WhatsApp ਨੇ ਦੇਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਸ ਦੇ ਲਈ ਕੰਪਨੀ ਨੇ ਅਪ੍ਰੈਲ ਮਹੀਨੇ ਵਿੱਚ ਭਾਰਤ ਵਿੱਚ 71 ਲੱਖ ਤੋਂ ਵੱਧ WhatsApp ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ‘7,182,000 ਪਾਬੰਦੀਸ਼ੁਦਾ WhatsApp ਖਾਤਿਆਂ ‘ਚੋਂ 1,302,000 ਨੂੰ ਉਪਭੋਗਤਾਵਾਂ ਤੋਂ ਕੋਈ ਵੀ ਰਿਪੋਰਟ ਮਿਲਣ ਤੋਂ ਪਹਿਲਾਂ ਹੀ ਸਰਗਰਮ ਰੂਪ ਨਾਲ ਬਲਾਕ ਕਰ ਦਿੱਤਾ ਗਿਆ ਸੀ।’


ਮੈਸੇਜਿੰਗ ਪਲੇਟਫਾਰਮ WhatsApp ਦੇ ਭਾਰਤ ਵਿੱਚ 550 ਮਿਲੀਅਨ ਤੋਂ ਵੱਧ ਉਪਭੋਗਤਾ ਹਨ। ਇਸ ਨੂੰ ਦੇਸ਼ ਭਰ ਤੋਂ 10,554 ਸ਼ਿਕਾਇਤਾਂ ਮਿਲੀਆਂ ਅਤੇ ਜਿਨ੍ਹਾਂ ‘ਤੇ ਕਾਰਵਾਈ ਕੀਤੀ ਗਈ ਉਨ੍ਹਾਂ ਦੀ ਗਿਣਤੀ ਸਿਰਫ਼ 6 ਸੀ। ਨਵੇਂ ਭਾਰਤੀ ਆਈਟੀ ਨਿਯਮ 2021 ਦੇ ਅਨੁਸਾਰ ਆਪਣੀ ਮਾਸਿਕ ਪਾਲਣਾ ਰਿਪੋਰਟ ਦੇ ਅਨੁਸਾਰ, WhatsApp ਨੂੰ ਦੇਸ਼ ਵਿੱਚ ਸ਼ਿਕਾਇਤ ਅਪੀਲ ਕਮੇਟੀ ਤੋਂ ਦੋ ਆਦੇਸ਼ ਵੀ ਮਿਲੇ ਹਨ ਅਤੇ ਇਸ ਨੇ ਦੋਵਾਂ ਦੀ ਪਾਲਣਾ ਕੀਤੀ ਹੈ।


ਕੰਪਨੀ ਨੇ ਕਿਹਾ ‘ਅਸੀਂ ਆਪਣੇ ਕੰਮ ‘ਚ ਪਾਰਦਰਸ਼ਤਾ ਬਣਾਈ ਰੱਖਾਂਗੇ। ਅਸੀਂ ਭਵਿੱਖ ਦੀਆਂ ਰਿਪੋਰਟਾਂ ਵਿੱਚ ਆਪਣੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਸ਼ਾਮਲ ਕਰਾਂਗੇ ਤੁਹਾਨੂੰ ਦੱਸ ਦੇਈਏ ਕਿ ਮਾਰਚ ਵਿੱਚ WhatsApp ਨੇ ਭਾਰਤ ਵਿੱਚ 79 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। ਮਾਰਚ ਵਿੱਚ ਪਲੇਟਫਾਰਮ ਨੂੰ ਰਿਕਾਰਡ 12,782 ਸ਼ਿਕਾਇਤਾਂ ਮਿਲੀਆਂ ਅਤੇ ਉਨ੍ਹਾਂ ਵਿੱਚੋਂ 11 ‘ਤੇ ਕਾਰਵਾਈ ਕੀਤੀ ਗਈ।


ਕੰਪਨੀ ਇਹਨਾਂ ਯਤਨਾਂ ਦੀ ਨਿਗਰਾਨੀ ਕਰਨ ਲਈ ਇੰਜੀਨੀਅਰਾਂ, ਡੇਟਾ ਵਿਗਿਆਨੀਆਂ, ਵਿਸ਼ਲੇਸ਼ਕਾਂ, ਖੋਜਕਰਤਾਵਾਂ, ਅਤੇ ਕਾਨੂੰਨ ਲਾਗੂ ਕਰਨ, ਔਨਲਾਈਨ ਸੁਰੱਖਿਆ ਅਤੇ ਤਕਨਾਲੋਜੀ ਮਾਹਰਾਂ ਦੀ ਇੱਕ ਟੀਮ ਨੂੰ ਨਿਯੁਕਤ ਕਰਦੀ ਹੈ।


WhatsApp ਨੇ ਕਿਹਾ ਕਿ ਅਸੀਂ ਯੂਜ਼ਰਸ ਦੇ ਫੀਡਬੈਕ ‘ਤੇ ਪੂਰਾ ਧਿਆਨ ਦਿੰਦੇ ਹਾਂ। ਗਲਤ ਜਾਣਕਾਰੀ ਨੂੰ ਰੋਕਣ, ਸਾਈਬਰ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਅਤੇ ਚੋਣ ਅਖੰਡਤਾ ਨੂੰ ਬਣਾਈ ਰੱਖਣ ਲਈ ਮਾਹਰਾਂ ਨਾਲ ਜੁੜੋ। ਨਵੇਂ ਭਾਰਤੀ ਆਈਟੀ ਨਿਯਮ 2021 ਦੇ ਅਨੁਸਾਰ ਆਪਣੀ ਮਾਸਿਕ ਪਾਲਣਾ ਰਿਪੋਰਟ ਦੇ ਅਨੁਸਾਰ, WhatsApp ਨੂੰ ਦੇਸ਼ ਵਿੱਚ ਸ਼ਿਕਾਇਤ ਅਪੀਲ ਕਮੇਟੀ ਤੋਂ ਦੋ ਆਦੇਸ਼ ਵੀ ਮਿਲੇ ਹਨ ਅਤੇ ਇਸ ਨੇ ਦੋਵਾਂ ਦੀ ਪਾਲਣਾ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।