Turkey UFO Cloud: ਤੁਰਕੀ ਦੇ ਬਰਸਾ ਸ਼ਹਿਰ ਦੇ ਲੋਕ ਵੀਰਵਾਰ (19 ਜਨਵਰੀ) ਦੀ ਸ਼ਾਮ ਨੂੰ ਹੈਰਾਨ ਰਹਿ ਗਏ। ਉਨ੍ਹਾਂ ਨੇ ਸ਼ਾਮ ਨੂੰ ਅਸਮਾਨ 'ਚ ਬਹੁਤ ਹੀ ਅਜੀਬ ਬੱਦਲ ਬਣਦੇ ਦੇਖੇ। ਇਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਏਲੀਅਨ ਦੇ ਯੂਐਫਓ ਵਾਂਗ ਦੱਸ ਰਹੇ ਹਨ। ਇਸ ਦੀ ਵੀਡੀਓ ਚੱਲਦੀ ਗੱਡੀ ਤੋਂ ਰਿਕਾਰਡ ਕੀਤੀ ਗਈ ਹੈ। ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਆਸਮਾਨ 'ਚ ਗੋਲ ਆਕਾਰ ਦਾ ਇਕ ਵੱਡਾ ਬੱਦਲ ਦਿਖਾਈ ਦੇ ਰਿਹਾ ਹੈ।
ਇਹ ਸੂਰਜ ਡੁੱਬਣ ਦੇ ਸਮੇਂ ਦੇਖਿਆ ਜਾ ਰਿਹਾ ਹੈ। ਗੋਲ ਆਕਾਰ ਦੇ ਬੱਦਲ ਤੋਂ ਇਲਾਵਾ ਕੋਈ ਹੋਰ ਬੱਦਲ ਨਜ਼ਰ ਨਹੀਂ ਆ ਰਿਹਾ ਸੀ। ਇਕ ਵਿਦੇਸ਼ੀ ਮੀਡੀਆ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਸ ਕਿਸਮ ਦੇ ਬੱਦਲਾਂ ਨੂੰ ਲੈਂਟੀਕੂਲਰ ਕਲਾਊਡ ਕਿਹਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਦਲ ਦੇ ਵਿਚਕਾਰ ਇੱਕ ਛੇਕ ਵੀ ਹੈ। ਇੱਕ ਟਵਿੱਟਰ ਯੂਜ਼ਰ ਨੇ ਕਲਾਊਡ ਬਾਰੇ ਲਿਖਿਆ ਕਿ ਤੁਰਕੀ 'ਚ ਤੜਕੇ ਇੱਕ ਅਨੋਖਾ ਬੱਦਲ ਦੇਖਿਆ ਗਿਆ ਹੈ। ਕੀ ਅੰਦਰ ਕੋਈ UFO ਹੈ ਅਤੇ ਏਲੀਅਨ ਸਾਡੀ ਨਿਗਰਾਨੀ ਕਰ ਰਹੇ ਹਨ?
10 ਲੱਖ ਲੋਕਾਂ ਨੇ ਦੇਖਿਆ
ਗੋਲ ਆਕਾਰ ਦੇ ਬੱਦਲ ਵਾਲੇ ਵੀਡੀਓ ਨੂੰ ਹੁਣ ਤੱਕ 10 ਲੱਖ ਲੋਕ ਦੇਖ ਚੁੱਕੇ ਹਨ। ਹਾਲਾਂਕਿ ਇਸ ਨੂੰ ਸ਼ੁੱਕਰਵਾਰ (20 ਜਨਵਰੀ) ਨੂੰ ਹੀ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਸੀ। ਵੀਡੀਓ ਦੀ ਕੈਪਸ਼ਨ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਤੁਰਕੀ ਦੇ ਬਰਸਾ ਸ਼ਹਿਰ ਦੇ ਅਸਮਾਨ 'ਚ ਅਦਭੁਤ ਬੱਦਲ ਦੇਖੇ ਗਏ ਹਨ। ਇਸ 'ਤੇ ਹਜ਼ਾਰਾਂ ਟਵਿੱਟਰ ਯੂਜ਼ਰਸ ਨੇ ਬੱਦਲਾਂ ਦੀ ਤੁਲਨਾ UFO ਨਾਲ ਕੀਤੀ। ਇੱਕ ਯੂਜ਼ਰ ਨੇ ਲਿਖਿਆ, "ਮੈਂ ਯੂਐਫਓ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।"
ਲੈਂਟੀਕੂਲਰ ਕਲਾਊਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ
ਹਾਲਾਂਕਿ ਅਜਿਹੇ ਬੱਦਲ ਬਣਨ 'ਤੇ ਤੁਰਕੀ ਦੀ ਸਟੇਟ ਵੈਦਰ ਸਾਇੰਸ ਸਰਵਿਸਿਜ਼ ਨੇ ਦੱਸਿਆ ਕਿ ਇਹ ਇਕ ਦੁਰਲੱਭ ਘਟਨਾ ਹੈ, ਜਿਸ ਨੂੰ ਲੈਂਟੀਕੂਲਰ ਕਲਾਊਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਲੈਂਟੀਕੂਲਰ ਬੱਦਲਾਂ ਨੂੰ ਉਨ੍ਹਾਂ ਦੇ ਯੂਐਫਓ-ਵਰਗੇ ਆਕਾਰ ਲਈ ਜਾਣਿਆ ਜਾਂਦਾ ਹੈ। ਇਹ ਜ਼ਮੀਨ ਤੋਂ 2000 ਤੋਂ 5000 ਮੀਟਰ ਦੀ ਉਚਾਈ 'ਤੇ ਬਣੇ ਹੁੰਦੇ ਹਨ। ਫਾਕਸ ਦੀ ਰਿਪੋਰਟ ਮੁਤਾਬਕ ਅਜਿਹੇ ਬੱਦਲ ਉਦੋਂ ਹੀ ਬਣਦੇ ਹਨ, ਜਦੋਂ ਅਸਮਾਨ 'ਚ ਹਵਾ ਸ਼ਾਂਤ ਅਤੇ ਨਮੀ ਵਾਲੀ ਹੁੰਦੀ ਹੈ। ਅਜਿਹੇ ਬੱਦਲ ਅਕਸਰ ਸਰਦੀਆਂ 'ਚ ਹੀ ਵਿਖਾਈ ਦਿੰਦੇ ਹਨ।