ਜੇਕਰ ਕੋਈ ਬੱਚਾ ਫ਼ੋਨ ਚਲਾਉਣਾ ਜਾਣਦਾ ਹੈ ਤਾਂ ਟਾਇਲਟ ਦਾ ਇਸਤੇਮਾਲ ਕਰਨਾ ਵੀ ਜਾਣਦਾ ਹੋਵੇਗਾ। ਇਹ ਗੱਲ ਲੱਗਭੱਗ ਸਾਰੇ ਮੰਨਦੇ ਵੀ ਹਨ। ਪਰ ਇੱਕ ਅਜਿਹਾ ਦੇਸ਼ ਹੈ ਜਿੱਥੇ 11 ਸਾਲ ਦੀ ਉਮਰ ਵਿੱਚ ਵੀ ਬੱਚੇ ਡਾਇਪਰ ਪਹਿਨ ਕੇ ਸਕੂਲ ਜਾ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਟਾਇਲਟ ਦਾ ਇਸਤੇਮਾਲ ਕਿਵੇਂ ਕਰਨਾ ਹੈ। ਮਾਮਲਾ ਸਵਿਟਜ਼ਰਲੈਂਡ ਦਾ ਹੈ। ਇੱਥੋਂ ਦੇ ਸਕੂਲ ਦੇ ਅਧਿਆਪਕਾਂ ਦੀ ਸ਼ਿਕਾਇਤ ਹੈ ਕਿ ਬਹੁਤ ਸਾਰੇ ਵਿਦਿਆਰਥੀ ਡਾਇਪਰ ਪਹਿਨ ਕੇ ਕਲਾਸ ਵਿੱਚ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਟਾਇਲਟ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ ।
ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸਵਿਸ ਫੈਡਰੇਸ਼ਨ ਆਫ ਟੀਚਰਸ ਦੇ ਮੁਖੀ ਡਾਗਮਾਰ ਰੌਸਲਰ ਨੇ ਸਥਾਨਕ ਅਖਬਾਰ ਨੂੰ ਦੱਸਿਆ, 'ਬੱਚੇ 4 ਸਾਲ ਦੀ ਉਮਰ 'ਚ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਹਨ ਪਰ ਤੁਸੀਂ ਕਈਆਂ ਨੂੰ ਅਜੇ ਵੀ ਡਾਇਪਰ ਦੀ ਵਰਤੋਂ ਕਰਦੇ ਹੋਏ ਦੇਖੋਗੇ ਪਰ ਜਦੋਂ 11 ਸਾਲ ਦੇ ਬੱਚੇ ਡਾਇਪਰ ਪਾ ਕੇ ਸਕੂਲ ਆਉਣ ਲੱਗੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਕਈ ਬੱਚੇ ਡਾਇਪਰ ਪਹਿਨਣ ਦੇ ਇੰਨੇ ਆਦੀ ਹੋ ਗਏ ਹਨ ਕਿ ਉਹ ਜਾਣ-ਬੁੱਝ ਕੇ ਟਾਇਲਟ ਦਾ ਇਸਤੇਮਾਲ ਨਹੀਂ ਕਰਦੇ ਜਾਂ ਭੁੱਲ ਗਏ ਹਨ। ਮਾਪੇ ਖੁਦ ਆਪਣੇ ਬੱਚਿਆਂ ਨੂੰ ਇਹ ਗੱਲ ਨਹੀਂ ਸਿਖਾ ਰਹੇ ਹਨ। ਦੇਸ਼ ਵਿੱਚ ਇਸ ਦੇ ਲਈ ਸਿਖਲਾਈ ਸੈਸ਼ਨ ਹੁੰਦੇ ਹਨ ਪਰ ਉਹ ਉੱਥੇ ਬੱਚਿਆਂ ਨੂੰ ਲੈ ਕੇ ਹੀ ਨਹੀਂ ਜਾਂਦੇ।
ਕੀ ਹੈ ਇਸ ਦੇ ਪਿੱਛੇ ਦਾ ਕਾਰਨ ?
ਵਿਦਿਅਕ ਵਿਗਿਆਨੀ ਮਾਰਗਰੇਟ ਸਟੈਮ ਦਾ ਕਹਿਣਾ ਹੈ, 'ਕੁਝ ਮਾਪਿਆਂ ਨੂੰ ਡਾਇਪਰ ਪਹਿਨਣਾ ਵਧੇਰੇ ਸੁਵਿਧਾਜਨਕ ਲੱਗਦਾ ਹੈ। ਅੱਜ ਦੇ ਸਮੇਂ ਵਿੱਚ ਇਹ ਕੋਈ ਸਮੱਸਿਆ ਨਹੀਂ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਗਲਤ ਸੰਦੇਸ਼ ਜਾਂਦਾ ਹੈ।
ਬਾਲ ਵਿਕਾਸ ਮਾਹਿਰ ਰੀਟਾ ਮੇਸਮਰ ਨੇ ਕਿਹਾ ਕਿ ਡਾਇਪਰ ਪਹਿਨ ਕੇ ਸਕੂਲ ਆਉਣ ਵਾਲੇ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉਸ ਕੋਲ ਇੱਕ 11 ਸਾਲ ਦਾ ਬੱਚਾ ਆਇਆ, ਜਿਸ ਨੂੰ ਅਜੇ ਵੀ ਇਹ ਨਹੀਂ ਪਤਾ ਕਿ ਟਾਇਲਟ ਦੀ ਵਰਤੋਂ ਕਿਵੇਂ ਕਰਨੀ ਹੈ। ਬੱਚਿਆਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਹੈ, ਜਿਸ ਕਾਰਨ ਅਧਿਆਪਕ ਪ੍ਰੇਸ਼ਾਨ ਹੋ ਜਾਂਦੇ ਹਨ। ਜਿਨ੍ਹਾਂ ਨੇ ਬੱਚਿਆਂ ਦੇ ਡਾਇਪਰ ਬਦਲਣ ਵਿੱਚ ਮਦਦ ਕਰਨੀ ਹੈ। ਇਸ ਸਬੰਧੀ ਅਧਿਆਪਕਾਂ ਨੇ ਮਾਪਿਆਂ ਪ੍ਰਤੀ ਰੋਸ ਪ੍ਰਗਟ ਕੀਤਾ ਹੈ।