ਪੜਚੋਲ ਕਰੋ
Advertisement
ਟਵਿੱਟਰ 'ਤੇ ਹੁਣ ਬਲੂ ਟਿੱਕ ਵਾਲਿਆਂ ਨੂੰ ਆਪਣੀ ਗੱਲ ਖੁੱਲ੍ਹ ਕੇ ਲਿਖਣ ਦਾ ਮਿਲੇਗਾ ਮੌਕਾ , ਲਿਖ ਸਕਣਗੇ 25,000 ਅੱਖਰ
Twitter increases character limit : ਟਵਿੱਟਰ 'ਤੇ ਆਪਣੀ ਗੱਲ ਖੁੱਲ੍ਹ ਕੇ ਲਿਖਣ ਦਾ ਮੌਕਾ ਹੁਣ ਕੰਪਨੀ ਬਲੂ ਟਿੱਕ ਵਾਲੇ ਯੂਜਰ ਨੂੰ ਦੇਣ ਜਾ ਰਹੀ ਹੈ। ਹੁਣ ਟਵਿਟਰ ਬਲੂ ਯੂਜ਼ਰਸ ਆਪਣੇ ਵਿਚਾਰ ਜਾਂ ਗੱਲ 10,000 ਅੱਖਰਾਂ ਦੀ ਬਜਾਏ 25,000 ਅੱਖਰਾਂ ਵਿੱਚ ਲਿਖ ਸਕਣਗੇ।
Twitter increases character limit : ਟਵਿੱਟਰ 'ਤੇ ਆਪਣੀ ਗੱਲ ਖੁੱਲ੍ਹ ਕੇ ਲਿਖਣ ਦਾ ਮੌਕਾ ਹੁਣ ਕੰਪਨੀ ਬਲੂ ਟਿੱਕ ਵਾਲੇ ਯੂਜਰ ਨੂੰ ਦੇਣ ਜਾ ਰਹੀ ਹੈ। ਹੁਣ ਟਵਿਟਰ ਬਲੂ ਯੂਜ਼ਰਸ ਆਪਣੇ ਵਿਚਾਰ ਜਾਂ ਗੱਲ 10,000 ਅੱਖਰਾਂ ਦੀ ਬਜਾਏ 25,000 ਅੱਖਰਾਂ ਵਿੱਚ ਲਿਖ ਸਕਣਗੇ। ਇਸ ਅਪਡੇਟ ਨੂੰ ਟਵਿੱਟਰ 'ਤੇ Prachi Poddar ਨਾਂ ਦੇ ਵਿਅਕਤੀ ਨੇ ਸ਼ੇਅਰ ਕੀਤਾ ਹੈ, ਜੋ ਕੰਪਨੀ 'ਚ ਇੰਜੀਨੀਅਰ ਦੇ ਅਹੁਦੇ 'ਤੇ ਹੈ। ਹੁਣ ਟਵਿੱਟਰ ਬਲੂ ਉਪਭੋਗਤਾਵਾਂ ਦੁਆਰਾ ਲਿਖੇ ਲੰਬੇ ਟਵੀਟ ਕੋਈ ਵੀ ਪੜ੍ਹ ਸਕਦਾ ਹੈ ਪਰ ਲੰਬੇ ਟਵੀਟਸ ਦਾ ਵਿਕਲਪ ਸਿਰਫ ਪੇਡ ਗਾਹਕਾਂ ਕੋਲ ਹੈ।
We have increased NoteTweet (aka longform Tweet) limit from 10k to 25k characters. Enjoy longer NoteTweet and happy tweeting! 🥂 https://t.co/7ILGxLAd32
— Prachi Poddar (@imPrachiPoddar) June 20, 2023
ਜਦੋਂ ਤੋਂ ਐਲੋਨ ਮਸਕ ਨੇ ਟਵਿੱਟਰ ਖਰੀਦਿਆ ਹੈ, ਓਦੋਂ ਤੋਂ ਲੋਕਾਂ ਨੂੰ ਪਲੇਟਫਾਰਮ 'ਤੇ ਲਗਾਤਾਰ ਅਪਡੇਟਸ ਮਿਲ ਰਹੇ ਹਨ। ਫਰਵਰੀ ਵਿੱਚ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਲਈ ਟਵੀਟ ਦੀ ਸੀਮਾ 4,000 ਅੱਖਰਾਂ ਤੋਂ ਵਧਾ ਕੇ 10,000 ਅੱਖਰਾਂ ਤੱਕ ਕਰ ਦਿੱਤੀ ਸੀ। ਇਸ ਦੇ ਨਾਲ ਹੀ ਕੰਪਨੀ ਨੇ ਬਲੂ ਟਿੱਕ ਵਾਲੇ ਸਬਸਕ੍ਰਾਈਬਰ ਨੂੰ ਟੈਕਸਟ ਫੌਂਟ ਦੇ ਬੋਲਡ ਅਤੇ ਸਟਾਈਲ ਨੂੰ ਬਦਲਣ ਦਾ ਵਿਕਲਪ ਵੀ ਦਿੱਤਾ ਸੀ।
ਜਿਨ੍ਹਾਂ ਲੋਕਾਂ ਨੇ ਟਵਿੱਟਰ ਬਲੂ ਸਬਸਕ੍ਰਾਈਬਰ ਨਹੀਂ ਲਈ ਹੈ, ਉਹ ਸਿਰਫ 280 ਅੱਖਰਾਂ ਤੱਕ ਟਵੀਟ ਕਰ ਸਕਦੇ ਹਨ। ਪਹਿਲਾਂ ਇਹ ਸੀਮਾ 140 ਅੱਖਰਾਂ ਦੀ ਸੀ।
ਬਲੂ ਟਿੱਕ ਵਾਲਿਆਂ ਨੂੰ ਮਿਲਦੇ ਹਨ ਇਹ ਫਾਇਦੇ
ਬਲੂ ਟਿੱਕ ਸਬਸਕ੍ਰਾਈਬਰ ਅਗਲੇ 1 ਘੰਟੇ ਲਈ ਪ੍ਰਕਾਸ਼ਿਤ ਟਵੀਟ ਨੂੰ ਐਡਿਟ ਕਰ ਸਕਦੇ ਹਨ। ਇਸ ਸਮੇਂ ਦੌਰਾਨ ਉਹ ਟਵੀਟ ਨੂੰ ਅਪਡੇਟ ਕਰ ਸਕਦੇ ਹਨ, ਕਿਸੇ ਨੂੰ ਟੈਗ ਕਰ ਸਕਦੇ ਹਨ ਜਾਂ ਮੀਡੀਆ ਨੂੰ ਮੁੜ ਵਿਵਸਥਿਤ ਕਰ ਸਕਦੇ ਹਨ।
ਟਵੀਟ ਬੁੱਕਮਾਰਕ ਅਤੇ ਲੰਬੇ ਟਵੀਟਸ ਲਿਖ ਸਕਦੇ ਹਨ।
ਬਲੂ ਟਿੱਕ ਸਬਸਕ੍ਰਾਈਬਰ ਟਵਿੱਟਰ ਐਪ ਆਈਕਨ ਨੂੰ ਬਦਲ ਸਕਦੇ ਹਨ
ਬਲੂ ਟਿੱਕ ਸਬਸਕ੍ਰਾਈਬਰ ਪਲੇਟਫਾਰਮ 'ਤੇ 2 ਘੰਟੇ ਤੱਕ ਦੀ HD ਵੀਡੀਓ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਟਵਿੱਟਰ ਥੀਮ ਨੂੰ ਬਦਲ ਕੇ ਟਵੀਟ ਨੂੰ ਅਨਡੂ ਵੀ ਕਰ ਸਕਦੇ ਹਨ।
ਸੁਰੱਖਿਆ ਦੇ ਲਿਹਾਜ਼ ਨਾਲ ਬਲੂ ਟਿੱਕ ਸਬਸਕ੍ਰਾਈਬਰ ਕੋਲ 2FA ਦਾ ਵਿਕਲਪ ਹੈ। ਕੰਪਨੀ ਨੇ ਕੁਝ ਮਹੀਨੇ ਪਹਿਲਾਂ ਇਸ ਨੂੰ ਮੁਫਤ ਉਪਭੋਗਤਾਵਾਂ ਤੋਂ ਖੋਹ ਲਿਆ ਸੀ।
ਬਲੂ ਟਿੱਕ ਸਬਸਕ੍ਰਾਈਬਰ ਟਵਿੱਟਰ ਐਪ ਆਈਕਨ ਨੂੰ ਬਦਲ ਸਕਦੇ ਹਨ
ਬਲੂ ਟਿੱਕ ਸਬਸਕ੍ਰਾਈਬਰ ਪਲੇਟਫਾਰਮ 'ਤੇ 2 ਘੰਟੇ ਤੱਕ ਦੀ HD ਵੀਡੀਓ ਅਪਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਟਵਿੱਟਰ ਥੀਮ ਨੂੰ ਬਦਲ ਕੇ ਟਵੀਟ ਨੂੰ ਅਨਡੂ ਵੀ ਕਰ ਸਕਦੇ ਹਨ।
ਸੁਰੱਖਿਆ ਦੇ ਲਿਹਾਜ਼ ਨਾਲ ਬਲੂ ਟਿੱਕ ਸਬਸਕ੍ਰਾਈਬਰ ਕੋਲ 2FA ਦਾ ਵਿਕਲਪ ਹੈ। ਕੰਪਨੀ ਨੇ ਕੁਝ ਮਹੀਨੇ ਪਹਿਲਾਂ ਇਸ ਨੂੰ ਮੁਫਤ ਉਪਭੋਗਤਾਵਾਂ ਤੋਂ ਖੋਹ ਲਿਆ ਸੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement