ਸਾਲ 2018 ਵਿਚ ਮਾਨਵਗੀਤ ਗਿੱਲ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ , ਪਰ ਪਹਿਲੇ ਦੋ ਸਾਲ ਮਾਨਵ ਨੂੰ ਪਹਿਚਾਣ ਨਹੀਂ ਮਿਲੀ | ਮਾਨਵ ਦਾ ਗੀਤ 'ਹਿਮਾਚਲ ਵਾਲੀ' ਤੇ 'ਪਹਿਲੀ ਵਾਰ' ਟਿਕਟੋਕ ਐਪ ਤੇ ਇਹਨਾਂ ਵਾਇਰਲ ਹੋਇਆ ਕਿ ਹਰ ਇਕ ਦੀ ਜੁਬਾਨ ਤੇ ਇਹ ਗੀਤ ਪਹੁੰਚ ਗਿਆ | ਮਾਨਵ ਦੇ ਕੈਰੀਅਰ ਤੇ ਇਹਨਾਂ ਵੀਡਿਓਜ਼ ਤੋਂ ਬਾਅਦ ਖੂਬ ਉਛਾਲ ਆਇਆ | ਪਹਿਲਾ ਮਾਨਵ ਦੇ ਹੀ ਗੀਤ ਆਫ਼ੀਸ਼ੀਲੀ ਰਿਲੀਜ਼ ਹੋਏ | ਹੁਣ ਬਹੁਤ ਜਲਦ ਮਾਨਵਗੀਤ ਆਪਣੇ ਪਹਿਲੀ ਐਲਬਮ 'ਮੋਹਾਲੀ 71' ਰਿਲੀਜ਼ ਕਰਨਗੇ | ਟਿਕਟੋਕ ਵਾਲੇ ਮਾਨਵ ਦੇ ਗੀਤ ਇਹਨੇ ਹਿੱਟ ਹੋਏ ਕਿ ਕਈ ਬਾਲੀਵੁੱਡ ਸਟਾਰ ਵੀ ਇਸ ਗੀਤ ਉਪਰ ਆਪਣੀਆਂ ਵੀਡਿਓਜ਼ ਬਣਾ ਚੁਕੇ ਨੇ |