Smartphone listening your personal talk: ਟੈਕਨਾਲੋਜੀ ਦੇ ਇਸ ਯੁੱਗ ਵਿੱਚ ਸਾਡੇ ਯੰਤਰ ਵੀ ਸਮਾਰਟ ਹੋ ਗਏ ਹਨ। ਤਕਨਾਲੋਜੀ ਕਾਰਨ ਸਾਡੀ ਜ਼ਿੰਦਗੀ ਸੌਖੀ ਹੋ ਗਈ ਹੈ ਪਰ ਇਸ ਕਾਰਨ ਸਾਡੀ ਨਿੱਜਤਾ ਖਤਮ ਹੋ ਰਹੀ ਹੈ। ਅੱਜਕਲ੍ਹ ਲਗਪਗ ਹਰ ਕੋਈ ਸਮਾਰਟਫੋਨ ਤੇ ਇੰਟਰਨੈੱਟ ਦੀ ਵਰਤੋਂ ਕਰਦਾ ਹੈ। ਸਮਾਰਟਫੋਨ 'ਚ ਕਈ ਸੈਟਿੰਗਾਂ ਤੇ ਐਪਸ ਮੌਜੂਦ ਹਨ। ਇਹ ਐਪਸ ਤੁਹਾਡੇ ਤੋਂ ਕਈ ਤਰ੍ਹਾਂ ਦੀਆਂ ਇਜਾਜ਼ਤਾਂ ਮੰਗਦੀਆਂ ਹਨ। ਅਸੀਂ ਉਨ੍ਹਾਂ ਨੂੰ ਬਿਨਾਂ ਸੋਚੇ ਸਮਝੇ ਇਜਾਜ਼ਤ ਦੇ ਦਿੰਦੇ ਹਾਂ। ਕੈਮਰੇ ਤੋਂ ਮਾਈਕ ਤੱਕ ਪਰਮਿਸ਼ਨ ਦਿੰਦੇ ਸਮੇਂ ਅਸੀਂ ਇਹ ਨਹੀਂ ਸੋਚਦੇ ਕਿ ਡਿਵਾਈਸ ਕਦੋਂ ਤੇ ਕਿੰਨੀ ਵਾਰ ਇਨ੍ਹਾਂ ਦੀ ਵਰਤੋਂ ਕਰੇਗੀ।


ਸਮਾਰਟਫੋਨ ਸਾਡੀਆਂ ਨਿੱਜੀ ਗੱਲਾਂ ਸੁਣਦਾ!- ਗੂਗਲ ਵੌਇਸ ਅਸਿਸਟੈਂਟ ਲਈ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਹੋਵੇਗੀ। ਇਸ ਨਾਲ ਗੂਗਲ ਸਾਡੇ ਹੁਕਮਾਂ ਨੂੰ ਸੁਣ ਕੇ ਕੰਮ ਕਰਦਾ ਹੈ। ਇਸੇ ਤਰ੍ਹਾਂ ਸਮਾਰਟਫੋਨ 'ਚ ਵਾਇਸ-ਟੂ-ਸਪੀਚ ਫੀਚਰ ਦੀ ਵਰਤੋਂ ਕਰਦੇ ਸਮੇਂ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਪੈਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵਾਇਸ ਕਮਾਂਡ 'ਤੇ ਕੰਮ ਕਰਨ ਵਾਲੇ ਆਲਵੇਅ ਆਨ ਡਿਵਾਈਸਾਂ 'ਚ ਵੱਡੀ ਸਮੱਸਿਆ ਹੈ। ਇਹ ਡਿਵਾਈਸਾਂ ਸਾਨੂੰ ਸੁਣਨ ਲਈ ਮਾਈਕ੍ਰੋਫੋਨ ਦੀ ਵਰਤੋਂ ਕਰਦੀਆਂ ਹਨ। ਜਿਵੇਂ ਕਿ ਅਲੈਕਸਾ ਉਦੋਂ ਹੀ ਕੰਮ ਕਰਦਾ ਹੈ ਜਦੋਂ ਤੁਸੀਂ ਉਸ ਦਾ ਨਾਂ ਲੈ ਕੇ ਉਸ ਨੂੰ ਹੁਕਮ ਦਿੰਦੇ ਹੋ। ਇਸ ਦਾ ਮਤਲਬ ਇਹ ਵੀ ਹੈ ਕਿ ਇਹ ਡਿਵਾਈਸ ਸਾਡੀ ਹਰ ਗੱਲ ਸੁਣਦੀ ਹੈ।


ਫੇਸਬੁੱਕ ਮਾਈਕ੍ਰੋਫੋਨ ਦੀ ਇਜਾਜ਼ਤ ਵੀ ਮੰਗਦਾ- ਦੱਸ ਦੇਈਏ ਕਿ ਕਈ ਵਾਰ ਫੇਸਬੁੱਕ ਯੂਜ਼ਰਸ ਨੂੰ ਮਾਈਕ੍ਰੋਫੋਨ ਐਕਸੈਸ ਲਈ ਵੀ ਪੁੱਛਦਾ ਹੈ। ਇਹ ਵੀਡੀਓ ਚੈਟਿੰਗ ਤੇ ਟੈਕਸਟ ਟੂ ਸਪੀਚ ਲਈ ਮਾਈਕ੍ਰੋਫੋਨ ਤੱਕ ਪਹੁੰਚ ਦੀ ਮੰਗ ਕਰਦਾ ਹੈ। ਹਾਲਾਂਕਿ, ਇਸ ਦੀ ਇਜਾਜ਼ਤ ਦੇਣ ਤੋਂ ਪਹਿਲਾਂ, ਅਸੀਂ ਕਦੇ ਨਹੀਂ ਸੋਚਦੇ ਕਿ ਇਹ ਸਾਡੀਆਂ ਨਿੱਜੀ ਗੱਲਾਂ ਨੂੰ ਵੀ ਸੁਣ ਸਕਦਾ ਹੈ।


ਇਸ ਤਰ੍ਹਾਂ ਮਾਈਕ੍ਰੋਫ਼ੋਨ ਦੀ ਇਜਾਜ਼ਤ ਬੰਦ ਕਰੋ- ਜੇਕਰ ਤੁਸੀਂ ਐਂਡ੍ਰਾਇਡ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸੁਰੱਖਿਆ ਤੇ ਪ੍ਰਾਈਵੇਸੀ ਦੇ ਵਿਕਲਪ 'ਤੇ ਜਾਣਾ ਹੋਵੇਗਾ। ਇੱਥੇ ਕਲਿੱਕ ਕਰਨ 'ਤੇ ਤੁਹਾਨੂੰ ਪ੍ਰਾਈਵੇਸੀ ਦਾ ਵਿਕਲਪ ਮਿਲੇਗਾ।


ਇਹ ਵੀ ਪੜ੍ਹੋ: Ludhiana News: ਵੇਖੋ ਪੰਜਾਬ ਪੁਲਿਸ ਦਾ ਹਾਲ! ਸ਼ਿਵ ਸੈਨਾ ਦੇ ਨਾਂ ’ਤੇ ਗੰਨਮੈਨ ਲੈ ਕੇ ਘੁੰਮਦਾ ਰਿਹਾ ਨੌਂ ਸਾਲ ਦਾ ਭਗੌੜਾ


ਇਸ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਮਾਈਕ੍ਰੋਫੋਨ, ਕੈਮਰਾ ਤੇ ਹੋਰ ਸੈਂਸਰਾਂ ਦਾ ਵੇਰਵਾ ਮਿਲੇਗਾ। ਇੱਥੋਂ ਤੁਸੀਂ ਜਾਣ ਸਕਦੇ ਹੋ ਕਿ ਕਿਸ ਐਪ ਨੂੰ ਕਿਹੜੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤੁਸੀਂ ਕਿਸੇ ਵੀ ਐਪ ਲਈ ਮਾਈਕ੍ਰੋਫੋਨ ਜਾਂ ਕਿਸੇ ਹੋਰ ਸੈਂਸਰ ਦੀ ਇਜਾਜ਼ਤ ਨੂੰ ਬਲੌਕ ਕਰ ਜਾਂ ਹਟਾ ਸਕਦੇ ਹੋ।


ਇਹ ਵੀ ਪੜ੍ਹੋ: Human trafficking - ਚੰਡੀਗੜ੍ਹ 'ਚ ਰੋਜ਼ਾਨਾ 4 ਕੁੜੀਆਂ ਹੋ ਰਹੀਆਂ ਗਾਇਬ, ਕੇਂਦਰ ਨੇ ਜਾਰੀ ਕੀਤੀ ਰਿਪੋਰਟ ! ਪੰਜਾਬ-ਦਿੱਲੀ ਦਾ ਦੇਖੋ ਕੀ ਹੈ ਹਾਲ