ਪੜਚੋਲ ਕਰੋ
Advertisement
7 ਹਜ਼ਾਰ ਤੋਂ ਘੱਟ ਕੀਮਤ ਦੇ ਟੌਪ 5 ਸਮਾਰਟਫੋਨ, ਜਾਣੋ ਪੂਰੀ ਡਿਟੇਲ
ਸਮਾਰਟ ਫੋਨਾਂ ਵਿੱਚ ਅੱਜਕੱਲ੍ਹ ਇਨ੍ਹਾਂ ਮੁਕਾਬਲਾ ਹੈ ਕਿ ਸਾਨੂੰ ਹਰ ਰੋਜ਼ ਕਈ ਆਪਸ਼ਨ ਮਿਲ ਜਾਣਗੇ। ਘੱਟ ਬਜਟ ਵਿੱਚ ਸਮਾਰਟ ਫੋਨ ਚਾਹੁਣ ਵਾਲਿਆਂ ਦੇ ਲਈ ਵੀ ਫੋਨ ਤਾਂ ਕਾਫੀ ਹਨ
ਸਮਾਰਟ ਫੋਨਾਂ ਵਿੱਚ ਅੱਜਕੱਲ੍ਹ ਇਨ੍ਹਾਂ ਮੁਕਾਬਲਾ ਹੈ ਕਿ ਸਾਨੂੰ ਹਰ ਰੋਜ਼ ਕਈ ਆਪਸ਼ਨ ਮਿਲ ਜਾਣਗੇ। ਘੱਟ ਬਜਟ ਵਿੱਚ ਸਮਾਰਟ ਫੋਨ ਚਾਹੁਣ ਵਾਲਿਆਂ ਦੇ ਲਈ ਵੀ ਫੋਨ ਤਾਂ ਕਾਫੀ ਹਨ ਪਰ ਉਨ੍ਹਾਂ ਦੇ ਫੀਚਰਜ਼ ਬਿਲਕੁਲ ਬੇਸਿਕ ਹਨਲਉੱਥੇ ਹੀ 10 ਹਜ਼ਾਰ ਤੋਂ ਉਪਰ ਦੇ ਸਮਾਰਟ ਫੋਨਾਂ ਵਿੱਚ ਕੈਮਰੇ ਤੋਂ ਲੈ ਕੇ ਬਾਕੀ ਸਭ ਫੀਚਰਸ ਬਹੁਤ ਅੱਛੇ ਹਨ ਪਰ ਬਜਟ ਥੋੜ੍ਹਾ ਜ਼ਿਆਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਿਡ ਪ੍ਰਾਈਸ ਯਾਨੀ ਕਰੀਬ 7 ਹਜ਼ਾਰ ਰੁਪਏ ਵਿੱਚ ਮਿਲਣ ਵਾਲੇ ਸਮਾਰਟਫ਼ੋਨ ਜੋ ਹਾਟ ਸੈਲਰ ਹਨ।
ਰੈਡਮੀ 9 ਏ
ਸ਼ਿਓਮੀ ਦਾ ਰੈਡਮੀ 9 ਏ ਘੱਟ ਬਜਟ ਵਿਚ ਇਕ ਹਾਟ ਸੇਲਿੰਗ ਫੋਨ ਹੈ। ਇਹ ਫੋਨ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ ਤੇ ਗਾਹਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਸ਼ੁਰੂਆਤੀ ਮਾਡਲ 7 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦਾ ਹੈ ਤੇ ਕੁਝ ਹੋਰ ਵਿਸ਼ੇਸ਼ਤਾਵਾਂ ਵਾਲੇ ਫੋਨ ਮਹਿੰਗੇ ਹਨ। 2 ਜੀਬੀ ਰੈਮ ਤੇ 32 ਜੀਬੀ ਮੈਮੋਰੀ ਵਾਲੇ ਫੋਨ ਦੀ ਕੀਮਤ 6,799 ਰੁਪਏ ਹੈ। 6.53 ਐਚਡੀ ਫੋਨ ਦੀ ਸਕ੍ਰੀਨ (ਸਕ੍ਰੀਨ ਵਿੱਚ ਰੀਡਿੰਗ ਮੋਡ ਵੀ ਹੈ)। ਹੈਲੀਓ ਜੀ 25 ਓਟਾਕੋਰ ਪ੍ਰੋਸੈਸਰ,13 ਮੈਗਾਪਿਕਸਲ ਦਾ ਮੁੱਖ ਕੈਮਰਾ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।ਇਹ ਫੋਨ ਸੀ ਬਲੂ, ਮਿਡਨਾਈਟ ਬਲੈਕ ਤੇ ਨੇਚਰ ਗ੍ਰੀਨ ਦੇ ਰੰਗਾਂ 'ਚ ਉਪਲੱਬਧ ਹੈ। ਫੋਨ 'ਚ 5000 ਐਮਏਐਚ ਦੀ ਬੈਟਰੀ ਹੈ।
ਰੈਡਮੀ 7 ਏ
ਸ਼ੀਓਮੀ ਕੰਪਨੀ ਦਾ ਰੈਡਮੀ 7 ਏ ਵੀ ਬਜਟ ਸਮਾਰਟਫੋਨ 'ਚ ਇੱਕ ਚੰਗਾ ਵਿਕਲਪ ਹੈ। ਇਸ ਦੇ ਬੇਸਿਕ ਮਾਡਲ ਦੀ ਕੀਮਤ 7 ਹਜ਼ਾਰ ਰੁਪਏ ਤੋਂ ਘੱਟ ਹੈ, ਹਾਲਾਂਕਿ ਜ਼ਿਆਦਾ ਰੈਮ ਤੇ ਮੈਮੋਰੀ ਵਾਲਾ ਫੋਨ ਥੋੜਾ ਮਹਿੰਗਾ ਹੈ। 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 6999 ਰੁਪਏ ਹੈ। ਫੋਨ 'ਚ ਮੈਟ ਬਲੂ, ਮੈਟ ਬਲੈਕ, ਮੈਟ ਗੋਲਡ ਕਲਰ ਆਪਸ਼ਨਜ਼ ਹਨ। 5.45 ਇੰਚ ਦੀ ਐਚਡੀ ਫੋਨ ਦੀ ਸਕ੍ਰੀਨ, 12 ਮੈਗਾਪਿਕਸਲ ਦਾ ਮੁੱਖ ਕੈਮਰਾ ਤੇ 5 ਐਮਪੀ ਸੈਲਫੀ ਕੈਮਰਾ ਹੈ। ਕੁਆਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ, 4000 ਐਮਏਐਚ ਦੀ ਲਿਪੋਲੀਮਰ ਬੈਟਰੀ ਹੈ।
ਸੈਮਸੰਗ ਗਲੈਕਸੀ ਐਮ01 ਕੋਰ
ਸੈਮਸੰਗ ਗਲੈਕਸੀ ਐਮ01 ਕੋਰ ਘੱਟ ਬਜਟ ਵਿਚ ਸਭ ਤੋਂ ਵਧੀਆ ਸਮਾਰਟਫੋਨ ਹੈ। ਸੈਮਸੰਗ ਵਰਗੇ ਵੱਡੇ ਬ੍ਰਾਂਡ ਹੋਣ ਦੇ ਨਾਲ, ਇਸ ਦੀਆਂ ਵਿਸ਼ੇਸ਼ਤਾਵਾਂ ਕਾਫ਼ੀ ਵਧੀਆ ਹਨ ਤੇ ਕੀਮਤ 7 ਹਜ਼ਾਰ ਰੁਪਏ ਤੋਂ ਘੱਟ ਹੈ।1 ਜੀਬੀ ਰੈਮ ਤੇ 16 ਜੀਬੀ ਮੈਮੋਰੀ ਵਾਲੇ ਇੱਕ ਫੋਨ ਦੀ ਕੀਮਤ 5499 ਰੁਪਏ ਹੈ। 2 ਜੀਬੀ ਰੈਮ ਤੇ 32 ਜੀਬੀ ਮੈਮੋਰੀ ਵਾਲੇ ਫੋਨ ਦੀ ਕੀਮਤ 6499 ਰੁਪਏ ਹੈ। ਫੋਨ ਵਿੱਚ ਨੀਲੇ, ਕਾਲੇ ਤੇ ਲਾਲ ਰੰਗ ਦੇ ਵਿਕਲਪ ਹਨ। ਮੇਨ ਕੈਮਰਾ 8 ਮੈਗਾਪਿਕਸਲ ਤੇ ਬੈਕ ਕੈਮਰਾ 5 ਮੈਗਾਪਿਕਸਲ, 5.3 ਇੰਚ ਦੀ ਐਚਡੀ ਸਕ੍ਰੀਨ ਡਿਸਪਲੇਅ, ਕਵਾਡ-ਕੋਰ ਮੀਡੀਆ ਤਕਨੀਕ 6739 ਪ੍ਰੋਸੈਸਰ, ਬੈਟਰੀ 3,000mAh ਹੈ।
Realme C2
Realme C2 ਘੱਟ ਬਜਟ ਵਾਲੇ ਸਮਾਰਟਫੋਨ ਵਿੱਚ ਵੀ ਇੱਕ ਚੰਗਾ ਫੋਨ ਹੈ।ਇਸ ਫੋਨ ਦੀ ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਅਤੇ ਫੋਨ ਦੀਆਂ ਵਿਸ਼ੇਸ਼ਤਾਵਾਂ ਸਮਾਰਟਫੋਨ ਦੀਆਂ ਹਨ। 2 ਜੀਬੀ ਰੈਮ ਅਤੇ 16 ਜੀਬੀ ਮੈਮੋਰੀ ਵਾਲੇ ਇੱਕ ਫੋਨ ਦੀ ਕੀਮਤ 6499 ਰੁਪਏ ਹੈ। 2 ਜੀਬੀ ਰੈਮ ਅਤੇ 32 ਜੀਬੀ ਮੈਮਰੀ ਵਾਲੇ ਫੋਨ ਦੀ ਕੀਮਤ 6999 ਰੁਪਏ ਹੈ। ਫੋਨ ਵਿੱਚ ਨੀਲਾ, ਕਾਲਾ, ਰੂਬੀ ਅਤੇ ਨੀਲਮ ਰੰਗਾਂ ਦਾ ਵਿਕਲਪ ਹੈ।6.1 ਇੰਚ ਦੀ ਐਚਡੀ ਫੋਨ ਦੀ ਸਕ੍ਰੀਨ, ਮੇਨ ਕੈਮਰਾ 13 ਐਮਪੀ ਅਤੇ 2 ਐਮਪੀ ਸੈਲਫੀ ਕੈਮਰਾ ਹੈ, ਆਕਟਾ-ਕੋਰ ਮੀਡੀਆ ਟੈਕ ਹੀਲੀਓ ਪੀ 22 ਪ੍ਰੋਸੈਸਰ, 4,000mAh ਦੀ ਬੈਟਰੀ ਹੈ।
ਨੋਕੀਆ 5.1 ਪਲੱਸ
ਨੋਕੀਆ 5.1 ਪਲੱਸ ਵੀ 7 ਹਜ਼ਾਰ ਦੀ ਰੇਂਜ ਵਿੱਚ ਇੱਕ ਚੰਗਾ ਫੋਨ ਹੈ ਅਤੇ ਇਸ ਵਿੱਚ ਸਮਾਰਟਫੋਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ।ਹਾਲਾਂਕਿ ਇਸ ਦਾ ਬੇਸਿਕ ਮਾਡਲ ਇਸ ਕੀਮਤ 'ਤੇ ਉਪਲਬਧ ਹੋਵੇਗਾ, ਬਾਕੀ ਮਾਡਲਾਂ ਦੀ ਕੀਮਤ 7 ਹਜ਼ਾਰ ਤੋਂ ਵੱਧ ਹੈ।3 ਜੀਬੀ ਰੈਮ 32 ਜੀਬੀ ਮੈਮੋਰੀ ਫੋਨ ਦੀ ਕੀਮਤ 6999 ਰੁਪਏ, 5.8 ਇੰਚ HD ਸਕ੍ਰੀਨ, 13 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 8 ਐਮਪੀ ਦਾ ਬੈਕ ਕੈਮਰਾ ਹੈ, ਮੀਡੀਆ ਟੇਕ ਹੈਲੀਓ ਪੀ 60 ਪ੍ਰੋਸੈਸਰ,3060 mAh ਦੀ ਬੈਟਰੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement