ਪੜਚੋਲ ਕਰੋ

iPhone 18 Features : ਇਸ ਵਾਰ Apple ਦਾ ਸਭ ਤੋਂ ਵੱਡਾ ਸਰਪ੍ਰਾਈਜ਼, iPhone 18 ਕਿਉਂ ਨਹੀਂ ਆਵੇਗਾ?

 iPhone 18 Features : Apple ਇਸ ਸਾਲ iPhone ਲਾਂਚ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਹੀ ਹੈ। ਕੰਪਨੀ ਦੀ ਪੁਰਾਣੀ ਯੋਜਨਾ ਮੁਤਾਬਕ ਹਰ ਸਾਲ ਸਤੰਬਰ ਵਿੱਚ ਨਵੇਂ iPhone (iPhone 18) ਦੇ ਸਟੈਂਡਰਡ ਅਤੇ (iPhone 18 Pro )ਮਾਡਲ ਇਕੱਠੇ ਲਾਂਚ

 iPhone 18 Features : Apple ਇਸ ਸਾਲ iPhone ਲਾਂਚ ਨੂੰ ਲੈ ਕੇ ਵੱਡਾ ਬਦਲਾਅ ਕਰਨ ਜਾ ਰਹੀ ਹੈ। ਕੰਪਨੀ ਦੀ ਪੁਰਾਣੀ ਯੋਜਨਾ ਮੁਤਾਬਕ ਹਰ ਸਾਲ ਸਤੰਬਰ ਵਿੱਚ ਨਵੇਂ iPhone (iPhone 18) ਦੇ ਸਟੈਂਡਰਡ ਅਤੇ Pro (iPhone 18 Pro )ਮਾਡਲ ਇਕੱਠੇ ਲਾਂਚ ਹੁੰਦੇ ਸਨ, ਪਰ 2026 ਵਿੱਚ ਅਜਿਹਾ ਨਹੀਂ ਹੋਣ ਵਾਲਾ। ਮੀਡੀਆ ਰਿਪੋਰਟਾਂ ਮੁਤਾਬਕ ਸਟੈਂਡਰਡ iPhone 18 (iPhone 18)  ਇਸ ਸਾਲ ਲਾਂਚ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਯੂਜ਼ਰਜ਼ ਨੂੰ 2027 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਸਤੰਬਰ ਵਿੱਚ ਕਿਹੜੇ iPhone ਹੋਣਗੇ ਲਾਂਚ?

MacRumors ਦੀ ਰਿਪੋਰਟ ਮੁਤਾਬਕ ਸਤੰਬਰ 2026 ਵਿੱਚ Apple ਆਪਣੇ ਪ੍ਰੀਮੀਅਮ ਮਾਡਲਾਂ 'ਤੇ ਫੋਕਸ ਕਰੇਗੀ। ਇਸ ਦੌਰਾਨ iPhone 18 Pro, iPhone 18 Pro Max ਅਤੇ ਕੰਪਨੀ ਦਾ ਪਹਿਲਾ ਫੋਲਡੇਬਲ iPhone ਪੇਸ਼ ਕੀਤੇ ਜਾਣ ਦੀ ਉਮੀਦ ਹੈ। Apple ਦਾ ਇਵੈਂਟ 9 ਸਤੰਬਰ ਨੂੰ ਨਿਰਧਾਰਤ ਹੈ। ਇਸਦਾ ਮਤਲਬ ਹੈ ਕਿ ਇਸ ਵਾਰ ਸਤੰਬਰ ਵਿੱਚ ਯੂਜ਼ਰਜ਼ ਕੋਲ ਨਵਾਂ ਬੇਸ ਮਾਡਲ iPhone ਖਰੀਦਣ ਦਾ ਵਿਕਲਪ ਨਹੀਂ ਹੋਵੇਗਾ। ਕੰਪਨੀ ਪਹਿਲੀ ਵਾਰ ਆਪਣੀ iPhone ਸੀਰੀਜ਼ ਦੇ ਲਾਂਚ ਨੂੰ ਦੋ ਹਿੱਸਿਆਂ ਵਿੱਚ ਵੰਡ ਰਹੀ ਹੈ।

iPhone 18 ਲਈ ਕਰਨਾ ਪਵੇਗਾ ਇੰਤਜ਼ਾਰ

ਰਿਪੋਰਟਾਂ ਮੁਤਾਬਕ, ਨਾਰਮਲ iPhone 18 ਨੂੰ 2027 ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ iPhone 18e ਅਤੇ ਅਗਲੀ ਪੀੜ੍ਹੀ ਦਾ iPhone Air ਵੀ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਮੰਨਿਆ ਜਾ ਰਿਹਾ ਹੈ ਕਿ Apple ਦਾ ਇਹ ਬਦਲਾਅ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸਤੰਬਰ ਲਾਂਚ ਪਲਾਨਿੰਗ ਤੋਂ ਬਿਲਕੁਲ ਵੱਖਰਾ ਹੋਵੇਗਾ। ਇਸਦਾ ਮਤਲਬ ਹੈ ਕਿ ਜੋ ਯੂਜ਼ਰਜ਼ ਘੱਟ ਕੀਮਤ ਵਾਲੇ ਨਵੇਂ iPhone ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਕੁਝ ਹੋਰ ਮਹੀਨਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।

Apple ਨੇ ਕਿਉਂ ਬਦਲੀ ਲਾਂਚ ਰਣਨੀਤੀ?

ਤੁਹਾਨੂੰ ਦੱਸ ਦਈਏ ਕਿ ਇਸ ਬਦਲਾਅ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਸਭ ਤੋਂ ਵੱਡੀ ਵਜ੍ਹਾ Apple ਵੱਲੋਂ ਆਪਣੇ ਪ੍ਰੀਮੀਅਮ iPhone ਮਾਡਲਾਂ ਅਤੇ ਨਵੇਂ ਫੋਲਡੇਬਲ ਡਿਵਾਈਸ ਨੂੰ ਵੱਧ ਤਰਜੀਹ ਦੇਣਾ ਹੋ ਸਕਦੀ ਹੈ। ਕੰਪਨੀ ਲਈ ਪਹਿਲਾ ਫੋਲਡੇਬਲ iPhone ਇੱਕ ਬੇਹੱਦ ਮਹੱਤਵਪੂਰਨ ਪ੍ਰੋਡਕਟ ਮੰਨਿਆ ਜਾ ਰਿਹਾ ਹੈ। ਇਸ ਨੂੰ Pro ਮਾਡਲਾਂ ਦੇ ਨਾਲ ਲਾਂਚ ਕਰਨ ਨਾਲ Apple ਆਪਣੇ ਸਭ ਤੋਂ ਮਹਿੰਗੇ ਅਤੇ ਨਵੇਂ ਡਿਵਾਈਸ 'ਤੇ ਜ਼ਿਆਦਾ ਧਿਆਨ ਦੇ ਸਕਦੀ ਹੈ।

ਇਸ ਤੋਂ ਇਲਾਵਾ ਸਪਲਾਈ ਚੇਨ ਨਾਲ ਜੁੜੀਆਂ ਰਿਪੋਰਟਾਂ ਵਿੱਚ ਵੀ ਵੱਖ-ਵੱਖ ਸਮੇਂ 'ਤੇ iPhone 18 ਸੀਰੀਜ਼ ਦੇ ਦੋ ਪੜਾਵਾਂ ਵਿੱਚ ਲਾਂਚ ਹੋਣ ਦੇ ਸੰਕੇਤ ਮਿਲੇ ਹਨ।

iPhone 18 ਵਿੱਚ ਮਿਲ ਸਕਦੇ ਹਨ ਵੱਡੇ ਅਪਗ੍ਰੇਡ

ਭਾਵੇਂ ਸਟੈਂਡਰਡ iPhone 18 ਅਗਲੇ ਸਾਲ ਆਵੇਗਾ, ਪਰ ਇਸ ਦੇ ਫੀਚਰਜ਼ ਨੂੰ ਲੈ ਕੇ ਹੁਣ ਤੋਂ ਹੀ ਕਈ ਚਰਚਾਵਾਂ ਹਨ। ਰਿਪੋਰਟਾਂ ਵਿੱਚ 2nm ਪ੍ਰੋਸੈਸ 'ਤੇ ਆਧਾਰਿਤ A20 ਚਿਪ, ਜ਼ਿਆਦਾ RAM ਅਤੇ ਨਵੇਂ C2 ਮੋਡਮ ਵਰਗੀਆਂ ਚੀਜ਼ਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਛੋਟੇ Dynamic Island ਦੀ ਵੀ ਚਰਚਾ ਹੈ। ਹਾਲਾਂਕਿ, ਇਨ੍ਹਾਂ ਫੀਚਰਜ਼ ਦੀ Apple ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਗਾਹਕਾਂ ਲਈ ਕੀ ਬਦਲੇਗਾ?

Apple ਦੀ ਨਵੀਂ ਰਣਨੀਤੀ ਦਾ ਸਿੱਧਾ ਅਸਰ ਉਨ੍ਹਾਂ ਯੂਜ਼ਰਜ਼ 'ਤੇ ਪਵੇਗਾ ਜੋ ਹਰ ਸਾਲ ਸਤੰਬਰ ਵਿੱਚ ਨਵਾਂ ਬੇਸ iPhone ਖਰੀਦਣ ਦੀ ਯੋਜਨਾ ਬਣਾਉਂਦੇ ਹਨ। 2026 ਵਿੱਚ ਅਜਿਹੇ ਖਰੀਦਦਾਰਾਂ ਨੂੰ ਜਾਂ ਤਾਂ ਮੌਜੂਦਾ ਮਾਡਲ ਚੁਣਨਾ ਪਵੇਗਾ ਜਾਂ ਫਿਰ 2027 ਵਿੱਚ ਆਉਣ ਵਾਲੇ iPhone 18 ਦਾ ਇੰਤਜ਼ਾਰ ਕਰਨਾ ਪਵੇਗਾ। ਉੱਥੇ ਹੀ, ਪ੍ਰੀਮੀਅਮ ਸੈਗਮੈਂਟ ਦੇ ਗਾਹਕਾਂ ਲਈ ਸਤੰਬਰ 2026 ਕਾਫੀ ਖਾਸ ਹੋ ਸਕਦਾ ਹੈ, ਕਿਉਂਕਿ iPhone 18 Pro ਸੀਰੀਜ਼ ਦੇ ਨਾਲ Apple ਦਾ ਪਹਿਲਾ ਫੋਲਡੇਬਲ iPhone ਵੀ ਲੋਕਾਂ ਨੂੰ ਦੇਖਣ ਲਈ ਮਿਲ ਸਕਦਾ ਹੈ।

 

Advertisement

ਟਾਪ ਹੈਡਲਾਈਨ

Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ
Jio 3 Year Plan : ਵਾਰ-ਵਾਰ ਰਿਚਾਰਜ ਦਾ ਝੰਝਟ ਖ਼ਤਮ! Jio ਨੇ ਲਿਆਂਦਾ 3 ਸਾਲ ਦਾ ਪਲਾਨ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Airtel ਦਾ ₹749 ਵਾਲਾ ਫੈਮਿਲੀ ਪਲਾਨ, ₹1049 'ਚ ਮਿਲਣਗੇ 3 SIM; ਅਨਲਿਮਟਿਡ ਕਾਲਿੰਗ ਦੇ ਨਾਲ OTT ਦੇ ਫਾਇਦੇ
Phone Safety Tips : ਰਾਤ ਨੂੰ ਸੌਣ ਸਮੇਂ ਫੋਨ ਕਿੱਥੇ ਰੱਖਣਾ ਚਾਹੀਦਾ ਹੈ? ਜਾਣੋ ਸਹੀ ਤਰੀਕਾ
Phone Safety Tips : ਰਾਤ ਨੂੰ ਸੌਣ ਸਮੇਂ ਫੋਨ ਕਿੱਥੇ ਰੱਖਣਾ ਚਾਹੀਦਾ ਹੈ? ਜਾਣੋ ਸਹੀ ਤਰੀਕਾ
Jio Voice Only Plans : ਡੇਟਾ ਤੋਂ ਬਿਨਾਂ ਵੀ ਐਕਟਿਵ ਰਹੇਗਾ Jio ਨੰਬਰ? ਜਾਣੋ ਕਿੰਨੇ 'ਚ ਸ਼ੁਰੂ ਹੋਵੇਗਾ ਪਲਾਨ
Jio Voice Only Plans : ਡੇਟਾ ਤੋਂ ਬਿਨਾਂ ਵੀ ਐਕਟਿਵ ਰਹੇਗਾ Jio ਨੰਬਰ? ਜਾਣੋ ਕਿੰਨੇ 'ਚ ਸ਼ੁਰੂ ਹੋਵੇਗਾ ਪਲਾਨ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Akali BJP Alliance: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Embed widget