ਪੜਚੋਲ ਕਰੋ

ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਸਤੀਫਾ ਦੇਣ ਵਾਲੇ ਹਨ। ਲਿਬਰਲ ਪਾਰਟੀ 'ਚ ਅੰਦਰੂਨੀ ਕਲੇਸ਼ ਅਤੇ ਵਧਦੇ ਦਬਾਅ ਵਿਚਕਾਰ ਅਸਤੀਫਾ ਜਲਦ ਆ ਸਕਦਾ ਹੈ।

Justin Trudeau News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਅਹੁਦਾ ਛੱਡਣ ਵਾਲੇ ਹਨ। ਅਖਬਾਰ ਦਿ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਜਸਟਿਨ ਟਰੂਡੋ ਸੋਮਵਾਰ (6 ਜਨਵਰੀ) ਨੂੰ ਅਸਤੀਫਾ ਦੇ ਸਕਦੇ ਹਨ। ਲਿਬਰਲ ਪਾਰਟੀ ਵਿੱਚ ਵੱਧ ਰਹੇ ਵਿਵਾਦ ਅਤੇ ਮੈਂਬਰਾਂ ਵੱਲੋਂ ਉਨ੍ਹਾਂ 'ਤੇ ਪਾਏ ਜਾ ਰਹੇ ਦਬਾਅ ਕਰਕੇ ਟਰੂਡੋ ਨੇ ਇਹ ਵੱਡਾ ਫੈਸਲਾ ਲੈਣ ਦਾ ਮਨ ਬਣਾ ਲਿਆ ਹੈ।

ਦਿ ਗਲੋਬ ਐਂਡ ਮੇਲ ਦੇ ਅਨੁਸਾਰ, ਲਿਬਰਲ ਪਾਰਟੀ ਦੇ ਅੰਦਰ ਅਸੰਤੁਸ਼ਟੀ ਅਤੇ ਅੰਦਰੂਨੀ ਲੜਾਈ ਵਧਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਪ੍ਰਮੁੱਖ ਸੂਤਰਾਂ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਟਰੂਡੋ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਬਾਅਦ ਬੁੱਧਵਾਰ (8 ਜਨਵਰੀ) ਨੂੰ ਨੈਸ਼ਨਲ ਲਿਬਰਲ ਪਾਰਟੀ ਦੀ ਸੰਸਦੀ ਪਾਰਟੀ ਦੀ ਮੀਟਿੰਗ ਹੋਣ ਜਾ ਰਹੀ ਹੈ, ਜਿਸ ਤੋਂ ਪਹਿਲਾਂ ਟਰੂਡੋ ਦੇ ਅਸਤੀਫੇ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।

ਟਰੂਡੋ ਦੀ ਸੱਤਾ ਵਿੱਚ ਐਂਟਰੀ ਅਤੇ ਚੋਣ ਯਾਤਰਾ
ਜਸਟਿਨ ਟਰੂਡੋ 2015 ਵਿੱਚ ਪਹਿਲੀ ਵਾਰ ਚੋਣਾਂ ਜਿੱਤ ਕੇ ਕੈਨੇਡਾ ਵਿੱਚ ਸੱਤਾ ਵਿੱਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 2019 ਅਤੇ 2021 ਵਿੱਚ ਵੀ ਲਿਬਰਲ ਪਾਰਟੀ ਦੀ ਅਗਵਾਈ ਕੀਤੀ। ਪਰ ਮੌਜੂਦਾ ਸਥਿਤੀ ਵਿੱਚ, ਓਪੀਨੀਅਨ ਪੋਲ ਦੇ ਅਨੁਸਾਰ, ਟਰੂਡੋ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪਾਈਲੀਵਰ ਤੋਂ 20 ਅੰਕ ਪਿੱਛੇ ਚੱਲ ਰਹੇ ਹਨ। ਇਹ ਗਿਰਾਵਟ ਉਨ੍ਹਾਂ ਦੀ ਸਿਆਸੀ ਪਕੜ ਵਿੱਚ ਵੱਡੀ ਕਮਜ਼ੋਰੀ ਨੂੰ ਦਰਸਾਉਂਦੀ ਹੈ।

ਅਸਤੀਫੇ ਦਾ ਕਾਰਨ
ਲਿਬਰਲ ਪਾਰਟੀ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਹੁਣ ਜਸਟਿਨ ਟਰੂਡੋ ਦੀ ਅਗਵਾਈ ਹੇਠ ਪਾਰਟੀ ਲਈ ਅਗਲੀਆਂ ਚੋਣਾਂ ਜਿੱਤਣਾ ਮੁਸ਼ਕਲ ਹੈ। ਪਾਰਟੀ ਅੰਦਰ ਉਨ੍ਹਾਂ ਵਿਰੁੱਧ ਨਾਰਾਜ਼ਗੀ ਵਧਦੀ ਜਾ ਰਹੀ ਹੈ ਅਤੇ ਇਸ ਨਾਰਾਜ਼ਗੀ ਦਾ ਨਤੀਜਾ ਹੈ ਕਿ ਸੰਸਦ ਮੈਂਬਰਾਂ ਨੇ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਹਟਾਉਣ ਲਈ Signature Campaign ਵੀ ਚਲਾਈ ਗਈ ਸੀ। ਇਸ ਦੌਰਾਨ ਟਰੂਡੋ ਨੂੰ ਕਈ ਔਖੇ ਸਵਾਲ ਪੁੱਛੇ ਗਏ। ਇਸ ਕਾਰਨ ਉਨ੍ਹਾਂ 'ਤੇ ਅਸਤੀਫਾ ਦੇਣ ਦਾ ਦਬਾਅ ਪੈ ਰਿਹਾ ਹੈ।

ਭਵਿੱਖ ਦੀਆਂ ਸੰਭਾਵਨਾਵਾਂ
ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਲਿਬਰਲ ਪਾਰਟੀ ਨੂੰ ਕੋਈ ਨਵਾਂ ਨੇਤਾ ਮਿਲਣ ਤੱਕ ਟਰੂਡੋ ਅੰਤਰਿਮ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਨਹੀਂ। ਪਾਰਟੀ ਦੀ ਲਗਾਤਾਰ ਵਿਗੜਦੀ ਹਾਲਤ ਨੂੰ ਦੇਖਦਿਆਂ ਹੋਇਆਂ ਸੰਭਵ ਹੈ ਕਿ ਉਹ ਜਲਦੀ ਹੀ ਅਸਤੀਫਾ ਦੇ ਸਕਦੇ ਹਨ। ਲਿਬਰਲ ਪਾਰਟੀ ਦੇ ਕਈ ਨੇਤਾਵਾਂ ਅਤੇ ਸੰਸਦ ਮੈਂਬਰਾਂ ਦਾ ਮੰਨਣਾ ਹੈ ਕਿ ਜੇਕਰ ਟਰੂਡੋ ਨੇ ਅਸਤੀਫਾ ਨਾ ਦਿੱਤਾ ਤਾਂ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੱਗੇ ਕੀ ਹੋ ਸਕਦਾ ਹੈ?
ਜੇਕਰ ਜਸਟਿਨ ਟਰੂਡੋ ਅਸਤੀਫਾ ਦੇ ਦਿੰਦੇ ਹਨ ਤਾਂ ਲਿਬਰਲ ਪਾਰਟੀ ਨੂੰ ਨਵੇਂ ਨੇਤਾ ਦੀ ਭਾਲ ਕਰਨੀ ਪਵੇਗੀ ਜੋ ਪਾਰਟੀ ਨੂੰ ਮੁੜ ਸੰਗਠਿਤ ਕਰ ਸਕੇ ਅਤੇ ਜਨਤਾ ਦਾ ਵਿਸ਼ਵਾਸ ਜਿੱਤ ਸਕੇ। ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ ਪੀਅਰੇ ਪਾਈਲੀਵਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਸਥਿਤੀ ਮਜ਼ਬੂਤ ​​ਕਰਨ ਦਾ ਮੌਕਾ ਮਿਲੇਗਾ। ਕੈਨੇਡਾ ਦੀ ਸਿਆਸੀ ਸਥਿਤੀ ਕਾਫੀ ਦਿਲਚਸਪ ਹੁੰਦੀ ਜਾ ਰਹੀ ਹੈ ਅਤੇ ਜਸਟਿਨ ਟਰੂਡੋ ਦਾ ਅਸਤੀਫਾ ਇਸ ਦਿਸ਼ਾ ਵਿੱਚ ਨਵਾਂ ਮੋੜ ਲਿਆ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
Embed widget