ਉਨ੍ਹਾਂ ਨੂੰ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਸਰੋਤ ਵ੍ਹੱਟਸਐਪ ਹੈ, ਜਿਸ 'ਤੇ ਫਿਲਹਾਲ ਕੋਰੋਨਾਵਾਇਰਸ ਨਾਲ ਜੁੜੇ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ ਵ੍ਹੱਟਸਐਪ ਵੀ ਅਫਵਾਹਾਂ ਦੇ ਵਾਇਰਲ ਹੋਣ ਤੋਂ ਰੋਕਣ ਲਈ ਨਿਰੰਤਰ ਯਤਨ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਕੰਪਨੀ ਇੱਕ ਖਾਸ ਫੀਚਰ ‘ਤੇ ਕੰਮ ਕਰ ਰਹੀ ਹੈ ਜੋ ਉਪਭੋਗਤਾ ਨੂੰ ਇਹ ਪਤਾ ਲਾਉਣ ‘ਚ ਮਦਦ ਕਰੇਗੀ ਕਿ ਉਨ੍ਹਾਂ ਨੂੰ ਆਇਆ ਮੈਸੇਜ ਸੱਚ ਹੈ ਜਾਂ ਸਿਰਫ ਇੱਕ ਅਫਵਾਹ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਫਰਜ਼ੀ ਮੈਸੇਜ ਨੂੰ ਕਾਫ਼ੀ ਹੱਦ ਤਕ ਕੰਟਰੋਲ ਕੀਤਾ ਜਾਵੇਗਾ। ਕੰਪਨੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਵਿਸ਼ੇਸ਼ਤਾ ਦੀ ਜਾਂਚ ਕਰ ਰਹੀ ਹੈ।
ਜਾਣੋ ਇਹ ਫੀਚਰ ਕਿਵੇਂ ਕੰਮ ਕਰੇਗਾ:
ਇੱਕ ਰਿਪੋਰਟ ਮੁਤਾਬਕ ਵ੍ਹੱਟਸਐਪ ਦਾ ਨਵਾਂ ਫੀਚਰ ਮੈਗਨੀਫਾਈਨਿੰਗ ਗਲਾਸ ਵਰਗਾ ਹੋਵੇਗਾ। ਇਹ ਮੈਗਨੀਫਾਈਨਿੰਗ ਗਲਾਸ ਦਾ ਆਈਕਾਨ ਉਪਯੋਗਕਰਤਾ ਨੂੰ ਆਉਣ ਵਾਲੇ ਮੈਸੇਜ ਦੇ ਬਿਲਕੁੱਲ ਅੱਗੇ ਦਿਖਾਈ ਦੇਵੇਗਾ। ਇਹ ਫੀਚਰ ਵੈੱਬ ਬ੍ਰਾਉਜ਼ਰ 'ਤੇ ਮੈਸੇਜ ਦੇ ਕੰਟੈਂਟ ਨੂੰ ਸਰਚ ਕਰੇਗਾ। ਰਿਪੋਰਟ ਮੁਤਾਬਕ ਇਹ ਫੀਚਰ ਬੀਟਾ ਟੈਸਟਰ ਲਈ ਆਉਣਾ ਸ਼ੁਰੂ ਹੋ ਗਿਆ ਹੈ ਤੇ ਜਲਦੀ ਹੀ ਇਸ ਨੂੰ ਵਰਜਨ ਲਈ ਜਾਰੀ ਕੀਤੀ ਜਾਏਗਾ।