ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਇੱਕ ਰਬੜ ਦੇ ਪਲਾਂਟ ਵਿੱਚ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਟੋਏ ਪੁੱਟ ਰਹੇ ਮਨਰੇਗਾ ਮਜ਼ਦੂਰਾਂ ਨੂੰ ਇੱਕ 'ਵੱਡਾ ਖ਼ਜ਼ਾਨਾ' ਮਿਲਿਆ। ਕੁਝ ਫੁੱਟ ਜ਼ਮੀਨ ਪੁੱਟਣ ਤੋਂ ਬਾਅਦ ਮਜ਼ਦੂਰਾਂ ਨੂੰ ਪਤਾ ਲੱਗਾ ਕਿ ਜ਼ਮੀਨ ਹੇਠਾਂ ਕੁਝ ਦੱਬਿਆ ਹੋਇਆ ਹੈ। ਮਿੱਟੀ ਕੱਢਣ ਤੋਂ ਬਾਅਦ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਕਿ ਉੱਥੇ ਕੀ ਹੈ। ਇਕ ਵਾਰ ਤਾਂ ਮਜ਼ਦੂਰ ਵੀ ਡਰ ਗਏ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਇਹ ਬੰਬ ਸੀ। ਪਰ ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਹਿੰਮਤ ਕੀਤੀ ਅਤੇ ਉਸ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਇਹ ਮਿੱਟੀ ਦਾ ਘੜਾ ਸੀ।


ਜਦੋਂ ਉਨ੍ਹਾਂ ਨੇ ਇਸ ਨੂੰ ਤੋੜਿਆ ਤਾਂ ਉਸ ਵਿੱਚੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਚਾਂਦੀ ਦੇ ਸਿੱਕੇ ਨਿਕਲੇ। ਅਗਲੇ ਦਿਨ ਜਦੋਂ ਉਸ ਥਾਂ ਦੀ ਦੁਬਾਰਾ ਖੁਦਾਈ ਕੀਤੀ ਗਈ ਤਾਂ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲੇ।



ਪੁਰਾਤੱਤਵ ਵਿਭਾਗ ਇਸ ਗੱਲ ਦੀ ਜਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਕਿ ਇਸ ਖੇਤਰ ਵਿੱਚ ਹੋਰ ਖਜ਼ਾਨਾ ਹੈ ਜਾਂ ਨਹੀਂ। ਉਹ ਲੱਭੀਆਂ ਚੀਜ਼ਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਇਕ ਅਧਿਕਾਰੀ ਨੇ ਕਿਹਾ, "ਜਿਸ ਸਥਾਨ ਤੋਂ ਪੁਰਾਤਨ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ, ਉਸ ਦਾ ਕੋਈ ਇਤਿਹਾਸਕ ਮਹੱਤਵ ਨਹੀਂ ਹੈ। ਇਸ ਲਈ ਇਹ ਵਸਤੂਆਂ ਕਿਸੇ ਨਿੱਜੀ ਸੰਗ੍ਰਹਿ ਦਾ ਹਿੱਸਾ ਹੋ ਸਕਦੀਆਂ ਹਨ। ਹਾਲਾਂਕਿ, ਅਸੀਂ ਜਾਂਚ ਤੋਂ ਬਾਅਦ ਹੀ ਸਹੀ ਸਿੱਟਾ ਕੱਢ ਸਕਾਂਗੇ।"


ਪਾਣੀ ਦੀ ਸੰਭਾਲ ਲਈ ਕੀਤੀ ਜਾ ਰਹੀ ਸੀ ਖੁਦਾਈ
ਸ਼ੁੱਕਰਵਾਰ ਨੂੰ, ਮਨਰੇਗਾ ਮਜ਼ਦੂਰਾਂ ਦਾ ਇੱਕ ਸਮੂਹ ਇੱਕ ਰਬੜ ਪਲਾਂਟ ਵਿੱਚ ਬਰਸਾਤੀ ਪਾਣੀ ਨੂੰ ਬਚਾਉਣ ਲਈ ਖੁਦਾਈ ਕਰ ਰਿਹਾ ਸੀ। ਤਦ ਉਨ੍ਹਾਂ ਨੂੰ ਜ਼ਮੀਨ ਦੇ ਹੇਠਾਂ ਇੱਕ ਮਿੱਟੀ ਦਾ ਘੜਾ ਮਿਲਿਆ। ਪਹਿਲਾਂ ਮਜ਼ਦੂਰਾਂ ਨੇ ਘੜੇ ਨੂੰ ਬੰਬ ਸਮਝ ਲਿਆ। ਪਰ ਬਾਅਦ ਵਿਚ, ਜਦੋਂ ਉਨ੍ਹਾਂ ਨੇ ਇਸ ਦੀ ਜਾਂਚ ਕਰਨ ਦੀ ਹਿੰਮਤ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮਿੱਟੀ ਦਾ ਘੜਾ ਸੀ।



ਇਹ ਮਿਲਿਆ ਖ਼ਜ਼ਾਨਾ
ਜਦੋਂ ਇਸ ਨੂੰ ਤੋੜਿਆ ਗਿਆ ਤਾਂ 17 ਮੋਤੀਆਂ ਦੇ ਮਣਕੇ, 13 ਸੋਨੇ ਦੇ ਤਗਮੇ, ਚਾਰ ਪਰੰਪਰਾਗਤ ਗਹਿਣੇ 'ਕਸ਼ੂਮਾਲਾ' ਮੈਡਲ, ਕੰਨਾਂ ਦੀ ਇੱਕ ਜੋੜੀ ਅਤੇ ਚਾਂਦੀ ਦੇ ਸਿੱਕੇ ਮਿਲੇ ਹਨ। ਆਸ਼ੀਤਾ ਨਾਂ ਦੀ ਇਕ ਵਰਕਰ ਨੇ ਦੱਸਿਆ ਕਿ ਸੋਨੇ-ਚਾਂਦੀ ਦੀਆਂ ਚੀਜ਼ਾਂ ਦੇਖ ਕੇ ਅਸੀਂ ਹੈਰਾਨ ਰਹਿ ਗਏ ਅਤੇ ਉਲਝਣ ਵਿਚ ਪਏ ਕਿ ਕੀ ਕਰੀਏ। ਫਿਰ ਅਸੀਂ ਪੰਚਾਇਤ ਪ੍ਰਧਾਨ ਨੂੰ ਸੂਚਿਤ ਕੀਤਾ।" ਪੰਚਾਇਤ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਤਾਲੀਪਰਾਂਬਾ ਪੁਲਿਸ ਨੇ ਸਮਾਨ ਨੂੰ ਕਬਜੇ ਵਿੱਚ ਲੈ ਕੇ ਤਲੀਪਰਾਂਬਾ ਫਸਟ ਕਲਾਸ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ।'