ਨਵੀਂ ਦਿੱਲੀ: ਐਡਵਾਂਸਡ ਟੈਕਨੋਲੋਜੀ ਨਾਲ ਮਨੁੱਖ ਦੇ ਕੰਮ ਹੁਣ ਆਸਾਨ ਹੁੰਦੇ ਜਾ ਰਹੇ ਹਨ। ਮੋਬਾਈਲ ਨਾਲ ਹੁਣ ਘਰ ਬੈਠਿਆਂ ਸਾਰੇ ਕੰਮ ਕੀਤੇ ਜਾ ਸਕਦੇ ਹਨ ਪਰ ਇਸ ਟੈਕਨੋਲੋਜੀ ਦੀ ਦੁਰਵਰਤੋਂ ਕਰਨ ਵਾਲੇ ਹੈਕਰਜ਼ ਵੀ ਕਾਫ਼ੀ ਐਡਵਾਂਸਡ ਹੁੰਦੇ ਜਾ ਰਹੇ ਹਨ। ਅਜਿਹੇ ਵੇਲੇ ਸਾਨੂੰ ਆਪਣੇ ‘ਪਾਸਵਰਡ’ ਅਜਿਹੇ ਰੱਖਣੇ ਚਾਹੀਦੇ ਹਨ, ਜੋ ਆਸਾਨੀ ਨਾਲ ਫੜੇ ਜਾਂ ਲੱਭੇ ਨਾ ਜਾ ਸਕਣ। ਮਾਹਿਰਾਂ ਮੁਤਾਬਕ 75 ਫ਼ੀਸਦੀ ਹੈਕਿੰਗ ਆਸਾਨ ਪਾਸਵਰਡਜ਼ ਕਾਰਣ ਹੀ ਸੰਭਵ ਹੁੰਦੀ ਹੈ; ਇਸੇ ਲਈ ਸਾਨੂੰ ਮਜ਼ਬੂਤ ਪਾਸਵਰਡ ਦੀ ਲੋੜ ਹੁੰਦੀ ਹੈ।
ਇੱਕ ਮਜ਼ਬੂਤ ਪਾਸਵਰਡ ਘੱਟੋ-ਘੱਟ 8 ਕਰੈਕਟਰ ਦਾ ਹੁੰਦਾ ਹੈ; ਇਸ ਵਿੱਚ ਵੱਡੇ-ਛੋਟੇ ਅੱਖਰ, ਨੰਬਰ ਤੇ ਸਿੰਬਲਜ਼ ਦੀ ਵਰਤੋਂ ਕਰੋ। ਆਸਾਨੀ ਨਾਲ ਅੰਦਾਜ਼ਾ ਲੱਗ ਸਕਣ ਵਾਲਾ ਪਾਸਵਰਡ ਕਦੇ ਨਾ ਰੱਖੋ। ਆਪਣੇ ਪਾਸਵਰਡ ਵਿੰਚ ਆਪਣੇ ਨਿਜੀ ਵੇਰਵੇ, ਜਿਵੇਂ – ਨਾਮ, ਪਤਾ, ਫ਼ੋਨ ਨੰਬਰ, ਈਮੇਲ ਕਦੇ ਨਾ ਪਾਓ। ਆਪਣਾ ਪਾਸਵਰਡ ਸਮੇਂ-ਸਮੇਂ ’ਤੇ ਬਦਲਦੇ ਰਹੋ। ਜੇ ਤੁਹਾਨੂੰ ਕਦੇ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਕਰਨਾ ਪਿਆ ਹੈ, ਤਾਂ ਉਸ ਨੂੰ ਤੁਰੰਤ ਬਦਲ ਦੇਵੋ।
2020 Worst Password List: ਸਾਲ 2020 ਦੇ ਸਭ ਤੋਂ ਖ਼ਰਾਬ ਪਾਸਵਰਡ, ਅੱਧੇ ਸਕਿੰਟ ਤੋਂ ਵੀ ਘੱਟ ਸਮੇਂ 'ਚ ਕ੍ਰੈਕ
ਪਾਸਵਰਡ ਨੂੰ ਆਸਾਨੀ ਨਾਲ ਯਾਦ ਰੱਖਣ ਲਈ ਜ਼ਿਆਦਾਤਰ ਯੂਜ਼ਰਜ਼ ਆਪਣਾ ਮੋਬਾਇਲ ਨੰਬਰ, ਜਨਮ ਤਰੀਕ ਜਾਂ ਫਿਰ ਆਪਣਾ ਨਾਂਅ ਹੀ ਪਾਸਵਰਡ ਵਿੱਚ ਪਾਉਂਦੇ ਹਨ. ਹੈਕਰਜ਼ ਨੂੰ ਤਦ ਆਸਾਨੀ ਹੋ ਜਾਂਦੀ ਹੈ। ਉਹ ਸਭ ਤੋਂ ਪਹਿਲਾਂ ਇਹੋ ਸਭ ਵਰਤ ਕੇ ਤੁੱਕੇ ਲਾਉਂਦੇ ਹਨ।
ਅਸੀਂ ਅਕਸਰ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ਲਈ ਇੱਕੋ ਜਿਹਾ ਪਾਸਵਰਡ ਰੱਖਦੇ ਹਨ; ਇਸੇ ਲਈ ਹੈਕਰਜ਼ ਇੱਕ ਪਾਸਵਰਡ ਦਾ ਪਤਾ ਲਾ ਕੇ ਤੁਹਾਡੇ ਸਾਰੇ ਅਕਾਊਂਟ ਹੈਕ ਕਰ ਲੈਂਦੇ ਹਨ। ਹਰੇਕ ਪਲੇਟਫ਼ਾਰਮ ਲਈ ਵੱਖਰਾ ਪਾਸਵਰਡ ਵਰਤੋ।
ਆਪਣੇ ਪਾਸਵਰਡ ਕਿਸੇ ਥਾਂ ’ਤੇ ਲਿਖ ਕੇ ਵੀ ਸੁਰੱਖਿਅਤ ਰੱਖੋ, ਤਾਂ ਜੋ ਲੋੜ ਪੈਣ ’ਤੇ ਤੁਸੀਂ ਉੱਥੋਂ ਵੇਖ ਸਕੋ।
ਭਾਰਤ ਖਿਲਾਫ ਜ਼ਹਿਰ ਉਗਲਣ ਵਾਲਾ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਦੀ ਲਾਹੋਰ 'ਚ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Strong Password Tips: ਅਜਿਹਾ ਰੱਖੋ ‘ਪਾਸਵਰਡ’, ਜੋ ਵੱਡੇ-ਵੱਡੇ ਹੈਕਰ ਵੀ ਨਾ ਤੋੜ ਸਕਣ
ਏਬੀਪੀ ਸਾਂਝਾ
Updated at:
20 Nov 2020 11:54 AM (IST)
ਇੱਕ ਮਜ਼ਬੂਤ ਪਾਸਵਰਡ ਘੱਟੋ-ਘੱਟ 8 ਕਰੈਕਟਰ ਦਾ ਹੁੰਦਾ ਹੈ; ਇਸ ਵਿੱਚ ਵੱਡੇ-ਛੋਟੇ ਅੱਖਰ, ਨੰਬਰ ਤੇ ਸਿੰਬਲਜ਼ ਦੀ ਵਰਤੋਂ ਕਰੋ। ਆਸਾਨੀ ਨਾਲ ਅੰਦਾਜ਼ਾ ਲੱਗ ਸਕਣ ਵਾਲਾ ਪਾਸਵਰਡ ਕਦੇ ਨਾ ਰੱਖੋ। ਆਪਣੇ ਪਾਸਵਰਡ ਵਿੰਚ ਆਪਣੇ ਨਿਜੀ ਵੇਰਵੇ, ਜਿਵੇਂ – ਨਾਮ, ਪਤਾ, ਫ਼ੋਨ ਨੰਬਰ, ਈਮੇਲ ਕਦੇ ਨਾ ਪਾਓ। ਆਪਣਾ ਪਾਸਵਰਡ ਸਮੇਂ-ਸਮੇਂ ’ਤੇ ਬਦਲਦੇ ਰਹੋ। ਜੇ ਤੁਹਾਨੂੰ ਕਦੇ ਆਪਣਾ ਪਾਸਵਰਡ ਕਿਸੇ ਨਾਲ ਸਾਂਝਾ ਕਰਨਾ ਪਿਆ ਹੈ, ਤਾਂ ਉਸ ਨੂੰ ਤੁਰੰਤ ਬਦਲ ਦੇਵੋ।
ਸੰਕੇਤਕ ਤਸਵੀਰ
- - - - - - - - - Advertisement - - - - - - - - -