ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਨੇ ਆਪਣੀ ਆਉਣ ਵਾਲੀ ਫਿਲਮ 'ਥਲਾਈਵੀ' ਦੀ ਸ਼ੂਟਿੰਗ ਦਾ ਇਕ ਹੋਰ ਸ਼ੈਡਿਊਲ ਪੂਰਾ ਕਰ ਲਿਆ ਹੈ। ਅਦਾਕਾਰਾ ਕੰਗਨਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ , ਜਿਸ' ਚ ਉਹ ਤਾਮਿਲਨਾਡੂ ਦੀ ਸਾਬਕਾ ਸੀ.ਐਮ ਜੈਲਲਿਤਾ ਦੇ ਰੂਪ 'ਚ ਦਿਖਾਈ ਦੇ ਰਹੀ ਹੈ।ਕੰਗਨਾ ਨੇ ਟਵੀਟ ਕਰਦਿਆਂ ਕਿਹਾ ਕਿ , "ਜਯਾ ਮਾ ਦੇ ਅਸ਼ੀਰਵਾਦ ਨਾਲ ਫਿਲਮ 'ਥਲਾਈਵੀ' ਦਾ ਇੱਕ ਹੋਰ ਸ਼ੈਡਿਊਲ ਪੂਰਾ ਹੋ ਗਿਆ ਹੈ। ਕੋਰੋਨਾ ਕਾਲ ਵਿੱਚ ਬਹੁਤ ਕੁਝ ਬਦਲਿਆ ਹੈ। ਪਰ ਐਕਸ਼ਨ ਅਤੇ ਕਟ ਦੇ ਵਿੱਚ ਕੁਝ ਨਹੀਂ ਬਦਲਿਆ। ਪੂਰੀ ਟੀਮ ਦਾ ਧੰਨਵਾਦ।"