Explosion in phone: ਮੋਬਾਈਲ ਫ਼ੋਨ ਅੱਜ ਹਰ ਮਨੁੱਖ ਦੀ ਲੋੜ ਬਣ ਚੁੱਕਾ ਹੈ। ਇਸ ਦੇ ਬਾਵਜੂਦ ਕਈ ਵਾਰ ਅਸੀਂ ਇਸ ਦੀ ਸਾਂਭ-ਸੰਭਾਲ 'ਚ ਅਣਗਹਿਲੀ ਵਰਤਦੇ ਹਾਂ, ਜੋ ਸਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਕਈ ਵਾਰ ਅਜਿਹੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਕਿ ਕਿਸੇ ਦੇ ਮੋਬਾਈਲ ਫ਼ੋਨ 'ਚ ਧਮਾਕਾ ਹੋਇਆ, ਜੋ ਬੈਟਰੀ ਫਟਣ ਕਾਰਨ ਹੋਇਆ। ਅੱਜ ਅਸੀਂ ਤੁਹਾਨੂੰ ਮੋਬਾਈਲ ਫ਼ੋਨ ਦੀ ਬੈਟਰੀ 'ਚ ਧਮਾਕੇ ਅਤੇ ਇਸ ਤੋਂ ਬਚਾਅ ਬਾਰੇ ਦੱਸਣ ਜਾ ਰਹੇ ਹਾਂ।
ਦੱਸ ਦੇਈਏ ਕਿ ਮੋਬਾਈਲ ਨੂੰ ਚਾਰਜ ਕਰਦੇ ਸਮੇਂ ਮੋਬਾਈਲ ਦੇ ਆਲੇ-ਦੁਆਲੇ ਰੇਡੀਏਸ਼ਨ ਜ਼ਿਆਦਾ ਰਹਿੰਦੀ ਹੈ। ਇਸ ਕਾਰਨ ਬੈਟਰੀ ਗਰਮ ਹੋ ਜਾਂਦੀ ਹੈ। ਇਸ ਲਈ ਚਾਰਜਿੰਗ ਦੌਰਾਨ ਮੋਬਾਈਲ 'ਤੇ ਗੱਲ ਕਰਨ 'ਤੇ ਇਹ ਫਟ ਸਕਦਾ ਹੈ। ਕਈ ਵਾਰ ਯੂਜ਼ਰਸ ਦੀਆਂ ਗਲਤੀਆਂ ਕਾਰਨ ਬੈਟਰੀ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਫਟ ਜਾਂਦੀ ਹੈ। ਇਸ ਤੋਂ ਇਲਾਵਾ ਬੈਟਰੀ ਦੇ ਸੈੱਲ ਡੈੱਡ ਹੁੰਦੇ ਰਹਿੰਦੇ ਹਨ, ਜਿਸ ਕਾਰਨ ਫੋਨ ਦੇ ਅੰਦਰਲੇ ਰਸਾਇਣਾਂ 'ਚ ਬਦਲਾਅ ਹੁੰਦੇ ਰਹਿੰਦੇ ਹਨ ਤੇ ਇਸ ਕਾਰਨ ਵੀ ਬੈਟਰੀ ਫਟ ਜਾਂਦੀ ਹੈ।
ਫ਼ੋਨ ਦੇ ਇਹ ਬਦਲਾਅ ਵੀ ਦੱਸਦੇ ਹਨ ਕਿ ਫਟ ਸਕਦੀ ਹੈ ਤੁਹਾਡੇ ਫ਼ੋਨ ਦੀ ਬੈਟਰੀ
ਜੇਕਰ ਤੁਹਾਡੇ ਫ਼ੋਨ ਦੀ ਸਕ੍ਰੀਨ ਧੁੰਦਲੀ ਪੈ ਜਾਵੇ ਜਾਂ ਸਕ੍ਰੀਨ 'ਚ ਪੂਰੀ ਤਰ੍ਹਾਂ ਡਾਰਕਨੈੱਸ ਆ ਜਾਵੇ। ਜੇਕਰ ਤੁਹਾਡਾ ਫ਼ੋਨ ਵਾਰ-ਵਾਰ ਹੈਂਗ ਹੁੰਦਾ ਹੈ ਤੇ ਪ੍ਰੋਸੈਸਿੰਗ ਸਲੋਅ ਹੋ ਰਹੀ ਹੈ, ਉਦੋਂ ਵੀ ਤੁਹਾਡੇ ਫ਼ੋਨ 'ਚ ਬਲਾਸਟ ਹੋ ਸਕਦਾ ਹੈ। ਜੇਕਰ ਗੱਲ ਕਰਦੇ ਸਮੇਂ ਫ਼ੋਨ ਆਮ ਨਾਲੋਂ ਵੱਧ ਗਰਮ ਹੋ ਜਾਂਦਾ ਹੈ ਤਾਂ ਵੀ ਤੁਹਾਡੇ ਫ਼ੋਨ 'ਚ ਬਲਾਸਟ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਖਰਾਬ ਬੈਟਰੀ ਦੀ ਕਿਵੇਂ ਕਰੀਏ ਜਾਂਚ?
ਜੇਕਰ ਤੁਹਾਡੇ ਕੋਲ ਫ਼ੋਨ ਦੀ ਬੈਟਰੀ ਰਿਮੂਵ ਕਰਨ ਦਾ ਆਪਸ਼ਨ ਹੈ ਤਾਂ ਬੈਟਰੀ ਨੂੰ ਇੱਕ ਮੇਜ਼ 'ਤੇ ਰੱਖੋ। ਇਸ ਤੋਂ ਬਾਅਦ ਇਸ ਨੂੰ ਘੁੰਮਾ ਕੇ ਵੇਖੋ। ਜੇਕਰ ਬੈਟਰੀ ਫੁੱਲ ਗਈ ਹੈ ਤਾਂ ਇਹ ਤੇਜ਼ੀ ਨਾਲ ਘੁੰਮ ਜਾਵੇਗੀ। ਜੇਕਰ ਬੈਟਰੀ ਤੇਜ਼ੀ ਨਾਲ ਘੁੰਮਦੀ ਹੈ ਤਾਂ ਇਸ ਦੀ ਵਰਤੋਂ ਬੰਦ ਕਰ ਦਿਓ। ਜਿਨ੍ਹਾਂ ਸਮਾਰਟਫ਼ੋਨ 'ਚ ਇਨਬਿਲਟ ਬੈਟਰੀ ਹੁੰਦੀ ਹੈ, ਉਨ੍ਹਾਂ ਨੂੰ ਹੀਟ ਤੋਂ ਹੀ ਪਛਾਣਿਆ ਜਾ ਸਕਦਾ ਹੈ। ਜੇਕਰ ਫ਼ੋਨ ਗਰਮ ਹੋ ਰਿਹਾ ਹੈ ਤਾਂ ਇਸ ਦੀ ਜਾਂਚ ਕਰਵਾਓ। 20 ਫ਼ੀਸਦੀ ਬੈਟਰੀ ਬਾਕੀ ਰਹਿੰਦਿਆਂ ਹੀ ਫ਼ੋਨ ਨੂੰ ਚਾਰਜ 'ਤੇ ਲਗਾ ਦਿਓ। ਨਾਲ ਹੀ ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਾ ਹੋਣ ਦਿਓ। ਪੂਰੀ ਬੈਟਰੀ ਖਤਮ ਹੋਣ ਤੋਂ ਬਾਅਦ ਇਸ ਨੂੰ ਚਾਰਜ ਕਰਨ ਲਈ ਜ਼ਿਆਦਾ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ। ਇਸ ਕਾਰਨ ਬੈਟਰੀ ਵੀ ਫਟ ਸਕਦੀ ਹੈ।
ਇਹ ਗਲਤੀਆਂ ਹੋ ਸਕਦੀਆਂ ਖ਼ਤਰਨਾਕ
ਕਦੇ ਵੀ ਡੁਪਲੀਕੇਟ ਚਾਰਜਰ, ਬੈਟਰੀ ਦੀ ਵਰਤੋਂ ਨਾ ਕਰੋ। ਜੇਕਰ ਤੁਸੀਂ ਸਮਾਰਟਫ਼ੋਨ ਜਾਂ ਮੋਬਾਈਲ ਫ਼ੋਨ ਦੇ ਬ੍ਰਾਂਡ ਦੀ ਵਰਤੋਂ ਕਰ ਰਹੇ ਹੋ ਤਾਂ ਉਸੇ ਬ੍ਰਾਂਡ ਦੇ ਚਾਰਜਰ ਦੀ ਵਰਤੋਂ ਕਰੋ। ਚਾਰਜਰ ਦੀਆਂ ਪਿੰਨਾਂ ਨੂੰ ਕਦੇ ਵੀ ਗਿੱਲਾ ਨਾ ਹੋਣ ਦਿਓ। ਪਿੰਨ ਦੇ ਸੁੱਕੇ ਹੋਣ ਦਾ ਪਤਾ ਲੱਗਣ 'ਤੇ ਹੀ ਇਸ ਨੂੰ ਚਾਰਜ 'ਤੇ ਲਗਾਓ। ਜੇਕਰ ਫ਼ੋਨ ਦੀ ਬੈਟਰੀ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ। ਹਮੇਸ਼ਾ ਅਸਲੀ ਬੈਟਰੀ ਦੀ ਹੀ ਵਰਤੋਂ ਕਰੋ। ਫ਼ੋਨ ਨੂੰ ਕਦੇ ਵੀ 100% ਚਾਰਜ ਨਾ ਕਰੋ। ਇਸ ਲਈ ਫ਼ੋਨ ਨੂੰ 80 ਤੋਂ 90 ਫ਼ੀਸਦੀ ਤੱਕ ਹੀ ਚਾਰਜ ਕਰੋ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਚਾਰਜ ਕਰਦੇ ਹੋ ਤਾਂ ਫ਼ੋਨ ਓਵਰਚਾਰਜ ਹੋ ਸਕਦਾ ਹੈ ਅਤੇ ਧਮਾਕਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।