Jalandhar ਦੇ PPR Mall ਵਿੱਚ ਸ਼ਰਾਬੀ ਨੌਜਵਾਨ ਨੇ ਕੀਤੀ ਹੰਗਾਮਾ
Jalandhar PPR Mall: ਸ਼ਹਿਰ ਵਿੱਚ ਪੀ.ਪੀ.ਆਰ ਮਾਲ ਸ਼ਰਾਰਤੀ ਅਨਸਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇੱਥੇ ਹਰ ਰੋਜ਼ ਕੋਈ ਨਾ ਕੋਈ ਗੜਬੜ ਹੁੰਦੀ ਰਹਿੰਦੀ ਹੈ। ਬੀਤੇ ਕੱਲ੍ਹ ਪੀਪੀਆਰ ਮਾਲ ਵਿੱਚ ਸ਼ਰਾਬੀ ਸ਼ਰਾਰਤੀ ਅਨਸਰਾਂ ਵੱਲੋਂ ਬੋਤਲਾਂ ਸੁੱਟਣ ਦਾ ਮਾਮਲਾ ਵੀ ਹੱਲ ਨਹੀਂ ਹੋਇਆ ਸੀ ਕਿ ਰਾਤ ਨੂੰ ਇੱਕ ਸ਼ਰਾਬੀ ਕਾਰ ਚਾਲਕ ਨੇ ਪੀਪੀਆਰ ਮਾਲ ਦੇ ਬਾਹਰ ਪੁਲਿਸ ਨਾਕੇ ’ਤੇ ਮੁਲਾਜ਼ਮਾਂ ਨੂੰ ਕਾਰ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸ਼ਰਾਬੀ ਕਾਰ ਚਾਲਕ ਨੇ ਅਜਿਹਾ ਹੰਗਾਮਾ ਕੀਤਾ ਕਿ ਉਸ ਨੂੰ ਦਰਸ਼ਕਾਂ ਨੇ ਘੇਰ ਲਿਆ। ਕਾਰ ਚਾਲਕ, ਜਿਸ ਦਾ ਨਾਂ ਅਖਿਲ ਸ਼ਰਮਾ ਦੱਸਿਆ ਜਾ ਰਿਹਾ ਹੈ, ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਹ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਵੀ ਗਾਲ੍ਹਾਂ ਕੱਢ ਰਿਹਾ ਸੀ। ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਥਾਣੇ ਲੈ ਕੇ ਜਾਣ ਲੱਗੇ ਤਾਂ ਉਸ ਨੇ ਆਈਪੀਐਸ ਅਧਿਕਾਰੀ ਡੀਐਸਪੀ ਜਲੰਧਰ ਆਦਿਤਿਆ ਦੀ ਵਰਦੀ ਨੂੰ ਹੱਥ ਪਾ ਲਿਆ। ਇਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਇਸ ਸ਼ਰਾਬੀ ਨੇ ਹੇਠਾਂ ਲੰਮੇ ਪਾ ਕੇ ਚੰਗੀ ਸੇਵਾ ਕੀਤੀ। ਪਰ ਆਈਪੀਐਸ ਆਦਿਤਿਆ ਨੇ ਉਸਨੂੰ ਰਿਹਾਅ ਕਰਵਾ ਦਿੱਤਾ ਅਤੇ ਕਿਹਾ ਕਿ ਉਹ ਮਾਰਨਾ ਨਹੀਂ ਚਾਹੁੰਦਾ, ਉਸਨੂੰ ਥਾਣੇ ਲੈ ਜਾਓ।