WhatsApp Rules: ਹਾਲਾਂਕਿ ਕਈ ਇੰਸਟੈਂਟ ਮੈਸੇਜਿੰਗ ਐਪਸ (Instant Messaging App) ਦਾ ਆਪਸ਼ਨ ਲੋਕਾਂ ਦੇ ਸਾਹਮਣੇ ਮੌਜੂਦ ਹੈ, ਪਰ ਇਸ ਦੇ ਖਾਸ ਫੀਚਰਜ਼ ਤੇ ਵਰਤੋਂ 'ਚ ਆਸਾਨ ਹੋਣ ਕਾਰਨ ਵਟਸਐਪ (WhatsApp) ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ। ਇਸ ਦੀ ਵਰਤੋਂ ਨਿੱਜੀ ਤੋਂ ਪੇਸ਼ੇਵਰ ਕੰਮ ਲਈ ਵੀ ਕੀਤੀ ਜਾਂਦੀ ਹੈ। ਇਸ ਕੜੀ 'ਚ ਲੋਕ ਇਸ (WhatsApp Group) 'ਤੇ ਗਰੁੱਪ ਵੀ ਬਣਾਉਂਦੇ ਹਨ।
ਤੁਹਾਡੇ 'ਚੋਂ ਬਹੁਤ ਸਾਰੇ ਵਟਸਐਪ ਸਮੂਹਾਂ 'ਚ ਸ਼ਾਮਲ ਹੋਏ ਹੋਣਗੇ। ਕੁਝ ਲੋਕ ਅਜਿਹੇ ਵੀ ਹੋਣਗੇ ਜੋ ਗਰੁੱਪ ਦੇ ਐਡਮਿਨ ਵੀ ਹੋਣਗੇ। ਜੇਕਰ ਤੁਸੀਂ ਵੀ ਕਿਸੇ ਗਰੁੱਪ ਦੇ ਐਡਮਿਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ ਜੇਕਰ ਗਰੁੱਪ 'ਤੇ ਵਟਸਐਪ ਪਾਲਸੀ ਦੀ ਉਲੰਘਣਾ ਹੁੰਦੀ ਹੈ ਤਾਂ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ। ਇੱਥੇ ਅਸੀਂ ਤੁਹਾਨੂੰ 5 ਅਜਿਹੀਆਂ ਗੱਲਾਂ ਦੱਸ ਰਹੇ ਹਾਂ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ।
1. ਦੇਸ਼ ਵਿਰੋਧੀ ਸਮੱਗਰੀ ਸਾਂਝੀ ਕਰਨ 'ਤੇ
ਜੇਕਰ ਕਿਸੇ ਵੀ ਗਰੁੱਪ 'ਤੇ ਕੋਈ ਵੀ ਦੇਸ਼ ਵਿਰੋਧੀ (Anti National Content) ਸਮੱਗਰੀ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਸ ਨੂੰ ਸ਼ੇਅਰ ਕਰਨ ਵਾਲਾ ਹੀ ਨਹੀਂ, ਸਗੋਂ ਗਰੁੱਪ ਐਡਮਿਨ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ ਤੇ ਅਜਿਹੀ ਸਥਿਤੀ 'ਚ ਦੋਵਾਂ ਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜੇਕਰ ਤੁਸੀਂ ਗਰੁੱਪ ਐਡਮਿਨ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀ ਕੋਈ ਸਮੱਗਰੀ ਗਰੁੱਪ 'ਤੇ ਨਾ ਆਵੇ।
2. ਕਿਸੇ ਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕਰਨਾ
ਕਿਸੇ ਦੀ ਇਜਾਜ਼ਤ ਤੋਂ ਬਿਨਾਂ ਉਸ ਦੀ ਨਿੱਜੀ ਫੋਟੋ ਅਤੇ ਵੀਡੀਓ ਨੂੰ ਸਾਂਝਾ ਕਰਨਾ ਗੈਰ-ਕਾਨੂੰਨੀ ਹੈ। ਜੇਕਰ ਕੋਈ ਯੂਜ਼ਰ ਕਿਸੇ ਦੀ ਫੋਟੋ ਅਤੇ ਵੀਡੀਓ ਗਰੁੱਪ 'ਤੇ ਸ਼ੇਅਰ ਕਰਦਾ ਹੈ ਤਾਂ ਐਡਮਿਨ ਨੂੰ ਵੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਜਾਵੇਗਾ ਅਤੇ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ।
3. ਹਿੰਸਾ ਨੂੰ ਉਤਸ਼ਾਹਿਤ ਕਰਨ 'ਤੇ
ਜੇਕਰ ਕਿਸੇ ਵੀ ਗਰੁੱਪ 'ਤੇ ਅਜਿਹੀ ਕੋਈ ਸਮੱਗਰੀ ਸ਼ੇਅਰ ਕੀਤੀ ਜਾਂਦੀ ਹੈ, ਜਿਸ ਨਾਲ ਕਿਸੇ ਵੀ ਭਾਈਚਾਰੇ, ਧਰਮ ਅਤੇ ਲੋਕਾਂ ਦਰਮਿਆਨ ਹਿੰਸਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜਾਂ ਮਾਹੌਲ ਖਰਾਬ ਹੁੰਦਾ ਹੈ, ਤਾਂ ਉਸ ਸਥਿਤੀ 'ਚ ਵੀ ਗਰੁੱਪ ਐਡਮਿਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਜੇਲ੍ਹ ਵੀ ਹੋ ਸਕਦਾ ਹੈ।
4. ਪੋਰਨੋਗ੍ਰਾਫੀ ਸ਼ੇਅਰ ਕਰਨ 'ਤੇ
ਵਟਸਐਪ 'ਤੇ ਅਸ਼ਲੀਲ ਸਮੱਗਰੀ ਵਰਗੀ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ਦੀ ਵੀ ਮਨਾਹੀ ਹੈ। ਖਾਸ ਤੌਰ 'ਤੇ ਜੇਕਰ ਕਿਸੇ ਵੀ ਗਰੁੱਪ 'ਤੇ ਚਾਈਲਡ ਪੋਰਨੋਗ੍ਰਾਫੀ ਨਾਲ ਸਬੰਧਤ ਕੋਈ ਵੀ ਸਮੱਗਰੀ ਸ਼ੇਅਰ ਕੀਤੀ ਜਾਂਦੀ ਹੈ ਤਾਂ ਗਰੁੱਪ ਐਡਮਿਨ ਨੂੰ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
5. ਝੂਠੀਆਂ ਖ਼ਬਰਾਂ ਫੈਲਾਉਣ 'ਤੇ
ਭਾਰਤ ਸਰਕਾਰ ਫੇਕ ਨਿਊਜ਼ ਤੇ ਫੇਕ ਕੰਟੈਂਟ ਦੇ ਖਿਲਾਫ ਬਹੁਤ ਸਖਤ ਹੈ। ਇਸ ਸਬੰਧੀ ਕਾਨੂੰਨ ਵੀ ਬਣਾਇਆ ਗਿਆ ਹੈ। ਇਸ ਤਹਿਤ ਫੇਕ ਨਿਊਜ਼ ਅਤੇ ਫਰਜ਼ੀ ਅਕਾਊਂਟ ਚਲਾਉਣ ਵਾਲਿਆਂ ਖਿਲਾਫ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਗਰੁੱਪ 'ਤੇ ਇਸ ਨਿਯਮ ਦੀ ਉਲੰਘਣਾ ਹੁੰਦੀ ਹੈ ਤਾਂ ਇਸ ਦੇ ਲਈ ਐਡਮਿਨ ਵੀ ਦੋਸ਼ੀ ਹੈ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
WhatsApp Alert: ਜੇਕਰ ਤੁਸੀਂ ਵੀ ਹੋ WhatsApp ਗਰੁੱਪ ਦੇ ਐਡਮਿਨ, ਤਾਂ ਇਨ੍ਹਾਂ 5 ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ ਹੋ ਸਕਦੀ ਜੇਲ੍ਹ
abp sanjha
Updated at:
03 Jun 2022 07:20 AM (IST)
Edited By: ravneetk
ਵਟਸਐਪ 'ਤੇ ਅਸ਼ਲੀਲ ਸਮੱਗਰੀ ਵਰਗੀ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ਦੀ ਵੀ ਮਨਾਹੀ ਹੈ। ਖਾਸ ਤੌਰ 'ਤੇ ਜੇਕਰ ਕਿਸੇ ਵੀ ਗਰੁੱਪ 'ਤੇ ਚਾਈਲਡ ਪੋਰਨੋਗ੍ਰਾਫੀ ਨਾਲ ਸਬੰਧਤ ਕੋਈ ਵੀ ਸਮੱਗਰੀ ਸ਼ੇਅਰ ਕੀਤੀ ਜਾਂਦੀ ਹੈ
whatsapp update
NEXT
PREV
Published at:
03 Jun 2022 07:00 AM (IST)
- - - - - - - - - Advertisement - - - - - - - - -