ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਵਾਰ ਫਿਰ ਹਾਈ ਪ੍ਰੋਫਾਈਲ ਰੇਵ ਪਾਰਟੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰੇਵ ਪਾਰਟੀ ਨੋਇਡਾ ਦੇ ਸੈਕਟਰ 94 ਸਥਿਤ ਹਾਈ ਰਾਈਜ਼ ਸੁਪਰਨੋਵਾ ਬਿਲਡਿੰਗ 'ਚ ਚੱਲ ਰਹੀ ਸੀ, ਜਿੱਥੇ ਪੁਲਸ ਨੇ ਛਾਪਾ ਮਾਰ ਕੇ ਨਸ਼ੇ ਅਤੇ ਸ਼ਰਾਬ ਦੀ ਪਾਰਟੀ ਕਰਦੇ ਦਰਜਨਾਂ ਲੜਕੇ-ਲੜਕੀਆਂ ਨੂੰ ਫੜ ਲਿਆ। ਇਹ ਵਿਦਿਆਰਥੀ ਵੱਖ-ਵੱਖ ਨਾਮੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦੱਸੇ ਜਾਂਦੇ ਹਨ। ਇਹ ਕਾਰਵਾਈ ਸੁਸਾਇਟੀ ਦੇ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।


ਖਬਰਾਂ ਮੁਤਾਬਕ ਨੋਇਡਾ ਸੈਕਟਰ 94 ਸਥਿਤ ਸੁਪਰਨੋਵਾ ਬਿਲਡਿੰਗ ਦੀ 19ਵੀਂ ਮੰਜ਼ਿਲ 'ਤੇ ਇਕ ਫਲੈਟ 'ਚ ਇਹ ਪਾਰਟੀ ਚੱਲ ਰਹੀ ਸੀ। ਪਾਰਟੀ ਦੌਰਾਨ ਸ਼ਰਾਬ ਦੇ ਨਸ਼ੇ 'ਚ ਕਿਸੇ ਨੇ ਉਪਰੋਂ ਸ਼ਰਾਬ ਦੀ ਬੋਤਲ ਹੇਠਾਂ ਸੁੱਟ ਦਿੱਤੀ, ਜਿਸ ਤੋਂ ਬਾਅਦ ਸੁਸਾਇਟੀ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪੁਲਸ ਵੀ ਹੈਰਾਨ ਰਹਿ ਗਈ।


ਨਸ਼ੇ 'ਚ ਪਾਏ ਗਏ ਵਿਦਿਆਰਥੀ 
ਸੁਸਾਇਟੀ ਦੇ ਲੋਕਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਇਮਾਰਤ ਦੇ ਇੱਕ-ਇੱਕ ਫਲੈਟ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਜਦੋਂ ਪੁਲਸ 19ਵੀਂ ਮੰਜ਼ਿਲ 'ਤੇ ਪਹੁੰਚੀ ਤਾਂ ਉਥੇ ਇਕ ਫਲੈਟ 'ਚ ਦਰਜਨਾਂ ਨੌਜਵਾਨ ਲੜਕੇ-ਲੜਕੀਆਂ ਨੂੰ ਰੇਵ ਪਾਰਟੀ ਕਰਦੇ ਦੇਖਿਆ। ਇਹ ਸਾਰੇ ਵੱਖ-ਵੱਖ ਨਾਮੀ ਸੰਸਥਾਵਾਂ ਦੇ ਵਿਦਿਆਰਥੀ ਦੱਸੇ ਜਾਂਦੇ ਹਨ। ਜਦੋਂ ਪੁਲਸ ਨੇ ਫਲੈਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਨਸ਼ੇ 'ਚ ਪਾਏ ਗਏ।



ਇਨ੍ਹਾਂ ਵਿਦਿਆਰਥੀਆਂ ਦੀ ਉਮਰ 19 ਤੋਂ 21 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸੁਸਾਇਟੀ ਦੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਰਾਬੀਆਂ ਨੇ ਸ਼ਰਾਬ ਦੀ ਬੋਤਲ ਉਪਰੋਂ ਸੁੱਟ ਦਿੱਤੀ, ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਉਥੇ ਕੋਈ ਨਹੀਂ ਸੀ। ਜੇਕਰ ਕੋਈ ਵਿਅਕਤੀ ਇਸ ਬੋਤਲ ਨਾਲ ਟਕਰਾ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।


ਇਹ ਮਾਮਲਾ ਨੋਇਡਾ ਦੇ ਸੈਕਟਰ 126 ਥਾਣਾ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰੇਵ ਪਾਰਟੀ ਵਿਦਿਆਰਥੀਆਂ ਤੋਂ 500 ਰੁਪਏ ਲੈ ਕੇ ਕਰਵਾਈ ਗਈ ਸੀ। ਹਾਲਾਂਕਿ ਇਸ ਮਾਮਲੇ 'ਚ ਪੁਲਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।  



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।