WhatsApp: ਵ੍ਹੱਟਸਐਪ ਭਾਵੇਂ ਕੇਵਲ ਇੱਕ ਐਪ ਤੇ ਪ੍ਰੋਗਰਾਮ ਹੀ ਹੈ ਪਰ ਹੁਣ ਇਹ ਸਮੇਂ ਦੀ ਲੋੜ ਬਣ ਗਈ ਹੈ। ਸ਼ਾਇਦ ਹੀ ਕੋਈ ਸਮਾਰਟਫੋਨ ਯੂਜ਼ਰ ਹੋਵੇਗਾ ਜੋ ਵਟਸਐਪ ਦੀ ਵਰਤੋਂ ਨਹੀਂ ਕਰਦਾ। ਇਹ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਐਪਸ ਵਿੱਚੋਂ ਇੱਕ ਹੈ। ਜ਼ਰਾ ਸੋਚੋ ਕਿ ਜੇ ਇਹ ਐਪ ਬਲੌਕ ਹੋ ਜਾਵੇ? ਸਿਰਫ ਇਸ ਬਾਰੇ ਸੋਚਣਾ ਵੀ ਸਾਨੂੰ ਪ੍ਰੇਸ਼ਾਨ ਕਰ ਦਿੰਦਾ ਹੈ।


ਹਾਲ ਹੀ ਵਿੱਚ, ਫੇਸਬੁੱਕ ਦੁਆਰਾ ਚਲਾਏ ਜਾ ਰਹੇ ਵ੍ਹੱਟਸਐਪ ਮੈਸੇਂਜਰ ਐਪ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ (ਫ਼ੀਚਰਜ਼) ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਜੋੜਨ ਤੋਂ ਬਾਅਦ ਵੀ, ਵ੍ਹੱਟਸਐਪ ਮੈਸੇਂਜਰ ਐਪ ਵਿੱਚ ਅਜਿਹੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਹੀਂ ਹਨ ਜੋ ਹੋਰ ਐਪਸ ਵਿੱਚ ਮਿਲਦੀਆਂ ਹਨ। ਇਸ ਵਿੱਚ ਸਵੈ-ਜਵਾਬ ਤੇ ਸ਼ਡਿਊਲਿੰਗ ਚੈਟਸ ਵਰਗੇ ਵਿਕਲਪ ਸ਼ਾਮਲ ਹਨ।


ਇੱਕ ਰਿਪੋਰਟ ਅਨੁਸਾਰ, ਕੁਝ ਸੌਫਟਵੇਅਰ ਡਿਵੈਲਪਰਾਂ ਨੇ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਜੋੜ ਕੇ ਵ੍ਹੱਟਸਐਪ ਦਾ ਇੱਕ ਗੈਰ ਅਧਿਕਾਰਤ ਸੰਸਕਰਣ (ਅਨਆਫ਼ੀਸ਼ੀਅਲ ਵਰਜ਼ਨ) ਬਣਾਇਆ ਹੈ। ਲੋਕ ਇਸ ਸੰਸਕਰਣ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ ਤੇ ਉਹ ਆਪਣੀ ਵ੍ਹੱਟਸਐਪ ਚੈਟਸ ਨੂੰ ਇੱਥੇ ਟ੍ਰਾਂਸਫਰ ਕਰ ਰਹੇ ਹਨ ਪਰ, ਤੁਹਾਨੂੰ ਦੱਸ ਦੇਈਏ ਕਿ ਇਹ ਵ੍ਹੱਟਸਐਪ ਦਾ ਅਣਅਧਿਕਾਰਤ ਸੰਸਕਰਣ ਹੈ।


ਵ੍ਹੱਟਸਐਪ ਨੇ ਅਜਿਹੇ ਐਪਸ ਨੂੰ ਦੱਸਿਆ ਅਸੁਰੱਖਿਅਤ


ਵ੍ਹੱਟਸਐਪ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਜਿਹੀ ਥਰਡ-ਪਾਰਟੀ ਐਪਸ ਉਪਭੋਗਤਾ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਹਨ। ਇਹ ਖਤਰਨਾਕ ਸੌਫਟਵੇਅਰ ਭੇਜ ਕੇ ਉਪਭੋਗਤਾ ਦੀ ਜਾਣਕਾਰੀ ਨੂੰ ਹੈਕ ਕਰ ਸਕਦਾ ਹੈ। ਨਾਲ ਹੀ, ਇਸ ਐਪ ਨੂੰ ਗੂਗਲ ਪਲੇਅ ਸਟੋਰ (Google Play Store) ਵਰਗੇ ਮੁਕਾਬਲਤਨ ਸੁਰੱਖਿਅਤ ਪਲੇਟਫਾਰਮਾਂ ਤੋਂ ਡਾਉਨਲੋਡ ਨਹੀਂ ਕੀਤਾ ਜਾ ਸਕਦਾ।


ਇਹ ਦੂਜੀਆਂ ਵੈਬਸਾਈਟਾਂ ਤੋਂ ਸਾਈਡ-ਲੋਡ ਕੀਤੀਆਂ ਗਈਆਂ ਹਨ ਅਤੇ ਖਪਤਕਾਰ ਦੇ ਗੈਜੇਟ ਨੂੰ ਇਨਫੈਕਟ ਕਰ ਸਕਦੀਆਂ ਹਨ। ਇਸ ਦੇ ਨਾਲ ਹੀ, ਵਟਸਐਪ ਨੇ ਕਿਹਾ ਕਿ ਉਸ ਦੀ ਐਪ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ (End-to-End Encryption) ਦੀ ਸਮਰੱਥਾ ਹੈ ਜੋ ਇਸ ਨੂੰ ਸੁਰੱਖਿਅਤ ਬਣਾਉਂਦੀ ਹੈ ਤੇ ਖਪਤਕਾਰ ਦੀ ਭੇਤਦਾਰੀ ਕਾਇਮ ਰੱਖਣ ਵਿੱਚ ਸਹਾਇਤਾ ਕਰਦੀ ਹੈ।


ਇਹ ਵੀ ਪੜ੍ਹੋ: Afghanistan Crisis: ਤਾਲਿਬਾਨ ਵਿਰੁੱਧ ਸੰਯੁਕਤ ਰਾਸ਼ਟਰ ਨਹੀਂ ਕਰ ਸਕਦਾ ਕੋਈ ਵੀ ਠੋਸ ਕਾਰਵਾਈ, ਜਾਣੋ ਕਿਉਂ ਹੈ ਮਜਬੂਰ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904