420 number seat in parliament: ਭਾਰਤ ਦੀ ਨਵੀਂ ਸੰਸਦ ਹੁਣ ਕਾਰਵਾਈ ਲਈ ਤਿਆਰ ਹੈ। ਸੰਸਦ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਯਾਨੀ 18 ਸਤੰਬਰ ਤੋਂ ਸ਼ੁਰੂ ਹੋ ਕੇ 22 ਸਤੰਬਰ ਤੱਕ ਚੱਲੇਗਾ। ਪਹਿਲੇ ਦਿਨ ਦੀ ਮੀਟਿੰਗ ਪੁਰਾਣੀ ਸੰਸਦ ਵਿੱਚ ਹੋਈ ਤੇ ਅੱਜ ਮੰਗਲਵਾਰ ਤੋਂ ਸਦਨ ਦੀ ਕਾਰਵਾਈ ਨਵੇਂ ਸੰਸਦ ਭਵਨ ਵਿੱਚ ਹੋ ਰਹੀ ਹੈ। 


ਦੱਸ ਦਈਏ ਕਿ ਨਵੀਂ ਸੰਸਦ ਦੀ ਇਮਾਰਤ ਕਾਫੀ ਸ਼ਾਨਦਾਰ ਹੈ ਤੇ ਨਵੀਂ ਤਕਨੀਕ ਦੇ ਨਾਲ-ਨਾਲ ਇਸ ਵਿੱਚ ਕਾਫੀ ਜਗ੍ਹਾ ਹੈ। ਸਦਨ ਦੀ ਹਰ ਸੀਟ ਨੂੰ ਵਿਸ਼ੇਸ਼ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਨਵੀਂ ਸੰਸਦ ਭਵਨ ਵਿੱਚ ਲੋਕ ਸਭਾ ਦੀਆਂ 888 ਤੇ ਰਾਜ ਸਭਾ ਦੀਆਂ 384 ਸੀਟਾਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 888 ਲੋਕ ਸਭਾ ਸੀਟਾਂ ਵਿੱਚੋਂ ਇੱਕ ਸੀਟ ਦੀ ਕਹਾਣੀ ਵੱਖਰੀ ਹੈ।



ਇਹ ਸੀਟ 420 ਨੰਬਰ ਹੈ। ਦਰਅਸਲ, ਲੰਬੇ ਸਮੇਂ ਤੋਂ ਭਾਰਤੀ ਸੰਸਦ ਵਿੱਚ ਕੋਈ 420 ਨੰਬਰ ਸੀਟ ਨਹੀਂ ਹੈ। ਹਾਂ, ਸੀਟ ਨੰਬਰ 420 ਦੀ ਇੱਕ ਵੱਖਰੀ ਕਹਾਣੀ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਨਵੀਂ ਸੰਸਦ ਭਵਨ 'ਚ ਵੀ ਅਜਿਹਾ ਹੀ ਹੈ ਤੇ ਸੰਸਦ 'ਚ ਸੀਟ ਨੰਬਰ 420 ਕਿਉਂ ਨਹੀਂ ਰੱਖੀ ਗਈ। ਇਹ ਵੀ ਸਵਾਲ ਹੈ ਕਿ ਸੀਟ ਨੰਬਰ 420 'ਤੇ ਕੀ ਲਿਖਿਆ ਹੈ ਤੇ ਇਸ ਸੀਟ ਨੂੰ ਕਿਸ ਨੰਬਰ ਨਾਲ ਜਾਣਿਆ ਜਾਂਦਾ ਹੈ?


 


ਹੁਣ ਕੀ ਪ੍ਰਬੰਧ ਹੈ?
ਜੇਕਰ ਪੁਰਾਣੀ ਸੰਸਦ ਦੀ ਗੱਲ ਕਰੀਏ ਤਾਂ ਸੰਸਦ ਦੇ ਲੋਕ ਸਭਾ ਚੈਂਬਰ ਵਿੱਚ ਕੋਈ ਸੀਟ 420 ਨੰਬਰ ਨਹੀਂ ਹੈ। ਇਸ ਦੇ ਨਾਲ ਹੀ 420 ਨੰਬਰ ਸੀਟ ਉਪਰ 420 ਦੀ ਬਜਾਏ 419-ਏ ਨੰਬਰ ਲਿਖਿਆ ਹੋਇਆ ਹੈ। ਸੋ ਸੀਟ ਨੰਬਰ 420 ਨੂੰ ਸੀਟ ਨੰਬਰ 419-ਏ ਮੰਨਿਆ ਗਿਆ ਹੈ। ਓਡੀਸ਼ਾ ਤੋਂ ਚਾਰ ਵਾਰ ਸੰਸਦ ਰਹਿ ਚੁੱਕੇ ਬੈਜਯੰਤ ਜੈ ਪਾਂਡਾ ਨੇ ਵੀ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਇੱਕ ਫੋਟੋ ਪੋਸਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਸੀਟ ਨੰਬਰ 420 ਦਾ ਜ਼ਿਕਰ ਕੀਤਾ ਸੀ।


ਉਨ੍ਹਾਂ ਨੇ ਆਪਣੀ ਪੋਸਟ ਵਿੱਚ ਦੱਸਿਆ ਸੀ ਕਿ ਸੀਟ ਨੰਬਰ 420 ਨੂੰ 419-ਏ ਨੰਬਰ ਦਿੱਤਾ ਗਿਆ ਹੈ। ਦੱਸ ਦਈਏ ਕਿ 15ਵੀਂ ਲੋਕ ਸਭਾ ਵਿੱਚ ਇਹ ਸੀਟ ਅਸਾਮ ਯੂਨਾਈਟਿਡ ਡੈਮੋਕਰੇਟਿਕ ਫਰੰਟ ਦੇ ਇੱਕ ਸੰਸਦ ਮੈਂਬਰ ਕੋਲ ਸੀ। ਹੁਣ ਤੁਸੀਂ ਜਾਣਦੇ ਹੋ ਕਿ 420 ਪ੍ਰਤੀ ਨਫਰਤ ਕਿਉਂ ਹੈ?



ਸੀਟ ਨੰਬਰ 420 ਕਿਉਂ ਨਹੀਂ?
ਦਰਅਸਲ, ਭਾਰਤ ਵਿੱਚ 420 ਨੰਬਰ ਨੂੰ ਨਕਾਰਾਤਮਕ ਮੰਨਿਆ ਜਾਂਦਾ ਹੈ ਤੇ 420 ਸ਼ਬਦ ਬੇਈਮਾਨ, ਧੋਖੇਬਾਜ਼ ਲੋਕਾਂ ਆਦਿ ਲਈ ਵਰਤਿਆ ਜਾਂਦਾ ਹੈ। ਭਾਰਤੀ ਦੰਡਾਵਲੀ ਦੀ ਧਾਰਾ 420 ਅਨੁਸਾਰ ਇਹ ਧਾਰਾ ਉਸ ਵਿਅਕਤੀ ਲਈ ਵੀ ਹੈ ਜੋ ਦੂਜਿਆਂ ਨੂੰ ਠੱਗਦਾ ਹੈ, ਬੇਈਮਾਨ ਹੈ ਜਾਂ ਧੋਖੇ ਨਾਲ ਕਿਸੇ ਦੀ ਜਾਇਦਾਦ ਹੜੱਪਦਾ ਹੈ। ਇਸ ਮਾਮਲੇ ਵਿੱਚ ਇਹ ਨੰਬਰ ਸ਼ਾਮਲ ਨਹੀਂ ਕੀਤਾ ਗਿਆ।



ਨਵੀਂ ਸੰਸਦ 'ਚ ਕੀ ਵਿਵਸਥਾ?
ਹਾਲਾਂਕਿ, ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਉਪਲਬਧ ਨਹੀਂ ਕਿ ਨਵੀਂ ਸੰਸਦ ਵਿੱਚ ਅਜਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਸੰਸਦ ਵਿੱਚ ਸੀਟ ਨੰਬਰ 420 ਨਹੀਂ।