ਇੱਕ ਦੁਕਾਨਦਾਰ ਕਾਂ ਦੀ ਕਾਵਾਂ ਰੌਲੀ ਤੋਂ ਇੰਨਾ ਤੰਗ ਆ ਗਿਆ ਕਿ ਉਸ ਨੇ ਪੰਛੀ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਪਰ ਇਸ ਤੋਂ ਬਾਅਦ ਜੋ ਹੋਇਆ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਕੁਝ ਹੀ ਦੇਰ 'ਚ ਸੈਂਕੜੇ ਕਾਂ ਉੱਥੇ ਘੁੰਮਣ ਲੱਗੇ ਅਤੇ ਆਪਣੇ ਸਾਥੀ ਨੂੰ ਛੁਡਾਉਣ ਲਈ ਇੰਨਾ ਰੌਲਾ ਪਾ ਦਿੱਤਾ ਕਿ ਸਾਰੇ ਬਾਜ਼ਾਰ ਦੇ ਲੋਕ ਪਰੇਸ਼ਾਨ ਹੋ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।


ਇਹ ਹੈਰਾਨ ਕਰਨ ਵਾਲੀ ਘਟਨਾ ਆਂਧਰਾ ਪ੍ਰਦੇਸ਼ ਦੇ ਅੰਬੇਡਕਰ ਕੋਨਾਸੀਮਾ ਜ਼ਿਲ੍ਹੇ ਦੇ ਤਾਤੀਪਾਕਾ ਦੇ ਰੋਜ਼ਾਨਾ ਬਾਜ਼ਾਰ ਵਿੱਚ ਵਾਪਰੀ, ਜਿੱਥੇ ਇੱਕ ਮੁਰਗੀ ਦੀ ਦੁਕਾਨ ਦੇ ਮਾਲਕ ਨੇ ਕਾਂ ਦੀ ਆਵਾਜ਼ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ ਰੱਸੀ ਨਾਲ ਬੰਨ੍ਹਣ ਦਾ ਫੈਸਲਾ ਕੀਤਾ। ਹਾਲਾਂਕਿ, ਮਾਮਲੇ 'ਚ ਅਚਾਨਕ ਮੋੜ ਆਇਆ। ਕੁਝ ਹੀ ਦੇਰ ਵਿੱਚ, ਸੈਂਕੜੇ ਕਾਂ ਬਜ਼ਾਰ ਵਿੱਚ ਘੁੰਮਣ ਲੱਗ ਪਏ, ਅਤੇ ਫਿਰ ਸ਼ੁਰੂ ਹੋਈ ਅਸਲੀ ਕਾਵਾਂ ਰੌਲੀ, ਪੰਛੀਆਂ ਨੇ ਇੰਨਾ ਰੌਲਾ ਪਾਇਆ ਕਿ ਲੋਕਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ।



ਫਿਰ ਕੀ ਰਹਿ ਗਿਆ। ਕਾਂਵਾਂ ਦੇ ਰੌਲੇ ਨਾਲ ਹੋਰ ਦੁਕਾਨਦਾਰ ਵੀ ਪ੍ਰੇਸ਼ਾਨ ਹੋ ਗਏ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਮੁਰਗੀ ਦੀ ਦੁਕਾਨ ਦੇ ਮਾਲਕ ਨੂੰ ਕਾਂ ਨੂੰ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਉਸ ਨੇ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਜਿਵੇਂ ਹੀ ਕਾਂ ਨੂੰ ਅਜ਼ਾਦ ਕੀਤਾ ਗਿਆ, ਉਥੇ ਮਾਹੌਲ ਪਹਿਲਾਂ ਵਰਗਾ ਹੋ ਗਿਆ।


ਆਹ ਦੇਖੋ ਵੀਡੀਓ, ਰੱਸੀ ਨਾਲ ਬੰਨ੍ਹਿਆ ਸੀ ਕਾਂ, ਅੱਗੇ ਕੀ ਹੋਇਆ






ਇਸ ਅਜੀਬੋ-ਗਰੀਬ ਘਟਨਾ ਤੋਂ ਬਾਅਦ ਸਥਾਨਕ ਅਧਿਕਾਰੀਆਂ ਅਤੇ ਜੰਗਲੀ ਜੀਵ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਗਲੀ ਜੀਵਾਂ ਨਾਲ ਨਜਿੱਠਣ ਲਈ ਮਨੁੱਖੀ ਤਰੀਕੇ ਅਪਣਾਉਣ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ, ਇਸ ਨੂੰ ਕਹਿੰਦੇ ਹਨ ਏਕਤਾ। ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਕਿਸੇ ਨਾਲ ਵੀ ਅਣਮਨੁੱਖੀ ਵਿਵਹਾਰ ਨਾ ਕਰੋ, ਭਾਵੇਂ ਉਹ ਜਾਨਵਰ ਜਾਂ ਪੰਛੀ ਕਿਉਂ ਨਾ ਹੋਵੇ। ਇਕ ਹੋਰ ਯੂਜ਼ਰ ਨੇ ਲਿਖਿਆ, ਏਕਤਾ ਵਿਚ ਤਾਕਤ ਹੁੰਦੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।