ਇੰਡੀਅਨ ਦਰਸ਼ਕਾਂ ਦਾ ਹੌਲੀਵੁੱਡ ਫਿਲਮ 'ਟੇਨੇਟ' ਲਈ ਇੰਤਜ਼ਾਰ ਖਤਮ

Continues below advertisement
ਵਾਰਨਰ ਬ੍ਰਦਰਜ਼ ਪਿਕਚਰਜ਼ ਦੁਆਰਾ ਬਣਾਈ ਗਈ ਫਿਲਮ 'ਟੇਨੇਟ' ਦੇ ਰਿਲੀਜ਼ ਦਾ ਇੰਤਜ਼ਾਰ ਖਤਮ ਹੋ ਗਿਆ ਹੈ. ਕ੍ਰਿਸਟੋਫਰ ਨੋਲਨ ਦੁਆਰਾ ਡਾਇਰੈਕਟਡ ਇਹ ਫਿਲਮ ਭਾਰਤੀ ਦਰਸ਼ਕਾਂ ਲਈ ਰਿਲੀਜ਼ ਕੀਤੀ ਜਾ ਰਹੀ ਹੈ  ਟੇਨੇਟ 4 ਦਸੰਬਰ, 2020 ਨੂੰ ਇੰਗਲਿਸ਼ , ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ । ਟੇਨੇਟ ਨੇ ਹੁਣ ਤੱਕ ਦੁਨੀਆ ਭਰ ਵਿੱਚ 350 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ । ਡਾਇਰੈਕਟਰ ਨੋਲਨ ਅਤੇ ਵਾਰਨਰ ਬ੍ਰਦਰਜ਼ ਦੁਆਰਾ 200 ਮਿਲੀਅਨ ਡਾਲਰ ਤੋਂ ਵੱਧ ਦੇ ਬਜਟ ਵਿੱਚ ਬਣਾਈ ਗਈ ਇਸ ਫਿਲਮ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਰਿਲੀਜ਼ ਹੋਈ ਇਸ ਫਿਲਮ ਨੂੰ ਕ੍ਰਿਟਿਕਸ ਦੀ ਕਾਫ਼ੀ ਤਾਰੀਫ ਮਿਲੀ ਹੈ। ਫਿਲਮ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ. ਇਸ ਫਿਲਮ ਦੇ ਮੇਕਰਸ ਨੂੰ ਇੰਡੀਅਨ ਆਡੀਅਨਸ ਤੋਂ ਕਾਫੀ ਉਮੀਦਾਂ  ਹੈ, ਇਸ ਦੇ ਮੱਦੇਨਜ਼ਰ ਹੀ ਮੇਕਰਸ ਨੇ ਫਿਲਮ 'ਟੇਨੇਟ'  ਨੂੰ ਇੰਡੀਆ ਵਿਚ ਰਿਲੀਜ਼ ਕਰਨ ਦਾ ਪਲਾਨ ਕੀਤਾ ਹੈ।
Continues below advertisement

JOIN US ON

Telegram