#Hemkundsahib #Coronaimpact #Pilgrim
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਅੱਜ ਤਿੰਨ ਮਹੀਨੇ ਤੋਂ ਬਾਅਦ ਯਾਤਰਾ ਸ਼ੁਰੂ ਹੋ ਗਈ ਤੇ ਕਪਾਟ ਖੋਲ੍ਹ ਦਿੱਤੇ ਗਏ। ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਪੜਾਅ ਗੋਬਿੰਦ ਘਾਟ ਹੁੰਦਾ ਹੈ ਜਿੱਥੋਂ ਦੀ ਜਥਾ ਅਰਦਾਸ ਕਰਕੇ ਗੋਬਿੰਦ ਧਾਮ ਵੱਲ ਰਵਾਨਾ ਹੁੰਦਾ ਹੈ। ਉਸੇ ਮਰਿਆਦਾ ਅਨੁਸਾਰ ਕੱਲ੍ਹ ਜਥਾ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ 'ਤੇ ਰਵਾਨਾ ਹੋਇਆ। ਪਹਿਲਾਂ ਬੇਸ਼ੱਕ ਇਸ ਯਾਤਰਾ 'ਤੇ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਬੱਧੀ ਹੁੰਦੀ ਸੀ ਪਰ ਇਸ ਵਾਰ ਇਹ ਗਿਣਤੀ 100 ਦੇ ਕਰੀਬ ਹੀ ਰਹੀ। ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਕਾਰਨ ਇਹ ਯਾਤਰਾ ਇਸ ਵਾਰ ਕਰੀਬ 3 ਮਹੀਨੇ ਦੇਰੀ ਨਾਲ ਸ਼ੁਰੂ ਹੋਈ। ਉੱਤਰਾਖੰਡ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਵਾਰ ਨਿਯਮ ਕਾਫੀ ਸਖਤ ਕੀਤੇ ਗਏ ਹਨ।
ਪੰਜਾਬ ਪੁਲਿਸ ਨੂੰ ਮਿਲੀ ਨਸ਼ੇ ਦੀ ਵੱਡੀ ਖੇਪ! 30 ਕਿਲੋ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ
ਤੁਹਾਡਾ ਵੀ FASTag ਅਕਾਊਂਟ Blacklisted ਹੈ? ਤਾਂ ਪੜ੍ਹ ਲਓ ਆਹ ਨਵਾਂ ਨਿਯਮ ਨਹੀਂ ਤਾਂ ਦੇਣੇ ਪੈਣਗੇ ਦੁੱਗਣੇ ਪੈਸੇ
ਹੁਣ ਕਿਸੇ ਵੀ ਭਾਸ਼ਾ 'ਚ ਗੱਲ ਕਰਨਾ ਹੋਵੇਗਾ ਸੌਖਾ, Whatsapp ਲੈਕੇ ਆਇਆ ਨਵਾਂ ਫੀਚਰ
IPL 2025 ਦਾ ਸ਼ਡਿਊਲ! ਪਹਿਲਾਂ ਖੇਡੇਗੀ ਆਹ ਟੀਮ, ਤਾਜ਼ਾ ਰਿਪੋਰਟ 'ਚ ਹੋਇਆ ਖੁਲਾਸਾ
ਇਹ ਵੈੱਬਸਾਈਟ ਤੁਹਾਡੇ ਬ੍ਰਾਊਜ਼ਿੰਗ ਤਜਰਬੇ ਨੂੰ ਵਧਾਉਣ ਤੇ ਨਿੱਜੀ ਸਿਫਾਰਸ਼ਾਂ ਮੁਹੱਈਆ ਕਰਨ ਲਈ ਕੂਕੀਜ਼ ਜਾਂ ਸਮਾਨ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਸਾਡੀ ਵੈੱਬਸਾਈਟ ਨੂੰ ਵਰਤਣਾ ਜਾਰੀ ਰੱਖਦਿਆਂ, ਤੁਸੀਂ ਸਾਡੀ ਪ੍ਰਾਈਵੇਸੀ ਪਾਲਿਸੀ ਤੇ ਕੂਕੀ ਪਾਲਿਸੀ ਨਾਲ ਸਹਿਮਤ ਹੋ।