ਪੜਚੋਲ ਕਰੋ
Advertisement
(Source: ECI/ABP News/ABP Majha)
ਅਗਲੇ ਮਹੀਨੇ ਭਾਰਤ 'ਚ ਦਸਤਕ ਦੇ ਸਕਦਾ Vivo V20, ਮਿਲਣਗੇ ਇਹ ਫ਼ੀਚਰ
ਸਮਾਰਟਫੋਨ ਕੰਪਨੀ ਵੀਵੋ ਨੇ ਹਾਲ ਹੀ ਵਿੱਚ Vivo V20, V20 Pro ਤੇ Vivo V20 SE ਸਮਾਰਟਫੋਨ ਨੂੰ ਗਲੋਬਲ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਇਸ ਸੀਰੀਜ਼ ਦੇ ਨਵੇਂ ਸਮਾਰਟਫੋਨ Vivo V20 ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ।
ਸਮਾਰਟਫੋਨ ਕੰਪਨੀ ਵੀਵੋ ਨੇ ਹਾਲ ਹੀ ਵਿੱਚ Vivo V20, V20 Pro ਤੇ Vivo V20 SE ਸਮਾਰਟਫੋਨ ਨੂੰ ਗਲੋਬਲ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਇਸ ਸੀਰੀਜ਼ ਦੇ ਨਵੇਂ ਸਮਾਰਟਫੋਨ Vivo V20 ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ, ਕੰਪਨੀ ਦੀ ਤਰਫੋਂ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ। ਪਰ ਖਬਰਾਂ ਅਨੁਸਾਰ ਇਹ ਸਮਾਰਟਫੋਨ ਅਕਤੂਬਰ ਵਿੱਚ ਭਾਰਤ ਵਿੱਚ ਦਸਤਕ ਦੇ ਸਕਦਾ ਹੈ।
ਰਿਪੋਰਟਾਂ ਅਨੁਸਾਰ ਵੀਵੋ ਵੀ 20 ਭਾਰਤ ਵਿੱਚ ਅੰਤਰਰਾਸ਼ਟਰੀ ਵਰਜਨ ਤੋਂ ਥੋੜਾ ਵੱਖ ਹੋ ਸਕਦਾ ਹੈ। ਅੰਤਰਰਾਸ਼ਟਰੀ ਮਾਡਲ ਦੀ ਤਰ੍ਹਾਂ ਇਸ ਸਮਾਰਟਫੋਨ 'ਚ ਪਿਛਲੇ ਪੈਨਲ 'ਤੇ 44 ਮੈਗਾਪਿਕਸਲ ਦਾ ਮਜ਼ਬੂਤ ਫਰੰਟ ਕੈਮਰਾ ਅਤੇ 64 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲ ਸਕਦਾ ਹੈ।
ਵੀਵੋ ਵੀ 20 ਕੁਆਲਕਾਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਨਾਲ ਲੈਸ ਹੈ। ਫੋਨ 'ਚ 33 ਡਬਲਯੂ ਫਲੈਸ਼ਚਾਰਜ ਟੈਕਨੋਲੋਜੀ ਸਪੋਰਟ ਹੈ। ਫੋਨ ਦੇ ਪਿਛਲੇ ਪੈਨਲ 'ਤੇ 64 ਮੈਗਾਪਿਕਸਲ ਦਾ ਮੁੱਖ ਸੈਂਸਰ ਵਾਲਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਫੋਨ ਨੂੰ ਨਵੇਂ ਰੈਮ ਅਤੇ ਸਟੋਰੇਜ ਵੇਰੀਐਂਟ ਤੋਂ ਇਲਾਵਾ ਨਵੇਂ ਕਲਰ ਆਪਸ਼ਨਸ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਮਿਡ ਨਾਈਟ ਜੈਜ਼ ਅਤੇ ਸਨਸੈੱਟ ਮੇਲਡੀ ਕਲਰ ਆਪਸ਼ਨ ਸ਼ਾਮਲ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement