Sohreyan Da Pind Aa Gaya Film: ਪੰਜਾਬੀ ਸਿਨੇਮਾ ਦੀ ਸੁਪਰਹਿੱਟ ਜੋੜੀ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਫੈਨਸ ਦੋਵਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਬਹੁਤ ਜਲਦੀ ਖ਼ਤਮ ਹੋਣ ਵਾਲਾ ਹੈ। ਦੱਸ ਦੇਈਏ ਕਿ ਉਹ 'ਸਹੁਰਿਆਂ ਦਾ ਪਿੰਡ ਆ ਗਿਆ' 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਫਿਲਮ ਦਾ ਐਲਾਨ 2019 'ਚ ਕੀਤਾ ਗਿਆ ਸੀ ਪਰ ਲੌਕਡਾਊਨ ਕਾਰਨ ਇਹ ਫਿਲਮ ਫਲੋਰ 'ਤੇ ਨਹੀਂ ਆ ਸਕੀ ਸੀ। ਆਓ ਜਾਣਦੇ ਹਾਂ ਫਿਲਮ ਬਾਰੇ ਦੋਵਾਂ ਕਲਾਕਾਰਾਂ ਨੇ ਕੀ ਕੁਝ ਕਿਹਾ: