ਕੰਗਨਾ ਰਣੌਤ ਖਿਲਾਫ ਡਰੱਗਜ਼ ਮਾਮਲੇ 'ਚ ਮੁੰਬਈ ਪੁਲਿਸ ਕਰੇਗੀ ਜਾਂਚ

Continues below advertisement
ਮੁੰਬਈ ਪੁਲਿਸ ਕੰਗਨਾ ਰਣੌਤ ਖਿਲਾਫ ਕਰੇਗੀ ਜਾਂਚ ਡਰੱਗਜ਼ ਮਾਮਲੇ 'ਚ ਜਾਂਚ. ਮੁੰਬਈ ਦੇ ਗ੍ਰਹਿ ਮੇਤਰੀ ਦੇਸ਼ਮੁੱਖ ਨੇ ਕਿਹਾ ਕੀ ਕੰਗਨਾ ਖਿਲਾਫ ਮੁੰਬਈ 'ਚ ਹੋਵੇਗੀ ਜਾਂਚ.ਕੰਗਨਾ ਰਣੌਤ ਭਲਕੇ ਪਹੁੰਚੇਗੀ ਮੁੰਬਈ ਤੇ ਮਨਾਲੀ ਵਾਲੇ ਘਰ ਤੋਂ ਸੁਰੱਖਿਆ ਘੇਰੇ 'ਚ ਨਿਕਲੀ ਕੰਗਨਾ
 ਹਾਲ ਹੀ 'ਚ ਕੰਗਨਾ ਨੇ ਟਵੀਟ ਕਰ ਐਲਾਨ ਕੀਤਾ ਸੀ ਕਿ ਉਹ ਸਤੰਬਰ ਨੂੰ ਮੁੰਬਈ ਜਾਏਗੀ। ਜਿਸ ਤੋਂ ਪਹਿਲਾਂ ਅੱਜ ਉਸ ਨੂੰ ਕੇਂਦਰ ਸਰਕਾਰ ਅਤੇ ਹਿਮਾਚਲ ਸਰਕਾਰ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।ਇਸ ਦੇ ਨਾਲ ਹੀ ਦੱਸ ਦਈਏ ਕਿ ਕੰਗਨਾ ਰਨੌਤ ਇਨ੍ਹਾਂ ਦਿਨੀਂ ਮਨਾਲੀ ਦੇ ਸਿਮਸਾ ਸਥਿਤ ਆਪਣੇ ਘਰ ਠਹਿਰੀ ਹੋਈ ਹੈ। ਜਿੱਥੋਂ ਉਸ ਨੇ ਸੁਸ਼ਾਤ ਕੇਸ 'ਚ ਹਰ ਮੋੜ 'ਤੇ ਆਪਣਾ ਬੇਬਾਕ ਪੱਖ ਰੱਖਿਆ। ਦੱਸ ਦਈਏ ਕਿ ਮੰਗਲਵਾਰ ਦੀ ਸਵੇਰ ਭੁੰਤਰ ਏਅਰਪੋਰਟ ਤੋਂ ਕੰਗਨਾ ਮੁੰਬਈ ਲੀ ਰਵਾਨਾ ਹੋ ਸਕਦੀ ਹੈ। ਜਿਸ ਤੋਂ ਪਹਿਲਾਂ ਉਸ ਦੇ ਬੱਲਡ ਸੈਂਪਲ ਲੈ ਕੋਰੋਨਾ ਦੀ ਜਾਂਚ ਕਰਨ ਲਈ ਮੈਡੀਕਲ ਟੀਮ ਉਸ ਦੇ ਘਰ ਸਿਮਸਾ ਪਹੁੰਚੀ।ਸਿਮਸਾ ਸਥਿਤ ਉਸ ਦੇ ਘਰ ਤੋਂ ਕੋਰੋਨਾ ਦਾ ਸੈਂਪਲ ਲੇ ਜਾਂਚ ਲਈ ਹਸਪਤਾਲ ਭੇਜਿਆ ਜਾਏਗਾ ਜਿੱਥੋਂ ਛੇ ਘੰਟਿਆਂ 'ਚ ਉਸ ਦੀ ਰਿਪੋਰਟ ਆ ਜਾਏਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਬੀਐਮਓ ਡਾ ਰਣਜੀਤ ਨੇ ਕਿਹਾ ਕਿ ਕੰਗਨਾ ਅਤੇ ਉਸ ਦੀ ਭੈਣ ਰੰਗੋਲੀ ਦਾ ਟੈਸਟ ਲਿਆ ਗਿਆ ਅਤੇ ਇਸ ਦੀ ਰਿਪੇਰਟ ਜਲਦੀ ਹੀ ਭੇਜ ਦਿੱਤੀ ਜਾਏਗੀ।
Continues below advertisement

JOIN US ON

Telegram