ਅਸਲੀ ਅਤੇ ਨਕਲੀ ਦਾ ਖੇਡ ਅੱਜ ਹਰ ਚੀਜ਼ ਵਿੱਚ ਹੈ। ਮਿਲਾਵਟਖੋਰਾਂ ਨੇ ਅਜਿਹਾ ਕੁੱਝ ਵੀ ਨਹੀਂ ਛੱਡਿਆ ,ਜਿਸ ਨੂੰ ਲੈ ਕੇ ਕਿਹਾ ਜਾਵੇ ਕਿ ਇਹ ਸ਼ੁੱਧ ਹੁੰਦੀ ਹੈ। ਇੱਥੋਂ ਤੱਕ ਕਿ ਅੱਜ ਸ਼ਰਾਬ ਅਤੇ ਬੀਅਰ ਵਿੱਚ ਵੀ ਮਿਲਾਵਟ ਹੋ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਅਸਲੀ ਬੀਅਰ ਨੂੰ ਕਿਵੇਂ ਪਛਾਣ ਸਕਦੇ ਹੋ। ਖਾਸ ਕਰਕੇ ਮੂੰਗਫਲੀ ਦੇ ਦਾਣੇ ਤੋਂ। ਆਓ ਅੱਜ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਇਹੀ ਟ੍ਰਿਕ ਦੱਸਦੇ ਹਾਂ, ਇਸਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸਦੇ ਪਿੱਛੇ ਕਿਹੜੀ ਸਾਇੰਸ ਕੰਮ ਕਰਦੀ ਹੈ।

  


 

  ਬੀਅਰ ਵਿੱਚ ਨੱਚਣ ਲੱਗਦੀ ਹੈ ਮੂੰਗਫਲੀ?


ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇੱਕ ਗਿਲਾਸ ਵਿੱਚ ਬੀਅਰ ਪਾ ਲਈ ਹੈ ਅਤੇ ਉਹ ਅਸਲੀ ਹੈ ਤਾਂ ਇਸ ਵਿੱਚ ਮੂੰਗਫਲੀ ਦਾ ਇੱਕ ਦਾਣਾ ਪਾਉਂਦੇ ਹੀ ,ਉਹ ਨੱਚਣ ਲੱਗੇਗਾ। ਨੱਚਣ ਦਾ ਮਤਲਬ ਹੈ ਕਿ ਉਹ ਬੀਅਰ ਦੀ ਸਤ੍ਹਾ 'ਤੇ ਇਧਰ-ਉਧਰ ਭੱਜਣਾ ਸ਼ੁਰੂ ਕਰ ਦੇਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਇਸ ਦੇ ਪਿੱਛੇ ਇੱਕ ਖਾਸ ਕਿਸਮ ਦੀ ਸਾਇੰਸ ਕੰਮ ਕਰਦੀ ਹੈ ,ਜੋ ਬਿੱਲਕੁੱਲ ਅਜਿਹੀ ਹੁੰਦੀ ਹੈ ,ਜਿਵੇਂ ਕਿ ਧਰਤੀ ਦੇ ਅੰਦਰੋਂ ਖਣਿਜ ਕੱਢਣ ਵੇਲੇ ਹੁੰਦੀ ਹੈ।

 

 ਬੀਅਰ ਦੀ ਸਤ੍ਹਾ 'ਤੇ ਕਿਉਂ ਨੱਚਦੀ ਹੈ ਮੂੰਗਫਲੀ ?


 ਇਸ ਸਵਾਲ ਦਾ ਜਵਾਬ ਵਿਗਿਆਨੀਆਂ ਨੇ ਲੱਭ ਲਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਬਾਰੇ ਖੋਜ ਕਰਨ ਦਾ ਸਭ ਤੋਂ ਪਹਿਲਾਂ ਵਿਚਾਰ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਵਿਗਿਆਨੀਆਂ ਨੂੰ ਆਇਆ। ਇੱਥੇ ਬਾਰ ਟੈਂਡਰ ਬੀਅਰ ਦੇ ਗਲਾਸ ਵਿੱਚ ਮੂੰਗਫਲੀ ਪਾ ਦਿੰਦੇ ਸਨ ਅਤੇ ਜਿਵੇਂ ਹੀ ਉਹ ਉਸ ਵਿੱਚ ਡਿੱਗਦੀ , ਉਹ ਨੱਚਣ ਲੱਗਦੀ। ਪਹਿਲਾਂ ਤਾਂ ਇਹ ਮੂੰਗਫਲੀ ਬੀਅਰ ਦੇ ਅੰਦਰ ਡੁੱਬ ਜਾਂਦੀ ਪਰ ਫਿਰ ਵਾਪਸ ਓਪਰ ਆ ਜਾਂਦੀ ਅਤੇ ਬੀਅਰ ਦੀ ਸਤ੍ਹਾ 'ਤੇ ਇਧਰ-ਉਧਰ ਭੱਜਣ ਲੱਗਦੀ ।

 

ਕਾਰਬਨ ਡਾਈਆਕਸਾਈਡ ਹੈ ਵਜ੍ਹਾ 


ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਕਾਰਬਨ ਡਾਈਆਕਸਾਈਡ ਕਾਰਨ ਹੁੰਦਾ ਹੈ। ਦਰਅਸਲ, ਜਦੋਂ ਬੀਅਰ ਨੂੰ ਇੱਕ ਗਲਾਸ ਵਿੱਚ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਕਾਰਬਨ ਡਾਈਆਕਸਾਈਡ ਦੇ ਬਹੁਤ ਸਾਰੇ ਬੁਲਬੁਲੇ ਬਣ ਜਾਂਦੇ ਹਨ। ਇਨ੍ਹਾਂ ਬੁਲਬੁਲਿਆਂ ਵਿਚ ਹਵਾ ਦਾ ਦਬਾਅ ਘੱਟ ਹੁੰਦਾ ਹੈ, ਇਸ ਲਈ ਜਿਵੇਂ ਹੀ ਮੂੰਗਫਲੀ ਨੂੰ ਬੀਅਰ ਦੇ ਗਲਾਸ ਵਿਚ ਪਾਇਆ ਜਾਂਦਾ ਹੈ, ਕਾਰਬਨ ਡਾਈਆਕਸਾਈਡ ਦੇ ਬੁਲਬੁਲੇ ਕਾਰਨ ਇਹ ਬੀਅਰ ਦੀ ਉਪਰਲੀ ਸਤ੍ਹਾ 'ਤੇ ਆ ਜਾਂਦੇ ਹਨ ਅਤੇ ਫਿਰ ਉਸੇ ਦਬਾਅ ਕਾਰਨ ਇਹ ਨੱਚਣ ਲੱਗ ਪੈਂਦੇ ਹਨ | ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਬੀਅਰ ਦੇ ਗਲਾਸ ਵਿੱਚ ਕਾਰਬਨ ਡਾਈਆਕਸਾਈਡ ਖਤਮ ਨਹੀਂ ਹੋ ਜਾਂਦੀ।