ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਪਰ ਇੰਨਾ ਵੀ ਨਹੀਂ ਕਿ ਆਪਣੇ ਮਾਮੇ ਨਾਲ ਹੀ ਪ੍ਰੇਮ ਸਬੰਧ ਬਣ ਜਾਣ। ਪੁਲਿਸ ਮੁਤਾਬਕ ਸੰਗੀਤਾ ਅਤੇ ਉਸ ਦੇ ਮਾਮਾ ਪਰਮਿੰਦਰ ਦੇ ਪ੍ਰੇਮ ਸਬੰਧ ਸਨ। ਜਦੋਂ ਸੰਗੀਤਾ ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਰੋਧ ਕੀਤਾ।


ਇੱਕ ਦਿਨ ਸੰਗੀਤਾ ਦੀ ਮਾਂ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ, ਜਿਸ ਤੋਂ ਬਾਅਦ ਸੰਗੀਤਾ ਦੀ ਕੁੱਟਮਾਰ ਕੀਤੀ ਗਈ।


ਕੁੱਟਮਾਰ ਤੋਂ ਗੁੱਸੇ 'ਚ ਆ ਕੇ ਸੰਗੀਤਾ ਨੇ ਆਪਣੇ ਪਿਆਰ 'ਚ ਰੁਕਾਵਟ ਪਾਉਣ ਵਾਲੇ ਆਪਣੇ ਮਾਤਾ-ਪਿਤਾ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ। ਰਾਤ ਨੂੰ ਜਦੋਂ ਉਸ ਦੇ ਮਾਤਾ-ਪਿਤਾ ਸੌਂ ਰਹੇ ਸਨ ਤਾਂ ਉਸ ਨੇ ਆਪਣੇ ਪ੍ਰੇਮੀ ਨੂੰ ਬੁਲਾ ਕੇ ਦੋਵਾਂ 'ਤੇ ਬੇਲਚੇ ਨਾਲ ਹਮਲਾ ਕਰ ਦਿੱਤਾ। ਦੋਵਾਂ ਨੂੰ ਮਰਿਆ ਸਮਝ ਕੇ ਸੰਗੀਤਾ ਘਰ 'ਚ ਰੱਖੇ ਪੈਸੇ ਅਤੇ ਗਹਿਣੇ ਲੈ ਕੇ ਆਪਣੇ ਪ੍ਰੇਮੀ ਮਾਮੇ ਨਾਲ ਭੱਜ ਗਈ।



ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਔਰਤ ਦਾ ਸਾਹ ਚੱਲ ਰਿਹਾ ਸੀ। ਪੁਲਸ ਨੇ ਗੰਭੀਰ ਜ਼ਖ਼ਮੀ ਔਰਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਪੁਲਸ ਨੇ ਜਾਂਚ ਦੌਰਾਨ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਲੜਕੀ ਅਤੇ ਉਸ ਦੇ ਪ੍ਰੇਮੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਨੇ ਅਪਰਾਧ ਵਿੱਚ ਆਪਣੀ ਸ਼ਮੂਲੀਅਤ ਕਬੂਲ ਕਰ ਲਈ ਹੈ।


ਐਸਪੀ ਨੇ ਦੱਸਿਆ, "8 ਤਰੀਕ ਦੀ ਰਾਤ ਨੂੰ ਗੌਰੀਆਪੁਰ ਪਿੰਡ ਵਿੱਚ ਇੱਕ ਸਨਸਨੀਖੇਜ਼ ਘਟਨਾ ਵਾਪਰੀ। ਕਿਸਾਨ ਰਮੇਸ਼ ਡੋਹਰੇ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਪਤਨੀ ਊਸ਼ਾ ਡੋਹਰੇ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿੱਚ 11 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਘਟਨਾ ਡਕੈਤੀ, ਅਗਵਾ ਅਤੇ ਕਤਲ ਨਾਲ ਸਬੰਧਤ ਹੈ, ਜਦੋਂ ਪੁਲਸ ਨੇ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਘਟਨਾ ਨੂੰ ਪਰਿਵਾਰਕ ਮੈਂਬਰਾਂ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਅੰਜਾਮ ਦਿੱਤਾ ਹੈ।



ਐਸਪੀ ਨੇ ਅੱਗੇ ਦੱਸਿਆ, "ਸੰਗੀਤਾ ਅਤੇ ਉਸਦੇ ਮਾਮੇ ਪਰਮਿੰਦਰ ਵਿਚਕਾਰ ਪ੍ਰੇਮ ਸਬੰਧ ਸਨ। ਦੋਵੇਂ ਇੱਕ ਸਮਾਨ ਉਮਰ ਦੇ ਸਨ। ਜਦੋਂ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਦੋਵਾਂ ਨੂੰ ਚੇਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਪਰਮਿੰਦਰ ਅਤੇ ਸੰਗੀਤਾ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ।


ਪੁਲਸ ਟੀਮ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣਾ, ਦਿੱਲੀ, ਨੋਇਡਾ ਅਤੇ ਰਾਜਸਥਾਨ ਵਿੱਚ ਛਾਪੇਮਾਰੀ ਕੀਤੀ। ਇਸ ਤੋਂ ਬਾਅਦ ਵੀ ਜਦੋਂ ਦੋਵੇਂ ਨਾ ਫੜੇ ਗਏ ਤਾਂ 25-25 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ। ਬਾਅਦ 'ਚ ਪਤਾ ਲੱਗਾ ਕਿ ਦੋਵੇਂ ਬੀ.ਆਰ.ਰੋਡ ਇਲਾਕੇ 'ਚ ਰਹਿੰਦੇ ਸਨ। ਪੁਲਸ ਟੀਮ ਨੇ ਉੱਥੇ ਪਹੁੰਚ ਕੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।''