World Music Day 2023: ਕਿਹਾ ਜਾਂਦਾ ਹੈ ਕਿ ਸੰਗੀਤ ਵਿੱਚ ਇੰਨੀ ਤਾਕਤ ਹੈ ਕਿ ਇਹ ਤੁਹਾਨੂੰ ਦੁੱਖ ਭੁਲਾ ਦਿੰਦਾ ਹੈ। ਜੇ ਸੰਗੀਤ ਪਸੰਦ ਹੈ ਤਾਂ ਰੁੱਖ, ਪੌਦੇ ਅਤੇ ਗੂੰਗੇ ਜਾਨਵਰ ਵੀ ਇਸ ਨੂੰ ਮਹਿਸੂਸ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਸੰਗੀਤ ਹਰ ਬੀਮਾਰੀ ਦੀ ਦਵਾਈ ਬਣ ਗਿਆ ਹੈ। ਇਹ ਲੇਬਰ ਪੇਨ (Labour Pain) ਵਿੱਚ ਵੀ ਤੁਹਾਡੇ ਲਈ ਮਦਦਗਾਰ ਹੈ। ਲੇਬਰ ਪੇਨ ਭਾਵ ਜਣੇਪੇ ਤੋਂ ਪਹਿਲਾਂ ਹੋਣ ਵਾਲਾ ਦਰਦ ਸਭ ਤੋਂ ਤਿੱਖਾ ਅਤੇ ਅਸਹਿ ਮੰਨਿਆ ਜਾਂਦਾ ਹੈ। ਨਵੀਂ ਜ਼ਿੰਦਗੀ ਦੇਣ ਲਈ ਇਸ ਪੀੜ ਵਿੱਚੋਂ ਲੰਘਣਾ ਪੈਂਦਾ ਹੈ। ਕੁਦਰਤ ਦੀ ਇਸ ਪ੍ਰਣਾਲੀ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਆਪਣੇ ਮਨਪਸੰਦ ਸੰਗੀਤ  (Music) ਦੇ ਮਲਹਸ ਨਾਲ ਲੇਬਰ ਪੇਨ ਦੇ ਦਰਦ ਵਿਚ ਰਾਹਤ ਜ਼ਰੂਰ ਹਾਸਿਲ ਕਰ ਸਕਦੇ ਹੋ।



ਕਿਵੇਂ ਮਦਦਗਾਰ ਹੋਵੇਗਾ ਸੰਗੀਤ? (How Music Is Helpful In Labour Pain?)



ਜਣੇਪੇ ਦੇ ਦਰਦ ਦੌਰਾਨ ਸੰਗੀਤ ਸੁਣਨ ਦੇ ਲਾਭਾਂ ਬਾਰੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਦੀ ਰਾਏ ਅਨੁਸਾਰ, ਸੰਗੀਤ ਥੈਰੇਪੀ ਦਰਦ ਸਹਿਣ ਦੀ ਸ਼ਕਤੀ ਨੂੰ ਵਧਾਉਂਦੀ ਹੈ। ਇਸ ਲਈ ਇੱਕ ਖੋਜ ਵੀ ਕੀਤੀ ਗਈ ਸੀ। ਜਿਸ ਵਿੱਚ ਤੀਹ ਔਰਤਾਂ ਸ਼ਾਮਲ ਸਨ। ਇਸ ਖੋਜ ਲਈ 30 ਔਰਤਾਂ ਦੀ ਚੋਣ ਕੀਤੀ ਗਈ ਸੀ। 15-15 ਔਰਤਾਂ ਦੇ ਦੋ ਗਰੁੱਪ ਬਣਾਏ ਗਏ। ਇੱਕ ਸਮੂਹ ਨੂੰ 30 ਮਿੰਟਾਂ ਲਈ ਆਰਾਮ ਨਾਲ ਸੰਗੀਤ ਸੁਣਨ ਲਈ ਕਿਹਾ ਗਿਆ ਸੀ। ਜਦਕਿ ਦੂਜੇ ਗਰੁੱਪ ਨੂੰ ਸੰਗੀਤ ਸੁਣਨ ਤੋਂ ਰੋਕ ਦਿੱਤਾ ਗਿਆ। ਇਸ ਖੋਜ 'ਚ ਇਹ ਗੱਲ ਸਾਹਮਣੇ ਆਈ ਕਿ ਜੋ ਔਰਤਾਂ ਆਪਣਾ ਮਨਪਸੰਦ ਸੰਗੀਤ ਸੁਣ ਰਹੀਆਂ ਸਨ, ਉਨ੍ਹਾਂ ਨੂੰ ਲੇਬਰ ਪੇਨ ਘੱਟ ਮਹਿਸੂਸ ਹੋਇਆ।



ਕਿਹੋ ਜਿਹਾ ਸੰਗੀਤ ਸੁਣੀਏ (What Kind Of Music Is Effective?)



ਇਸ ਖੋਜ ਤੋਂ ਬਾਅਦ, ਗਰਭਵਤੀ ਔਰਤਾਂ ਨੂੰ ਅਜਿਹਾ ਸੰਗੀਤ ਸੁਣਨ ਦੀ ਸਲਾਹ ਦਿੱਤੀ ਗਈ ਜੋ ਉਨ੍ਹਾਂ ਦੀ ਪਸੰਦ ਦਾ ਅਤੇ ਆਰਾਮਦਾਇਕ ਹੋਵੇ। ਸੰਗੀਤ ਅਜਿਹਾ ਹੋਣਾ ਚਾਹੀਦਾ ਹੈ ਜੋ ਮਨ ਨੂੰ ਸਕੂਨ ਦੇਵੇ ਤੇ ਤੁਹਾਡੀ ਚਿੰਤਾ ਨਾ ਵਧਾਵੇ। ਅਜਿਹੇ ਸੰਗੀਤ ਦੀ ਚੋਣ ਕਰੋ ਜਿਸ ਨੂੰ ਸੁਣ ਕੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਆਪਣੀਆਂ ਅੱਖਾਂ ਬੰਦ ਕਰੋ ਤੇ ਉਸ ਸੰਗੀਤ ਨੂੰ ਸੁਣੋ, ਜੋ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਕੇ ਆਵੇ। ਸੰਗੀਤ ਦੇ ਕਾਰਨ ਐਂਡੋਰਫਿਨ ਦਾ ਉਤਪਾਦਨ ਵਧਦਾ ਹੈ। ਜਿਸ ਕਾਰਨ ਲੇਬਰ ਪੇਨ ਦੀ ਭਾਵਨਾ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਤਣਾਅ ਵਧਾਉਣ ਵਾਲੇ ਹਾਰਮੋਨ ਵੀ ਘੱਟ ਨਿਕਲਦੇ ਹਨ।