Jarwa Tribe: ਮਨੁੱਖੀ ਸੱਭਿਅਤਾ ਦਾ ਇਤਿਹਾਸ ਕਈ ਹਜ਼ਾਰ ਸਾਲ ਪੁਰਾਣਾ ਹੈ। ਪੱਥਰ ਯੁੱਗ ਤੋਂ ਲੈ ਕੇ ਅੱਜ ਤੱਕ ਮਨੁੱਖ ਜਾਤੀ 'ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ। ਪਰ ਅੱਜ ਵੀ ਦੁਨੀਆਂ 'ਚ ਕਈ ਕਬੀਲੇ (Tribes) ਅਜਿਹੇ ਹਨ, ਜੋ ਵਿਕਾਸ ਦੀ ਇਸ ਦੌੜ ਵਿੱਚ ਪਿੱਛੇ ਰਹਿ ਗਏ ਹਨ। ਅਜਿਹਾ ਹੀ ਇੱਕ ਕਬੀਲਾ ਹੈ, ਜੋ ਭਾਰਤ ਦੇ ਦੂਰ ਅੰਡੇਮਾਨ ਅਤੇ ਨਿਕੋਬਾਰ (Andaman and Nicobar) 'ਚ ਰਹਿੰਦਾ ਹੈ। ਇਸ ਕਬੀਲੇ ਦਾ ਨਾਂ ਜਾਰਵਾ ਹੈ। ਜਾਰਵਾ ਕਬੀਲੇ (Jarwa Tribe) ਬਾਰੇ ਕਿਹਾ ਜਾਂਦਾ ਹੈ ਕਿ ਇਹ ਇਸ ਟਾਪੂ 'ਤੇ ਲਗਭਗ 55 ਹਜ਼ਾਰ ਸਾਲਾਂ ਤੋਂ ਰਹਿ ਰਹੇ ਹਨ। ਹਾਲਾਂਕਿ ਹੁਣ ਇਹ ਕਬੀਲਾ ਤੇਜ਼ੀ ਨਾਲ ਅਲੋਪ ਹੋਣ ਵੱਲ ਵਧ ਰਿਹਾ ਹੈ। ਜਾਣਕਾਰੀ ਅਨੁਸਾਰ ਹੁਣ ਇਸ ਕਬੀਲੇ ਦੇ ਸਿਰਫ਼ 380 ਲੋਕ ਹੀ ਰਹਿ ਗਏ ਹਨ। ਜੋ ਅੱਜ ਵੀ ਆਦਿ ਮਾਨਵ ਯੁੱਗ 'ਚ ਜੀਅ ਰਿਹਾ ਹੈ। ਇਸ ਕਬੀਲੇ ਦੇ ਲੋਕ ਅੱਜ ਵੀ ਆਪਣਾ ਢਿੱਡ ਭਰਨ ਲਈ ਸ਼ਿਕਾਰ 'ਤੇ ਨਿਰਭਰ ਹਨ।


ਅੱਜ ਦੇ ਰਾਕੇਟ ਸਾਇੰਸ ਯੁੱਗ 'ਚ ਵੀ ਇਸ ਕਬੀਲੇ ਦੇ ਲੋਕ ਤੀਰ-ਕਮਾਨ ਰਾਹੀਂ ਹੀ ਸ਼ਿਕਾਰ ਕਰਦੇ ਹਨ। ਜਾਰਵਾ ਕਬੀਲੇ ਨਾਲ ਜੁੜੀਆਂ ਅਜਿਹੀਆਂ ਕਈ ਦਿਲਚਸਪ ਗੱਲਾਂ ਹਨ, ਜੋ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਾਰਵਾ ਕਬੀਲੇ ਬਾਰੇ ਸਭ ਤੋਂ ਮਸ਼ਹੂਰ ਗੱਲ ਇਹ ਹੈ ਕਿ ਇਸ 'ਚ ਸੋਹਣੇ-ਸੁਣੱਖੇ ਬੱਚੇ ਦੇ ਜਨਮ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਆਓ ਤੁਹਾਨੂੰ ਜਾਰਾਵਾ ਕਬੀਲੇ ਦੀਆਂ ਅਜੀਬ ਮਾਨਤਾਵਾਂ ਬਾਰੇ ਵਿਸਥਾਰ 'ਚ ਦੱਸਦੇ ਹਾਂ।


ਗੋਰੇ ਬੱਚੇ ਦੇ ਜਨਮ ਲੈਣ 'ਤੇ ਕਿਉਂ ਹੈ ਮਨਾਹੀ?


ਜੇ ਜਾਰਵਾ ਕਬੀਲੇ ਦੀ ਕੋਈ ਔਰਤ ਗੋਰਾ ਬੱਚਾ ਪੈਦਾ ਕਰਦੀ ਹੈ ਤਾਂ ਉਸ ਨੂੰ ਜਨਮ ਲੈਂਦੇ ਹੀ ਮਾਰ ਦਿੱਤਾ ਜਾਂਦਾ ਹੈ। ਜਾਰਵਾ ਕਬੀਲੇ 'ਚ ਇਹ ਪ੍ਰਥਾ ਸ਼ੁਰੂ ਤੋਂ ਚਲੀ ਆ ਰਹੀ ਹੈ। ਇਸ ਤਰ੍ਹਾਂ ਦੀ ਦਰਦਨਾਕ ਮਾਨਤਾ ਦਾ ਕਾਰਨ ਇਹ ਹੈ ਕਿ ਇਸ ਕਬੀਲੇ ਦੇ ਲੋਕ ਕਾਲੀ ਚਮੜੀ ਵਾਲੇ ਹਨ। ਅਜਿਹੀ ਸਥਿਤੀ 'ਚ ਜੇਕਰ ਕੋਈ ਔਰਤ ਗੋਰੇ ਜਾਂ ਸੋਹਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਹ ਕਿਸੇ ਹੋਰ ਕਬੀਲੇ ਜਾਂ ਫਿਰਕੇ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਸ ਲਈ ਉਸ ਨੂੰ ਜਨਮ ਲੈਂਦੇ ਹੀ ਮੌਤ ਦੇ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ, ਜਦੋਂ ਵੀ ਇਸ ਕਬੀਲੇ 'ਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਕਬੀਲੇ ਦੀਆਂ ਸਾਰੀਆਂ ਔਰਤਾਂ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਂਦੀਆਂ ਹਨ। ਜਾਰਵਾ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਕਬੀਲੇ 'ਚ ਏਕਤਾ ਵਧਦੀ ਹੈ।


ਕਾਲਾ ਬੱਚਾ ਪੈਦਾ ਕਰਨ ਲਈ ਕੀਤੇ ਜਾਂਦਾ ਹੈ ਇਹ ਕੰਮ


ਜਾਰਵਾ ਕਬੀਲੇ 'ਚ ਗੋਰੇ ਬੱਚੇ ਨੂੰ ਜਨਮ ਲੈਂਦਿਆਂ ਹੀ ਮਾਰ ਦਿੱਤਾ ਜਾਂਦਾ ਹੈ। ਇਸ ਲਈ ਇਸ ਕਬੀਲੇ ਦੀਆਂ ਔਰਤਾਂ ਲਈ ਸਿਰਫ਼ ਕਾਲੇ ਬੱਚਿਆਂ ਨੂੰ ਜਨਮ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਦੇ ਲਈ ਕਬੀਲੇ ਦੀਆਂ ਗਰਭਵਤੀ ਔਰਤਾਂ ਨੂੰ ਪਸ਼ੂਆਂ ਦਾ ਖੂਨ ਪਿਲਾਇਆ ਜਾਂਦਾ ਹੈ। ਜਾਰਵਾ ਕਬੀਲੇ ਦੇ ਲੋਕ ਮੰਨਦੇ ਹਨ ਕਿ ਗਰਭਵਤੀ ਔਰਤ ਨੂੰ ਜਾਨਵਰਾਂ ਦਾ ਖੂਨ ਪਿਲਾਉਣ ਨਾਲ ਹੀ ਕਾਲੇ ਬੱਚੇ ਦਾ ਜਨਮ ਹੁੰਦਾ ਹੈ। ਬੱਚੇ ਨਾਲ ਜੁੜੀ ਇੱਕ ਹੋਰ ਹੈਰਾਨੀਜਨਕ ਪ੍ਰਥਾ ਇਹ ਹੈ ਕਿ ਜੇਕਰ ਬੱਚਾ ਗੋਰਾ ਪੈਦਾ ਹੁੰਦਾ ਹੈ ਤਾਂ ਉਸ ਦਾ ਪਿਓ ਉਸ ਨੂੰ ਮਾਰਦਾ ਹੈ। ਇਸ ਦੇ ਨਾਲ ਹੀ ਔਰਤਾਂ ਦੇ ਵਿਧਵਾ ਹੋਣ 'ਤੇ ਵੀ ਬੱਚੇ ਨੂੰ ਮਾਰਿਆ ਜਾਂਦਾ ਹੈ।