Digital Arrest Cases: ਹੁਣ ਤੱਕ ਲੋਕ ਇੱਕ ਦੂਜੇ ਨਾਲ ਗੱਲ ਕਰਨ ਲਈ ਵੀਡੀਓ ਕਾਲਾਂ ਦੀ ਵਰਤੋਂ ਕਰਦੇ ਸਨ ਪਰ ਹੁਣ ਇਸ ਰਾਹੀਂ ਵੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਾਈਬਰ ਅਪਰਾਧੀ ਬਿਨਾਂ ਮੂੰਹ ਦਿਖਾਏ ਵੀਡੀਓ ਕਾਲ ਰਾਹੀਂ ਲੋਕਾਂ ਨੂੰ ਲੁੱਟ ਰਹੇ ਹਨ। ਇਸ ਡਿਜੀਟਲ ਯੁੱਗ ਵਿੱਚ, ਆਨਲਾਈਨ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ, ਜਿਸ ਵਿੱਚ ਲੋਕ ਆਸਾਨੀ ਨਾਲ ਸ਼ਿਕਾਰ ਹੋ ਰਹੇ ਹਨ। ਇਸ ਨਵੀਂ ਵਿਧੀ ਨੂੰ ਡਿਜੀਟਲ ਗ੍ਰਿਫਤਾਰੀ(Digital Arrest ) ਦਾ ਨਾਂਅ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਸਾਈਬਰ ਅਪਰਾਧੀ ਇਸ ਨਵੇਂ ਤਰੀਕੇ ਨਾਲ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਡਿਜੀਟਲ ਗ੍ਰਿਫਤਾਰੀ ਵਿੱਚ ਜ਼ਿਆਦਾਤਰ ਸਾਈਬਰ ਅਪਰਾਧੀ ਸੀਨੀਅਰ ਪੁਲਿਸ ਅਧਿਕਾਰੀ ਹੋਣ ਦਾ ਦਿਖਾਵਾ ਕਰਦੇ ਹਨ ਤੇ ਵੀਡੀਓ ਕਾਲ ਕਰਦੇ ਹਨ। ਇਸ ਦੌਰਾਨ ਵੀਡੀਓ 'ਚ ਉਹ ਅਧਿਕਾਰੀ ਵੀ ਮੌਜੂਦ ਹੈ। ਜਦੋਂ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਸਾਈਬਰ ਅਪਰਾਧੀ ਦੂਜੇ ਵਿਅਕਤੀ ਨੂੰ ਦੱਸਦੇ ਹਨ ਕਿ ਤੁਹਾਡਾ ਨਾਮ ਡਰੱਗ ਤਸਕਰੀ ਵਿੱਚ ਆਇਆ ਹੈ, ਜਾਂ ਉਸਦੇ ਨਾਮ 'ਤੇ ਵਾਰੰਟ ਜਾਰੀ ਕੀਤਾ ਗਿਆ ਹੈ। ਜਦੋਂ ਦੂਸਰਾ ਵਿਅਕਤੀ ਇਨ੍ਹਾਂ ਗੱਲਾਂ ਤੋਂ ਡਰ ਜਾਂਦਾ ਹੈ ਤਾਂ ਉਹ ਉਸ ਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਜੇਲ੍ਹ ਜਾਣ ਤੋਂ ਬਚ ਜਾਵੇਗਾ ਪਰ ਇਸਦੇ ਬਦਲੇ ਵਿੱਚ ਇੰਨੇ ਪੈਸੇ ਖਰਚ ਹੋਣਗੇ।
ਹਾਲ ਹੀ ਵਿੱਚ ਦਿੱਲੀ-ਐਨਸੀਆਰ ਵਿੱਚ ਇੱਕ ਪਰਿਵਾਰ ਨੂੰ ਅਜਿਹੀ ਹੀ ਇੱਕ ਵੀਡੀਓ ਕਾਲ ਆਈ ਇਸ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸੀ। ਉਹ ਉਸ ਨੂੰ ਕਹਿ ਰਿਹਾ ਸੀ ਕਿ ਉਸ ਦੇ ਨਾਂਅ 'ਤੇ ਵਾਰੰਟ ਜਾਰੀ ਹੋਇਆ ਹੈ ਤੇ ਜੇ ਉਹ ਜੇਲ੍ਹ ਨਹੀਂ ਜਾਣਾ ਚਾਹੁੰਦਾ ਤਾਂ ਜਿਵੇਂ ਮੈਂ ਕਹਾਂ, ਕਰ। ਹਾਲਾਂਕਿ ਜਾਗਰੂਕਤਾ ਦਿਖਾਉਂਦੇ ਹੋਏ ਮਹਿਲਾ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਈਬਰ ਅਪਰਾਧੀਆਂ ਦੁਆਰਾ ਡਿਜੀਟਲ ਗ੍ਰਿਫਤਾਰੀ ਲਈ ਇੱਕ ਕਾਲ ਸੀ। ਪੁਲਿਸ ਨੇ ਲੋਕਾਂ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਅਤੇ ਚੌਕਸ ਰਹਿਣ ਲਈ ਵੀ ਕਿਹਾ ਹੈ।
ਹਾਲਾਂਕਿ ਅਜਿਹਾ ਨਹੀਂ ਹੈ ਕਿ ਸਾਈਬਰ ਅਪਰਾਧੀ ਹਰ ਵਾਰ ਪੁਲਿਸ ਦੀ ਵਰਦੀ ਵਿੱਚ ਅਪਰਾਧ ਕਰਦੇ ਹਨ। ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਉਹ ਕਈ ਵਾਰ ਕੋਰੀਅਰ ਕੰਪਨੀਆਂ ਦੇ ਮੈਨੇਜਰ ਤੇ ਕਦੇ ਆਮਦਨ ਕਰ ਅਫਸਰ ਵਜੋਂ ਦਿਖਾਈ ਦਿੰਦੇ ਹਨ। ਜੇਤੁਹਾਨੂੰ ਵੀ ਅਜਿਹੀਆਂ ਕਾਲਾਂ ਆਉਂਦੀਆਂ ਹਨ, ਤਾਂ ਤੁਸੀਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਈਬਰ ਸਟੇਸ਼ਨ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਸਬੰਧ ਵਿੱਚ ਸ਼ਿਕਾਇਤ ਕਰ ਸਕਦੇ ਹੋ।