(Source: Dainik Bhaskar)
ਸਾਵਧਾਨ! ਕਿਤੇ ਤੁਹਾਡਾ ਵੀ ਤਾਂ ਨਹੀਂ ਇਹ ਪਾਸਵਰਡ, ਹੈਕਰਾਂ ਦੇ ਹੋ ਸਕਦੇ ਸ਼ਿਕਾਰ
ਅਸੀਂ ਅਕਸਰ ਸੌਖਿਆਂ ਯਾਦ ਰੱਖਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕੋ ਜਿਹਾ ਪਾਸਵਰਡ ਰੱਖ ਲੈਂਦੇ ਹਾਂ। ਇਸ ਵਜ੍ਹਾ ਨਾਲ ਵੀ ਹੈਕਰਸ ਪਾਸਵਰਡ ਤੋਂ ਤੁਹਾਡਾ ਅਕਾਊਂਟ ਹੈਕ ਕਰ ਲੈਂਦੇ ਹਨ। ਹਮੇਸ਼ਾਂ ਵੱਖ-ਵੱਖ ਪਲੇਟਫਾਰਮ 'ਤੇ ਵੱਖਰਾ ਪਾਸਵਰਡ ਵਰਤੋਂ।
ਚੰਡੀਗੜ੍ਹ: ਦੁਨੀਆਂ ਭਰ 'ਚ ਮੋਬਾਈਲ ਹੈਕਿੰਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਦਾ ਵੱਡਾ ਕਾਰਨ ਇੱਕ ਇਹ ਕਿ ਲੋਕ ਪਾਸਵਰਡ ਅਜਿਹਾ ਰੱਖਦੇ ਹਨ ਜਿਸ ਨੂੰ ਹੈਕਰ ਆਸਾਨੀ ਨਾਲ ਖੋਲ੍ਹ ਸਕਦੇ ਹਨ। ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 75 ਫੀਸਦ ਤੋਂ ਜ਼ਿਆਦਾ ਹੈਕਿੰਗ ਸੌਖੇ ਪਾਸਵਰਡ ਕਾਰਨ ਹੁੰਦੀ ਹੈ।
ਕਈ ਲੋਕ ਸੌਖਿਆਂ ਯਾਦ ਰੱਖਣ ਲਈ ਆਪਣਾ ਮੋਬਾਈਲ ਨੰਬਰ, ਜਨਮ ਤਾਰੀਖ ਜਾਂ ਆਪਣਾ ਨਾਂ ਹੀ ਪਾਸਵਰਡ ਰੱਖ ਲੈਂਦੇ ਹਨ। ਕਿਸੇ ਵੀ ਪਾਸਵਰਡ ਨੂੰ ਤੋੜਨ ਲਈ ਹੈਕਰਸ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਾਸਵਰਡ ਵਜੋਂ ਅਪਲਾਈ ਕਰਦਾ ਹੈ। ਇਸ ਲਈ ਨਾਂ, ਤਾਰੀਖ ਤੇ ਜਨਮ ਤਾਰੀਖ ਜਾਂ ਮੋਬਾਈਲ ਨੰਬਰ ਨੂੰ ਆਪਣਾ ਪਾਸਵਰਡ ਨਾ ਬਣਾਓ।
ਅਸੀਂ ਅਕਸਰ ਸੌਖਿਆਂ ਯਾਦ ਰੱਖਣ ਲਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕੋ ਜਿਹਾ ਪਾਸਵਰਡ ਰੱਖ ਲੈਂਦੇ ਹਾਂ। ਇਸ ਵਜ੍ਹਾ ਨਾਲ ਵੀ ਹੈਕਰਸ ਪਾਸਵਰਡ ਤੋਂ ਤੁਹਾਡਾ ਅਕਾਊਂਟ ਹੈਕ ਕਰ ਲੈਂਦੇ ਹਨ। ਹਮੇਸ਼ਾਂ ਵੱਖ-ਵੱਖ ਪਲੇਟਫਾਰਮ 'ਤੇ ਵੱਖਰਾ ਪਾਸਵਰਡ ਵਰਤੋਂ।
ਇਹ ਵੀ ਪੜੋ: ਸਕੂਲ ਖੋਲ੍ਹਣ ਬਾਰੇ ਜਲਦ ਆਵੇਗਾ ਵੱਡਾ ਫੈਸਲਾ
ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਹੈਕਰਸ ਤੋਂ ਬਚਾਉਣ ਲਈ ਪਾਸਵਰਡ 'ਚ ਲੈਟਰਸ ਤੇ ਨੰਬਰਾਂ ਤੋਂ ਇਲਾਵਾ ਸਪੈਸ਼ਲ ਕਰੈਕਟਰ ਦੀ ਵੀ ਵਰਤੋਂ ਜ਼ਰੂਰ ਕਰੋ। ਆਪਣੇ ਸਾਰੇ ਪਾਸਵਰਡ ਇਕ ਥਾਂ 'ਤੇ ਲਿਖ ਕੇ ਰੱਖੋ ਤਾਂ ਕਿ ਤਹਾਨੂੰ ਆਪਣਾ ਪਾਸਵਰਡ ਭੁੱਲ ਵੀ ਜਾਵੇ ਤਾਂ ਉਥੋਂ ਦੇਖ ਸਕੋ।
ਇਹ ਵੀ ਪੜ੍ਹੋ:- ਅੱਜ ਖੁੱਲ੍ਹ ਗਏ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਹੋਟਲ, ਜਾਣੋ ਕਿਹੜੇ ਸੂਬੇ 'ਚ ਕੀ ਨੇ ਨਿਯਮ
- ਸਰਕਾਰੀ ਦਾਅਵਿਆਂ ਦੀ ਖੁੱਲ੍ਹੀ ਪੋਲ! ਸਿਰਫ਼ ਸਵਾ ਦੋ ਫੀਸਦ ਪਰਵਾਸੀ ਮਜ਼ਦੂਰਾਂ ਨੂੰ ਮਿਲਿਆ ਮੁਫ਼ਤ ਅਨਾਜ
- ਪ੍ਰਸ਼ਾਂਤ ਕਿਸ਼ੋਰ ਦਾ ਕੈਪਟਨ ਨੂੰ ਵੱਡਾ ਝਟਕਾ, ਨਹੀਂ ਦੇਣਗੇ 2022 'ਚ ਸਾਥ
- ਝੋਨੇ ਦੀ ਲਵਾਈ ਲਈ ਕਿਸਾਨਾਂ ਨੇ ਖੁਦ ਸੰਭਾਲੀ ਕਮਾਨ, ਕੈਪਟਨ ਕਹਿੰਦੇ ਕੋਈ ਔਖ ਨਹੀਂ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ