਤੋਂ ਡਰਦਿਆਂ ਦਿਨ-ਰਾਤ ਏਸੀ ਚਲਾਉਣ ਦੀ ਹਿੰਮਤ ਨਹੀਂ ਪੈਂਦੀ। ਇਸ ਲਈ ਬਹੁਤੇ ਲੋਕ ਦਿਨ ਵੇਲੇ ਕੂਲਰ ਦੀ ਵਰਤੋਂ ਕਰਦੇ ਹਨ। 



ਦੂਜੇ ਪਾਸੇ ਤੇਜ਼ ਗਰਮੀ ਕਰਕੇ ਕੂਲਰ ਵੀ ਠੀਕ ਕੰਮ ਨਹੀਂ ਕਰਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸ ਰਹੇ ਹਾਂ ਜਿਸ ਨਾਲ ਤੁਹਾਡਾ ਪੁਰਾਣਾ ਕੂਲਰ ਵੀ ਏਸੀ ਵਾਂਗ ਹਵਾ ਦੇਣ ਲੱਗ ਜਾਵੇਗਾ। ਦਰਅਸਲ 90 ਫੀਸਦੀ ਲੋਕ ਕੂਲਰ ਨੂੰ ਸਹੀ ਤਰੀਕੇ ਨਾਲ ਚਲਾਉਣਾ ਹੀ ਨਹੀਂ ਜਾਣਦੇ। ਇਸ ਕਰਕੇ ਕੂਲਰ ਕਈ ਵਾਰ ਫਾਇਦੇ ਦੀ ਥਾਂ ਨੁਕਸਾਨ ਵੀ ਕਰ ਦਿੰਦਾ ਹੈ।



ਇੱਕ ਗਲਤੀ ਮਹਿੰਗੀ ਪੈਂਦੀ, ਅੱਜ ਹੀ ਸੁਧਾਰੋ
ਜ਼ਿਆਦਾਤਰ ਲੋਕ ਕੂਲਰ ਚਲਾਉਂਦੇ ਵੇਲੇ ਇੱਕ ਗਲਤੀ ਕਰਦੇ ਹਨ। ਉਹ ਇੱਕੋ ਵੇਲੇ ਹੀ ਕੂਲਰ ਦਾ ਪੱਖਾ ਤੇ ਪੰਪ ਚਾਲੂ ਕਰ ਦਿੰਦੇ ਹਨ। ਹੁਣ ਤੁਸੀਂ ਕਹੋਗੇ ਕਿ ਕੂਲਰ ਨੂੰ ਤਾਂ ਇਸੇ ਤਰ੍ਹਾਂ ਹੀ ਚਾਲੂ ਕੀਤਾ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੱਖਾ ਤੇ ਪੰਪ ਇਕੱਠੇ ਚਾਲੂ ਕਰਦੇ ਹੋ, ਤਾਂ ਸੁੱਕੀ ਘਾਹ 'ਤੇ ਪਾਣੀ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਪੱਖਾ ਵੀ ਚੱਲਣ ਲੱਗ ਪੈਂਦਾ ਹੈ, ਜਿਸ ਕਾਰਨ ਤੁਹਾਨੂੰ ਸ਼ੁਰੂ ਵਿੱਚ ਗਰਮ ਹਵਾ ਮਿਲਦੀ ਹੈ। ਜਦੋਂ ਤੱਕ ਘਾਹ ਗਿੱਲਾ ਨਹੀਂ ਹੁੰਦਾ, ਹਵਾ ਠੰਢੀ ਨਹੀਂ ਹੋਵੇਗੀ। 


ਇੰਨਾ ਹੀ ਨਹੀਂ ਇਸ ਤੋਂ ਇੱਕ ਹੋਰ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਜਦੋਂ ਤੁਸੀਂ ਦੋਵੇਂ ਚੀਜ਼ਾਂ ਪੱਖਾ ਤੇ ਪੰਪ ਨੂੰ ਇਕੱਠੇ ਚਾਲੂ ਕਰਦੇ ਹੋ, ਤਾਂ ਕਈ ਵਾਰ ਤੁਹਾਨੂੰ ਕੂਲਰ ਤੋਂ ਬਦਬੂ ਆਉਣ ਲੱਗਦੀ ਹੈ। ਇਸ ਦੇ ਨਾਲ ਹੀ ਖਾਹ ਸੁੱਕਾ ਹੋਣ ਕਰਕੇ ਕਈ ਵਾਰ ਕਮਰਾ ਧੂੜ ਨਾਲ ਭਰ ਜਾਂਦਾ ਹੈ। ਇਸ ਨਾਲ ਪੂਰਾ ਮਾਹੌਲ ਵਿਗੜ ਜਾਂਦਾ ਹੈ।


ਔਨ ਕਰਦੇ ਸਮੇਂ ਕਰੋ ਇਹ ਕੰਮ
ਇਸ ਸਮੱਸਿਆ ਤੋਂ ਬਚਣ ਲਈ ਤੇ AC ਵਰਗੀ ਠੰਢੀ ਹਵਾ ਲੈਣ ਲਈ ਤੁਹਾਨੂੰ ਪਹਿਲਾਂ ਕੂਲਰ ਦਾ ਪੰਪ ਚਾਲੂ ਕਰਨਾ ਹੋਵੇਗਾ। ਇਸ ਨੂੰ ਲਗਪਗ 5 ਮਿੰਟ ਤੱਕ ਚੱਲਣ ਦਿਓ। ਜਦੋਂ ਘਾਹ ਪੂਰੀ ਤਰ੍ਹਾਂ ਗਿੱਲਾ ਹੋ ਜਾਵੇ ਤਾਂ ਪੱਖਾ ਚਾਲੂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਨੂੰ ਤੁਰੰਤ ਠੰਢੀ ਹਵਾ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਬਦਬੂ ਵੀ ਨਹੀਂ ਆਵੇਗੀ।