ਆਸਿਮ ਹਿਮਾਂਸ਼ੀ ਦੀ ਜੋੜੀ ਟਵਿੱਟਰ 'ਤੇ ਕਈ ਪ੍ਰਸ਼ੰਸਕਾਂ ਨੂੰ ਰਾਸ ਨਹੀਂ ਆ ਰਹੀ। ਇਸੇ ਕਰਕੇ ਹਿਮਾਂਸ਼ੀ ਨੇ ਕਿਹਾ ਕਿ ਇਹ ਮੇਰਾ ਤੇ ਆਸਿਮ ਦਾ ਆਖਰੀ ਪ੍ਰੋਜੈਕਟ ਹੋਵੇਗਾ। ਦਰਅਸਲ, ਸੋਸ਼ਲ ਮੀਡੀਆ 'ਤੇ ਟਵੀਟਸ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ ਜਦ ਆਸਿਮ ਤੇ ਹਿਮਾਂਸ਼ੀ ਦੇ ਨਵੇਂ ਪ੍ਰੋਜੈਕਟ ਦਾ ਐਲਾਨ ਹੋਇਆ। ਇੱਕ ਫੈਨ ਨੇ ਟਵੀਟ ਕੀਤਾ ਕਿ ਹਾਂ ਸਭ ਲੋਕ ਨਵੇਂ ਪ੍ਰੋਜੈਕਟ ਦੇ ਐਲਾਨ ਤੋਂ ਪ੍ਰੇਸ਼ਾਨ ਹਨ ਪਰ ਆਸਿਮ ਤੇ ਹਿਮਾਂਸ਼ੀ ਦਾ ਇਹ ਆਖਰੀ ਪ੍ਰੋਜੈਕਟ ਹੋਵੇਗਾ ਤੇ ਹੁਣ ਅਸੀਂ ਸਿਰਫ ਆਸਿਮ ਨੂੰ ਸਪੋਰਟ ਕਰਾਂਗੇ। ਇਸ ਤੋਂ ਬਾਅਦ ਇੱਕ ਹੋਰ ਟਵੀਟ ਆਇਆ, ਜਿਸ ਵਿੱਚ ਹਿਮਾਂਸ਼ੀ ਨੂੰ ਕਿਹਾ ਕਿ ਤੁਹਾਨੂੰ ਗਾਣੇ ਸਿਰਫ ਆਸਿਮ ਕਰਕੇ ਮਿਲਦੇ ਹਨ, ਆਪਣੇ ਆਪ ਨੂੰ ਜ਼ਿਆਦਾ ਨਾ ਸਮਝੋ।