finally ਸ਼ੁਰੂ ਹੋਈ ਸ਼ਹਿਨਸ਼ਾਹ ਅਮਿਤਾਭ ਤੇ ਅਜੇ ਦੇਵਗਨ ਦੀ ਫਿਲਮ ਦੀ ਸ਼ੂਟਿੰਗ , ਜਿਸਦੇ ਡਾਇਰੈਕਟਰ ਨੇ ਅਜੇ ਦੇਵਗਨ | ਬੌਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਉਣ ਵਾਲੀ ਫਿਲਮ 'ਮੇ ਡੇਅ' ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਅਜੇ ਦੇਵਗਨ ਨੇ ਇਸ ਫਿਲਮ ਦੇ ਐਲਾਨ ਨਾਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਕਰ ਦਿੱਤਾ ਸੀ। ਇਸ ਫਿਲਮ ਵਿੱਚ ਅਜੈ ਦੇਵਗਨ ਤੋਂ ਇਲਾਵਾ ਅਮਿਤਾਭ ਬਚਨ ਅਤੇ ਰਕੂਲ ਪ੍ਰੀਤ ਸਿੰਘ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜਿਵੇਂ ਹੀ 'ਮੇ ਡੇਅ' ਦੀ ਅਨਾਊਸਮੈਂਟ ਕੀਤੀ ਗਈ, ਅਜੇ ਦੇਵਗਨ ਦੇ ਫੈਨਜ਼ ਇਸ ਫਿਲਮ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਸਨ. ਅੱਜ, ਅਜੇ ਦੇਵਗਨ ਸਮੇਤ ਬਾਕੀ ਕਾਸਟ ਨੇ ਹੈਦਰਾਬਾਦ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਸ ਫਿਲਮ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ।
ਅਜੇ ਦੇਵਗਨ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਅਜੇ ਦੇਵਗਨ ਨੇ ਟਵੀਟ ਕੀਤਾ, 'start to finish ਸ਼ੈਡਿਊਲ 'ਚ 'ਮੇ ਡੇਅ' ਦੀ ਸ਼ੁਰੂਆਤ ਕਰਕੇ ਬਹੁਤ ਖੁਸ਼ ਹਾਂ | ਫੈਨਜ਼ , ਪੇਰੇਂਟਸ ਤੇ ਚੋਣ ਵਾਲਿਆਂ ਤੋਂ ਬਿਨਾ ਕਦੇ ਕੁਝ ਪੋਸੀਬਲ ਨਹੀਂ , ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।
ਖਾਸ ਗੱਲ ਇਹ ਵੀ ਹੈ ਇਕ ਅਜੈ ਦੇਵਗਨ ਖੁਦ ਇਸ ਫਿਲਮ ਡਾਇਰੈਕਟ ਤੇ ਪ੍ਰੋਡਿਊਸ ਕਰ ਰਹੇ ਹਨ। ਅਜੇ ਦੇਵਗਨ ਆਪਣੇ ਫਿਲਮੀ ਕਰੀਅਰ ਵਿੱਚ ਪਹਿਲੀ ਵਾਰ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਗੇ।
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ