IPL 2020 ਲਈ ਨਵੇਂ ਸ਼ੈਡਿਊਲ ਦਾ ਐਲਾਨ
ਏਬੀਪੀ ਸਾਂਝਾ
Updated at:
06 Sep 2020 10:06 PM (IST)
Download ABP Live App and Watch All Latest Videos
View In App
ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦੀ ਵੱਡੀ ਖਬਰ ਸਾਹਮਣੇ ਆ ਗਈ ਹੈ।ਅੱਜ ਇਸ ਸੀਜ਼ੀਨ ਦੇ ਸ਼ਡਿਊਲ ਦਾ ਖੁਲਾਸੇ ਹੋ ਗਿਆ ਹੈ। 19 ਸਤੰਬਰ ਤੋਂ UAE'ਚ ਸ਼ੁਰੂ ਹੋਣ ਵਾਲੇ ਆਈਪੀਐਲ ਦੇ 13 ਵੇਂ ਸੀਜ਼ਨ ਦਾ ਸ਼ਡਿਊਲ ਅੱਜ ਯਾਨੀ ਐਤਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਚੈਨਈ ਸੁਪਰ ਕਿੰਗਜ਼ ਦੀ ਟੀਮ 'ਚ ਪਿਛਲੇ ਹਫ਼ਤੇ ਕੋਵਿਡ 19 ਕੇਸ ਆਉਣ ਕਾਰਨ ਕਾਰਜਕ੍ਰਮ ਵਿੱਚ ਦੇਰੀ ਆਈ ਹੈ।ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਚਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।ਦੂਜਾ ਮੈਚ ਦਿੱਲੀ ਕੈਪੀਟਲਸ ਅਤੇ ਕਿੰਗਜ਼ ਈਲੈਵਨ ਪੰਜਾਬ ਦਰਮਿਆਨ ਹੋਏਗਾ। ਇਹ ਸਾਰੇ ਮੈਚ UAE ਦੇ ਤਿੰਨ ਸ਼ਹਿਰ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ।