ਫੇਸਬੁੱਕ ਚਲਾਉਣ ਲੱਗੇ ਜੇ ਨਹੀਂ ਰੱਖਿਆ ਇਨ੍ਹਾਂ ਗੱਲਾਂ ਦਾ ਧਿਆਨ, ਤਾਂ ਹੋ ਸਕਦੀ ਵੱਡੀ ਪ੍ਰੇਸ਼ਾਨੀ
ਏਬੀਪੀ ਸਾਂਝਾ | 20 Jan 2020 03:15 PM (IST)
ਇਸ ਮਾਡਰਨ ਜ਼ਮਾਨੇ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਹਰ ਕੋਈ ਵੱਡੇ ਪੈਮਾਨੇ 'ਤੇ ਕਰ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਬਿਨ੍ਹਾਂ ਕੋਈ ਪੋਸਟ ਪਾਏ ਉਨ੍ਹਾਂ ਦਾ ਦਿਨ ਅਧੂਰਾ ਹੈ।
ਨਵੀਂ ਦਿੱਲੀ: ਇਸ ਮਾਡਰਨ ਜ਼ਮਾਨੇ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਹਰ ਕੋਈ ਵੱਡੇ ਪੈਮਾਨੇ 'ਤੇ ਕਰ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਬਿਨ੍ਹਾਂ ਕੋਈ ਪੋਸਟ ਪਾਏ ਉਨ੍ਹਾਂ ਦਾ ਦਿਨ ਅਧੂਰਾ ਹੈ। ਸ਼ੁਰੂਆਤ 'ਚ ਫੇਸਬੁੱਕ ਪੋਸਟ ਜ਼ਰੀਏ ਦੋਸਤਾਂ ਤੇ ਪਰਿਵਾਰ ਵਾਲਿਆਂ ਨਾਲ ਜੁੜਨ 'ਚ ਬਹੁਤ ਖੁਸ਼ੀ ਹੁੰਦੀ ਹੈ, ਪਰ ਜਦ ਉਨ੍ਹਾਂ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਹੁਣ ਅਸੀਂ ਤੁਹਾਨੂੰ ਫੇਸਬੁੱਕ ਜ਼ਰੀਏ ਹੋਣ ਵਾਲੀਆਂ ਗਲਤੀਆਂ ਤੋਂ ਬਚਣ ਦਾ ਹੱਲ ਦਸਾਂਗੇ। -ਫੇਸਬੁੱਕ 'ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਵਿਚਾਰ ਕਰੋ ਕਿ ਕਿਹੜੀ ਨਿੱਜੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ। -ਹਮੇਸ਼ਾ ਯਾਦ ਰੱਖੋ ਕਿ ਸ਼ਰਾਬ ਪੀਣ ਤੋਂ ਬਾਅਦ ਫੇਸਬੁੱਕ ਦਾ ਇਸਤੇਮਾਲ ਨਾ ਕਰੋ ਕਿਉਂਕਿ ਸ਼ਰਾਬ ਪੀਣ ਤੋਂ ਬਾਅਦ ਤੁਸੀਂ ਫੇਸਬੁੱਕ 'ਤੇ ਅਜਿਹੇ ਪੋਸਟ ਸ਼ੇਅਰ ਕਰ ਸਕਦੇ ਹੋ, ਜੋ ਨਹੀਂ ਕਰਨੇ ਚਾਹੀਦੇ ਸੀ। -ਫੇਸਬੁੱਕ 'ਤੇ 600-700 ਦੋਸਤ ਹੋਣ ਦਾ ਮਤਲਬ ਇਹ ਨਹੀਂ ਕਿ ਇਹ ਸਾਰੇ ਤੁਹਾਡੇ ਦੋਸਤ ਹਨ। ਕਿਸੇ ਨੂੰ ਵੀ ਆਪਣੇ ਅਕਾਉਂਟ ਨਾਲ ਜੋੜਨ ਤੋਂ ਬਚਣਾ ਚਾਹੀਦਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ, ਪਰ ਤੁਸੀਂ ਹਰ ਇੱਕ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। -ਇਹ ਕੋਈ ਚੰਗੀ ਗੱਲ ਨਹੀਂ ਕਿ ਤੁਸੀਂ ਆਪਣੀ ਪ੍ਰੋਫਾਈਲ ਦੀਆਂ ਸਾਰੀਆਂ ਗੱਲਾਂ ਜਨਤਕ ਕਰੋ। ਤੁਹਾਨੂੰ ਹਮੇਸ਼ਾ ਅਜਿਹਾ ਪੋਸਟ ਬਣਾਉਣਾ ਚਾਹੀਦਾ ਹੈ, ਜੋ ਤੁਹਾਡੇ ਫੈਸਬੁੱਕ ਦੋਸਤਾਂ ਨਾਲ ਸਬੰਧਤ ਹੋਵੇ। -ਤੁਹਾਨੂੰ ਆਪਣੇ ਘਰ, ਆਫਿਸ ਟਾਈਮਿੰਗ ਤੇ ਹੋਰ ਰੋਜ਼ਮਰ੍ਹਾ ਦੀ ਜਾਣਕਾਰੀ ਫੇਸਬੁੱਕ 'ਤੇ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ। -ਆਪਣੇ ਫੇਸਬੁੱਕ ਅਕਾਉਂਟ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ, ਪਰ ਜੇ ਤੁਸੀਂ ਆਪਣੀ ਫੈਮਿਲੀ ਫੋਟੋ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਚੈੱਕ ਕਰਕੇ ਕਰੋ। -ਜੇਕਰ ਤੁਸੀਂ ਨਵੀਂ ਕਾਰ ਖਰੀਦੀ ਹੈ, ਜਾਂ ਕੋਈ ਲਾਟਰੀ ਜਿੱਤੀ ਹੈ, ਜਾਂ ਫਿਰ ਕੁਝ ਵੱਡਾ ਇਨਵੈਸਟਮੈਂਟ ਕੀਤਾ ਹੈ, ਤਾਂ ਅਜਿਹੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚਣਾ ਚਾਹੀਦਾ ਹੈ। -ਫੇਸਬੁੱਕ ਪੋਸਟ 'ਤੇ ਕਿਸੇ ਨੂੰ ਵੀ ਕੋਈ ਗਲਤ ਗੱਲ ਲਿਖਣ ਤੋਂ ਬਚਣਾ ਚਾਹੀਦਾ ਹੈ। ਲੋਕ ਇਸ ਦਾ ਸਕਰੀਨਸ਼ਾਟ ਲੈ ਕੇ ਤੁਹਾਡੇ ਖ਼ਿਲਾਫ਼ ਵੀ ਵਰਤ ਸਕਦੇ ਹਨ। -ਤੁਹਾਨੂੰ ਆਪਣੇ ਪਰਸਨਲ ਦਸਤਾਵੇਜ਼ਾਂ ਦੀਆਂ ਫੋਟੋਆਂ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਜਿਵੇਂ ਕਿ ਪਾਸਪੋਰਟ, ਸਰਟੀਫਿਕੇਟ, ਡਿਗਰੀ ਆਦਿ। ਆਪਣੇ ਸਫ਼ਰ ਦੌਰਾਨ ਫੇਸਬੁੱਕ 'ਤੇ ਫਲਾਇਟ ਟਿਕਟ ਦੀ ਫੋਟੋ ਸ਼ੇਅਰ ਕਰਨਾ ਵੀ ਕੋਈ ਚੰਗਾ ਵਿਚਾਰ ਨਹੀਂ ਹੈ। -ਫੇਸਬੁੱਕ 'ਤੇ ਹਮੇਸ਼ਾ ਦੂਸਰਿਆਂ ਨੂੰ ਟੈਗ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਕਰੋ, ਕਿਉਂਕਿ ਇਹ ਦੂਸਰੇ ਵਿਅਕਤੀ ਦੀ ਸਿਰਦਰਦੀ ਬਣ ਸਕਦਾ ਹੈ। -ਫੇਸਬੁੱਕ ਪ੍ਰੋਫਾਇਲ ਨੂੰ ਹਮੇਸ਼ਾ ਰਿਵਿਊ ਕਰਨਾ ਚਾਹੀਦਾ ਹੈ ਤੇ ਫੇਸਬੁੱਕ ਫ੍ਰੈਂਡਸ ਦੀ ਲਿਸਟ ਨੂੰ ਜ਼ਰੂਰਤ ਦੇ ਹਿਸਾਬ ਨਾਲ ਚੈੱਕ ਕਰਕੇ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕੁਝ ਸਾਲਾਂ ਤੋਂ ਕੁੱਝ ਲੋਕਾਂ ਨਾਲ ਸੰਪਰਕ 'ਚ ਨਹੀਂ ਹੋ ਤਾਂ ਉਨ੍ਹਾਂ ਨੂੰ ਅਨਫ੍ਰੈਂਡ ਕਰ ਦੇਣਾ ਚਾਹੀਦਾ ਹੈ।