Jatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp
Jatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp
Jatinder Singh Bhangu's statement after the threatening video|Bikram Majithia|Akali Dal| Abp
Shiromani Akali Dal ਦੇ ਮੁੱਖ ਬੁਲਾਰੇ ਐਡਵੋਕੇਟ Arshdeep Singh Kler ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ Jatinder Singh Bhangu ਨੇ ਪਹਿਲਾਂ ਉੋਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹੁਣ ਆਪ ਹੀ ਮੁਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਇਰ ਇਨਸਾਨ ਹੈ।
ਐਡਵੋਕੇਟ Arshdeep Singh ਨੇ ਕਿਹਾ ਕਿ ਭੰਗੂ ਨੇ ਖੁਦ ਮੰਨਿਆ ਹੈ ਕਿ ਉਸਨੇ ਗੁੱਸੇ ਵਿਚ ਆ ਕੇ ਮੈਨੂੰ ਫੋਨ ਕੀਤਾ। ਉਸਨੇ ਖੁਦ ਕਈ ਗੱਲਾਂ ਮੰਨੀਆਂ ਹਨ ਪਰ ਫੋਨ ’ਤੇ ਦਿੱਤੀਆਂ ਕਈ ਧਮਕੀਆਂ ਤੋਂ ਉਹ ਮੁੱਕਰ ਗਿਆ ਤੇ ਹੁਣ ਦਾਅਵੇ ਕਰ ਰਿਹਾ ਹੈ ਕਿ ਇਹ ਧਮਕੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀਆਂ ਗਈਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਉਹਨਾਂ ਨੂੰ ਮੰਡੀ ਬੋਰਡ ਦੇ ਅਧਿਕਾਰੀ ਦਾ ਫੋਨ ਆਇਆ ਸੀ ਤੇ ਉਹਨਾਂ ਕੋਈ ਫੋਨ ਨਹੀਂ ਕੀਤਾ। ਉਹਨਾਂ ਕਿਹਾ ਕਿ ਭੰਗੂ ਨੇ ਖੁਦ ਇਹ ਗੱਲ ਪ੍ਰਵਾਨ ਕੀਤੀ ਹੈ। ਉਹਨਾਂ ਕਿਹਾ ਕਿ ਇਸਦੀ ਫੋਨ ਰਿਕਾਰਡਿੰਗ ਮੈਂ ਆਪਣੇ ਦੂਜੇ ਨੰਬਰ ਤੋਂ ਕੀਤੀ ਹੈ ਤੇ ਮੈਂ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰੇ ਕਿ ਇਹ ਰਿਕਾਰਡਿੰਗ ਝੂਠੀ ਹੈ।






















