ਦਿਲਜੀਤ ਦੋਸਾਂਝ ਦੀ ਅਗਲੀ ਪੰਜਾਬੀ ਫਿਲਮ ਦਾ ਐਲਾਨ ਹੋ ਗਯਾ ਹੈ ਤੇ ਇਸ ਫਿਲਮ ਦਾ ਨਾਮ ਹੋਏਗਾ 'ਰੰਨਾਂ ਚ ਧੰਨਾ' ਇਸ ਫਿਲਮ ਨੂੰ ਲਿਖਿਆ ਹੈ ਅਮਰਜੀਤ ਸਿੰਗ ਸਰਾਯੋੰ ਤੇ ਅਮਰਜੀਤ ਹੀ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ. ਅਮਰਜੀਤ ਨੇ ਪਹਿਲਾਂ ਕਾਲਾ ਸ਼ਾਹ ਕਾਲਾ ਤੇ ਝਲੇ ਵਰ੍ਹਿਆਂ ਫਿਲਮ ਪੰਜਾਬੀ ਫਿਲਮ ਇੰਡਸਟ੍ਰੀ ਨੂੰ ਦਿੱਤੀਆਂ ਨੇ . ਫਿਲਮ ਦਾ ਪੋਸਟਰ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਹੋਏ ਇਹ ਖੁਸ਼ ਖ਼ਬਰੀ ਸਭ ਨਾਲ ਸਾਂਝੀ ਕੀਤੀ . ਪੋਸਟਰ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਫਿਲਮ ਇਕ ਕਾਮੇਡੀ ਫਿਲਮ ਹੋਣ ਵਾਲੀ ਹੈ ਹਾਲਾਂਕਿ ਕਿ ਹਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਇ ਹੈ ਕਿ ਦਿਲਜੀਤ ਨਾਲ ਕੇਡੀ ਐਕਟਰੈਸ ਇਸ ਫਿਲਮ ਵਿਚ ਪਰਦੇ ਤੇ ਦਿਖੇਗੀ ਇਸ ਗੱਲ ਦਾ ਖੁਲਾਸਾ ਹਜੇ ਤਕ ਨਹੀਂ ਹੋਇਆ ਹੈ .ਪਾਰ ਇਸ ਫਿਲਮ ਦਾ ਹਿੱਸਾ ਸਰਗੁਣ ਮਹਿਤਾ ਬਣਸਕਦੀ ਹੈ ਇਸਦੇ ਕਿਆਸ ਲਗਾਏ ਜਾ ਰਹੇ ਨੇ ਕਿਓਂ ਕਿ ਅਮਰਦੀਪ ਦੀਆਂ ਪਹਿਲੀਆਂ ਦੋ ਫਿਲਮ ਵਿਚ ਸਰਗੁਣ ਮਹਿਤਾ ਫੀਮੇਲ ਲੀਡ ਸੀ ਤੇ ਹੁਣ ਜਿਸ ਫਿਲਮ ਨੂੰ ਅਮਰਜੀਤ ਡਾਇਰੈਕਟ ਕਰ ਰਹੇ ਨੇ ਉਸ ਵਿਚ ਵੀ ਸਗੁਨ ਮਹਿਤਾ ਹੈ ਤੇ ਸਰਗੁਣ ਹੀ ਉਸ ਨੂੰ ਪ੍ਰੌਡਿਓਸ ਵੀ ਕਰ ਰਹੀ ਹੈ ਫਿਲਮ ਦਾ ਨਾਮ ਹੈ ਸੌਕਣ ਸੌਂਕਣੇ ਯਾਨੀ ਕਿ ਫਿਲਮ ਰੰਨਾਂ ਚ ਧੰਨਾ ਅਮਰਦੀਪ ਦੀ ਚੌਥੀ ਫਿਲਮ ਹੋਵੇਗੀ .
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ