Trending News: ਅਮਰੀਕਾ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ 40 ਸਾਲਾ ਵਿਅਕਤੀ ਦਾ ਨਾਂ ਟਰੈਵਿਸ ਫੀਲਡਗਰੋਵ ਹੈ। ਜਦੋਂਕਿ ਉਸ ਦੀ 21 ਸਾਲਾ ਪਤਨੀ ਦਾ ਨਾਂ ਸਾਮੰਥਾ ਕਰਸ਼ਨਰ ਹੈ। ਜੋੜੇ ਦਾ ਵਿਆਹ ਇੱਕ ਅਕਤੂਬਰ ਨੂੰ ਹੇਸਟਿੰਗਜ਼, ਨੇਬਰਾਸਕਾ ਵਿੱਚ ਹੋਇਆ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਸ ਆਦਮੀ ਨੂੰ ਆਪਣੀ ਹੀ ਪਤਨੀ ਨਾਲ ਸਬੰਧ ਬਣਾਉਣ ਦੀ ਸਜ਼ਾ ਕਿਉਂ ਦਿੱਤੀ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਦਰਅਸਲ, ਜਿਸ ਕੁੜੀ ਨਾਲ ਆਦਮੀ ਨੇ ਵਿਆਹ ਕੀਤਾ ਹੈ, ਉਹ ਉਸ ਦੀ ਅਸਲੀ ਧੀ ਹੈ। ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ। ਸਮੰਥਾ ਆਦਮੀ ਦੀ ਪਤਨੀ ਤੇ ਧੀ ਦੋਵੇਂ ਹੀ ਹੈ। ਮਿਰਰ ਦੀ ਰਿਪੋਰਟ ਮੁਤਾਬਕ ਦੋਵਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਵਿਚਾਲੇ ਰੋਮਾਂਟਿਕ ਤੇ ਸਰੀਰਕ ਸਬੰਧ ਸਨ। ਸਮੰਥਾ ਨੇ ਪੁਲਿਸ ਨੂੰ ਦੱਸਿਆ ਕਿ 3 ਸਾਲ ਪਹਿਲਾਂ ਉਸ ਨੇ ਆਪਣੀ ਮਾਂ ਤੋਂ ਪੁੱਛਿਆ ਸੀ ਕਿ ਉਸ ਦਾ ਪਿਤਾ ਕੌਣ ਹੈ। ਉਹ ਆਪਣੇ ਪਿਤਾ ਨੂੰ ਮਿਲਣਾ ਚਾਹੁੰਦੀ ਸੀ। ਵਾਰ-ਵਾਰ ਪੁੱਛਣ 'ਤੇ ਮਾਂ ਨੇ ਪਿਤਾ ਦੀ ਪਛਾਣ ਦੱਸੀ ਤੇ ਦੱਸਿਆ ਕਿ ਉਸ ਦਾ ਪਿਤਾ ਫੀਲਡਗਰੋਵ ਹੈ।
ਡੀਐਨਏ ਟੈਸਟ ਵਿੱਚ ਖੁੱਲ੍ਹਿਆ ਰਾਜ਼
ਫੀਲਡਗਰੋਵ ਬਾਰੇ ਪਤਾ ਲੱਗਣ ਤੋਂ ਬਾਅਦ, ਸਮੰਥਾ 3 ਸਾਲ ਤੱਕ ਆਪਣੇ ਪਿਤਾ ਨਾਲ ਬੇਟੀ ਦੀ ਤਰ੍ਹਾਂ ਰਹੀ। ਹੌਲੀ-ਹੌਲੀ ਦੋਹਾਂ ਦੇ ਰਿਸ਼ਤੇ 'ਚ ਬਦਲਾਅ ਆਉਣ ਲੱਗਾ ਤੇ ਇਹ ਸਰੀਰਕ ਸਬੰਧ ਬਣਾਉਣ ਤੱਕ ਪਹੁੰਚ ਗਿਆ। ਦੋਵਾਂ ਨੇ ਪੁਲਿਸ ਨੂੰ ਇਹ ਨਹੀਂ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਪਿਓ-ਧੀ ਤੋਂ ਪਤੀ-ਪਤਨੀ ਤੱਕ ਕਿਵੇਂ ਵਧਿਆ।
ਹਾਲਾਂਕਿ, ਉਨ੍ਹਾੰ ਨੇ ਨਿਸ਼ਚਤ ਤੌਰ 'ਤੇ ਮੰਨਿਆ ਕਿ ਦੋਵਾਂ ਵਿਚਕਾਰ ਬਹੁਤ ਨੇੜਤਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਵਾਂ ਦਾ ਡੀਐਨਏ ਟੈਸਟ ਕੀਤਾ ਗਿਆ। ਡੀਐਨਏ ਟੈਸਟ ਤੋਂ ਇਹ ਸੱਚ ਸਾਹਮਣੇ ਆਇਆ ਕਿ ਦੋਵਾਂ ਦਾ ਅਸਲ ਰਿਸ਼ਤਾ ਪਿਓ-ਧੀ ਦਾ ਸੀ ਪਰ ਉਨ੍ਹਾਂ ਨੇ ਹੱਦਾਂ ਪਾਰ ਕਰ ਦਿੱਤੀਆਂ।
ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ
ਫੀਲਡਗਰੋਵ ਤੇ ਸਮੰਥਾ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਵਿਭਚਾਰ ਕੀਤਾ ਸੀ ਤੇ ਪਿਤਾ-ਧੀ ਦੇ ਪਵਿੱਤਰ ਰਿਸ਼ਤੇ ਦਾ ਨਿਰਾਦਰ ਕੀਤਾ ਸੀ। ਦੋਵਾਂ ਦਾ ਬਚਾਅ ਕਰਨ ਵਾਲੇ ਅਟਾਰਨੀ, ਜੈਫ ਲੋਫਲਰ ਨੇ ਕਿਹਾ ਕਿ ਫੀਲਡਗਰੋਵ ਬਹੁਤ ਸ਼ਰਮਿੰਦਾ ਸੀ ਤੇ ਦੁਬਾਰਾ ਅਜਿਹਾ ਕੁਝ ਨਹੀਂ ਕਰੇਗਾ। ਕੁਝ ਮੀਡੀਆ ਰਿਪੋਰਟਾਂ ਅਨੁਸਾਰ, ਕਰਸ਼ਨਰ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਦਾ ਆਪਣੀ ਸੌਤੇਲੀ ਭੈਣ ਨਾਲ ਮੁਕਾਬਲਾ ਸੀ ਕਿ ਉਸ ਦੇ ਪਿਤਾ ਨਾਲ ਪਹਿਲਾਂ ਕੌਣ ਸੌਂਦਾ ਹੈ। ਫੀਲਡਗਰੋਵ ਨੂੰ ਆਪਣੀ ਧੀ ਨਾਲ ਸੌਣ ਲਈ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।